24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬੀਮਾ ਕਰਮਚਾਰੀਆਂ ਨੇ 'ਪੈਨਸ਼ਨਰਜ਼ ਦਿਵਸ' ਮਨਾਇਆ

Ad Position 21
No active advertisement
ਅਜੀਤ ਡੈਸਕ 19-12-2025
ਜਲੰਧਰ, 18 ਦਸੰਬਰ (ਚੰਦੀਪ ਭੱਲਾ)-ਅੱਜ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਭਾਰਤੀ ਜੀਵਨ ਬੀਮਾ ਨਿਗਮ ਦੇ ਪੈਨਸ਼ਨਰਜ਼ ਅਤੇ ਕਰਮਚਾਰੀਆਂ ਨੇ ਇੱਕ ਗੇਟ ਰੈਲੀ ਕਰਕੇ 'ਆਲ ਇੰਡੀਆ ਪੈਨਸ਼ਨਰਜ਼ ਦਿਨ' ਮਨਾਇਆ¢ ਇਸ ਦਾ ਸੱਦਾ ਆਲ ਇੰਡੀਆ ਇੰਸ਼ੋਰਸ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਦਿੱਤਾ ਗਿਆ¢ ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਐਲ. ਾਈ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਡਵੀਜ਼ਨ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਵੇਦ ਕੁਮਾਰ ਨੇ ਸਭ ਤੋਂ ਪਹਿਲੇ ਇਸ ਇਤਿਹਾਸਕ ਦਿਨ ਦੀ ਇਕੱਤਰ ਸਾਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ¢ ਉਨ੍ਹਾਂ ਦੱਸਿਆ ਕਿ ਅਸੀਂ ਐਲ. ਆਈ. ਸੀ., ਅਤੇ ਜੀ. ਆਈ. ਸੀ. ਅਤੇ ਜਨਤਕ ਖੇਤਰ ਦੀਆਂ ਬੈਂਕਾਂ 'ਚ ਲੰਬੇ ਸੰਘਰਸ਼ ਤੋਂ ਬਾਅਦ ਇਹ ਪੈਨਸ਼ਨ 1995 ਵਿਚ ਹਾਸਿਲ ਕੀਤੀ ਸੀ ਪਰ ਸਮੇਂ ਦੀ ਕੇਂਦਰ ਸਰਕਾਰ ਨੇ ਇਸ ਨੂੰ ਬਦਲ ਕੇ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ, ਅੱਜ ਅਸੀਂ ਇਸ ਦਿਨ 'ਤੇ ਨਵੀਂ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰਦੇ ਹਾਂ¢ ਐਸੋਸੀਏਸ਼ਨ ਦੇ ਮੰਡਲ ਸਕੱਤਰ ਸੁਰਜੀਤ ਰਾਮ ਨੇ ਕੇਂਦਰ ਸਰਕਾਰ ਦੀਆਂ ਮੁਲਾਜ਼ਮਾਂ, ਮਜ਼ਦੂਰਾਂ ਅਤੇ ਆਮ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕ ਸੰਘਰਸ਼ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ ¢ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ 793 ਦੀਆਂ ਕੰਪਨੀਆਂ ਵਿਚ 30% ਫੈਮਿਲੀ ਪੈਨਸ਼ਨ ਵਿਚ ਵਾਧਾ ਤੁਰੰਤ ਲਾਗੂ ਕੀਤਾ ਜਾਵੇ ¢ ਇਸ ਮੌਕੇ ਇਨ੍ਹਾਂ ਤੋਂ ਇਲਾਵਾ ਯੋਗ ਪਰਕਾਸ਼ ਸ਼ਰਮਾ, ਮੰਡਲ ਪ੍ਰਧਾਨ ਹਰੀਸ਼ ਕੁਮਾਰ ਅਤੇ ਸਕੱਤਰ ਪੰਕਜ ਭਾਰਦਵਾਜ, ਪੈਨਸ਼ਨਰਜ ਐਸੋਸੀਏਸ਼ਨ ਦੇ ਮਦਨ ਮੋਹਨ ਪਹੂਜਾ, ਅਨਿਲ ਵਰਮਾ ਡੀ. ਕੇ. ਜਰੋਵਾਲ ਅਤੇ ਰਾਜਿੰਦਰ ਕੁਮਾਰ ਨੇ ਵੀ ਇਸ ਰੈਲੀ ਨੂੰ ਸੰਬੋਧਨ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਅੱਜ ਮਾਮਲੇ 'ਤੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਹੋਣੀ ਹੈ ਸੁਣਵਾਈ ਬਰਲਟਨ ਪਾਰਕ 'ਚ ਕੱਟੇ ਕਈ ਦਰੱਖ਼ਤ, ਲੋਕ ਪਹਿਲਾਂ ਹ... ਅਗਲੀ ਖ਼ਬਰ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਨੂੰ 'ਉੱਭਰਦਾ ਹੋਇਆ ਉੱਚ ਸਿੱਖਿਆ ਸੰਸਥਾਨ 2025' ਦਾ ਸਨਮਾਨ
Ad Position 24