24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਆਨਲਾਈਨ ਤਬਾਦਲਾ ਨੀਤੀ ਦੇ ਵਿਰੁੱਧ ਬਿਜਲੀ ਮੁਲਾਜ਼ਮਾਂ ਦਾ ਧਰਨਾ ਜਾਰੀ

Ad Position 21
No active advertisement
ਅਜੀਤ ਡੈਸਕ 19-12-2025
ਸਿਰਸਾ, 18 ਦਸੰਬਰ (ਭੁਪਿੰਦਰ ਪੰਨੀਵਾਲੀਆ)-ਆਨਲਾਈਨ ਤਬਾਦਲਾ ਨੀਤੀ ਦੇ ਵਿਰੁੱਧ ਬਿਜਲੀ ਮੁਲਾਜ਼ਮਾਂ ਦਾ ਧਰਨਾ ਅੱਜ ਵੀ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ਸਿਟੀ ਯੂਨਿਟ ਦੇ ਪ੍ਰਧਾਨ ਸੀਤਾਰਾਮ ਸੋਨੀ ਅਤੇ ਸਬ ਅਰਬਨ ਯੂਨਿਟ ਦੇ ਪ੍ਰਧਾਨ ਮਨੋਜ ਕੰਬੋਜ ਨੇ ਸਾਂਝੇ ਤੌਰ 'ਤੇ ਕੀਤੀ | ਪ੍ਰਦਰਸ਼ਨਕਾਰੀਆਂ ਨੇ ਬਿਜਲੀ ਘਰ ਦੇ ਬਾਹਰ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ | ਇਸ ਮੌਕੇ 'ਤੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਰਮਚਾਰੀ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀ ਆਨਲਾਈਨ ਤਬਾਦਲਾ ਨੀਤੀ ਕਿਸੇ ਵੀ ਪੱਖੋਂ ਕਰਮਚਾਰੀਆਂ ਦੇ ਹੱਕ ਵਿੱਚ ਨਹੀਂ ਹੈ | ਇਸ ਨੀਤੀ ਦੇ ਲਾਗੂ ਹੋਣ ਨਾਲ ਜਿਥੇ ਬਿਜਲੀ ਦੇ ਫਾਲਟ ਠੀਕ ਨਹੀਂ ਹੋਣਗੇ ਉਥੇ ਹੀ ਹਾਦਸੇ ਵਾਪਰਣਾ ਦਾ ਵੀ ਖਦਸ਼ਾ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਬਿਜਲੀ ਮੁਲਾਜ਼ਮਾਂ ਦਾ ਤਬਾਦਲਾ ਕੀਤਾ ਜਾਂਦਾ ਹੈ ਤਾਂ ਫੀਲਡ ਏਰੀਏ ਦੀ ਜਾਣਕਾਰੀ ਨਾ ਹੋਣ ਕਾਰਨ ਨਵੇਂ ਬਿਜਲੀ ਕੁਨੈਕਸ਼ਨਾਂ 'ਤੇ ਵੀ ਡਿਫਾਲਟਰ ਖਪਤਕਾਰਾਂ ਦੀ ਸ਼ਨਾਖਤ ਕਰਨੀ ਅÏਖੀ ਹੋ ਜਾਵੇਗੀ, ਜਿਸ ਕਾਰਨ ਨਿਗਮ ਨੂੰ ਸੂਬੇ ਭਰ 'ਚ ਮਾਲੀਏ ਦਾ ਭਾਰੀ ਨੁਕਸਾਨ ਹੋਵੇਗਾ | ਇਸ ਮੌਕੇ ਨਾਥੂਸਰੀ ਸਬ ਯੂਨਿਟ ਦੇ ਪ੍ਰਧਾਨ ਰਾਕੇਸ਼ ਜਾਂਗੜਾ, ਸਕੱਤਰ ਸੁਨੀਲ ਜਾਖੜ, ਪਵਨ ਕੁਮਾਰ, ਸੁਰਿੰਦਰ ਪੂਨੀਆ, ਉਮਾਸ਼ੰਕਰ, ਸੁਰੇਸ਼ ਮੰਗਲ, ਰਾਜੇਸ਼ ਜਾਂਗੜਾ ਫੋਰਮੈਨ, ਵਿਨੋਦ ਸੈਨ ਆਦਿ ਨੇ ਸੰਬੋਧਨ ਕੀਤਾ | ਇਸ ਮੌਕੇ 'ਤੇ ਬਿਜਲੀ ਨਿਗਮ ਦੇ ਮੁਲਾਜ਼ਮ ਵੱਡੀ ਗਿਣਤੀ 'ਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਦੇ 9 ਡੱਬਿਆਂ ਸਮੇਤ ਇਕ ਮੁਲਜ਼ਮ ਕਾਬੂ ਅਗਲੀ ਖ਼ਬਰ ਬਾਲ ਵਿਆਹ ਨੂੰ ਰੋਕਣ ਲਈ ਜਨਤਕ ਸਹਿਯੋਗ ਜ਼ਰੂਰੀ ਹੈ-ਸੁਖਮੰਦਰ ਕੌਰ
Ad Position 24