24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨਾਜਾਇਜ਼ ਸ਼ਰਾਬ ਦੇ 9 ਡੱਬਿਆਂ ਸਮੇਤ ਇਕ ਮੁਲਜ਼ਮ ਕਾਬੂ

Ad Position 21
No active advertisement
ਅਜੀਤ ਡੈਸਕ 19-12-2025
ਯਮੁਨਾਨਗਰ, 18 ਦਸੰਬਰ (ਗੁਰਦਿਆਲ ਸਿੰਘ ਨਿਮਰ)-ਆਪ੍ਰੇਸ਼ਨ ਹੌਟਸਪਾਟ ਡੋਮੀਨੇਸ਼ਨ ਦੇ ਹਿੱਸੇ ਵਜੋਂ ਅਰਜੁਨ ਨਗਰ ਪੁਲਿਸ ਚੌਕੀ ਦੀ ਇਕ ਟੀਮ ਨੇ ਇਕ ਕਾਰ ਵਿਚੋਂ ਨਾਜਾਇਜ਼ ਸ਼ਰਾਬ ਦੇ 9 ਡੱਬੇ ਬਰਾਮਦ ਕੀਤੇ ਹਨ | ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਆਪ੍ਰੇਸ਼ਨ ਹੌਟਸਪਾਟ ਡੋਮੀਨੇਸ਼ਨ ਦੇ ਸੰਬੰਧ ਵਿਚ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਜਗਾਧਰੀ ਅਗਰਸੇਨ ਚੌਕ ਤੋਂ ਯਮੁਨਾਨਗਰ ਵੱਲ ਆਪਣੀ ਕਾਰ ਵਿਚ ਨਾਜਾਇਜ਼ ਸ਼ਰਾਬ ਲੈ ਕੇ ਜਾ ਰਿਹਾ ਹੈ | ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਵਲੋਂ ਨਾਕਾਬੰਦੀ ਸ਼ੁਰੂ ਕਰ ਦਿੱਤੀ ਗਈ | ਇਸ ਦੌਰਾਨ ਜਦੋਂ ਅਗਰਸੇਨ ਚੌਕ ਤੋਂ ਆਉਂਦੀ ਇਕ ਕਾਰ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਡਰਾਈਵਰ ਨੇ ਆਪਣੀ ਪਛਾਣ ਜਗਤਾਰ ਉਰਫ ਜੱਗਾ ਪੁੱਤਰ ਪ੍ਰੀਤਮ ਸਿੰਘ ਵਾਸੀ ਵਿਸ਼ਾਲ ਨਗਰ ਕਾਲੋਨੀ ਜਗਾਧਰੀ ਵਜੋਂ ਦੱਸੀ | ਇਸ ਦੌਰਾਨ ਕਾਰ ਦੇ ਟਰੰਕ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਸੱਤ ਨਾਜਾਇਜ਼ ਦੇਸੀ ਸ਼ਰਾਬ ਦੇ ਡੱਬੇ ਅਤੇ ਵਿਦੇਸ਼ੀ ਸ਼ਰਾਬ ਦੇ ਦੋ ਡੱਬੇ ਪਾਏ ਗਏ, ਜਿਸ ਸੰਬੰਧੀ ਮੁਲਜ਼ਮ ਕੋਈ ਸ਼ਰਾਬ ਲਾਇਸੰਸ ਜਾਂ ਪਰਮਿਟ ਨਹੀਂ ਦਿਖਾ ਸਕਿਆ | ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਕੋਠੇ ਥੇਹ ਵਾਲਾ ਵਿਖੇ ਗੁਰਮਤਿ ਸਮਾਗਮ 21 ਨੂੰ ਅਗਲੀ ਖ਼ਬਰ ਆਨਲਾਈਨ ਤਬਾਦਲਾ ਨੀਤੀ ਦੇ ਵਿਰੁੱਧ ਬਿਜਲੀ ਮੁਲਾਜ਼ਮਾਂ ਦਾ ਧਰਨਾ ਜਾਰੀ
Ad Position 24