18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕਿੰਨਰ ਸਮਾਜ ਲਈ ਵਧਾਈ ਰਾਸ਼ੀ ਨਿਰਧਾਰਿਤ ਕਰਨ ਸਬੰਧੀ ਨਗਰ ਪਾਲਿਕਾ ਚੇਅਰਮੈਨ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 20-12-2025
ਰਤੀਆ, 19 ਦਸੰਬਰ (ਬੇਅੰਤ ਕੌਰ ਮੰਡੇਰ)- ਸਰਵ ਸਮਾਜ ਸਭਾ ਰਤੀਆ ਵਲੋਂ ਫ਼ੈਸਲੇ ਅਨੁਸਾਰ ਪ੍ਰਧਾਨ ਸਤਪਾਲ ਜਿੰਦਲ ਦੀ ਅਗਵਾਈ ਹੇਠ ਨਗਰ ਪਾਲਿਕਾ ਦੇ ਚੇਅਰਪਰਸਨ ਮੈਡਮ ਪ੍ਰੀਤੀ ਖੰਨਾ ਅਤੇ ਚੇਅਰਮੈਨ ਪ੍ਰਤੀਨਿਧੀ ਮਹੇਸ਼ ਖੰਨਾ ਨੂੰ ਨਗਰ ਕੌਂਸਲ ਵਲੋਂ ਇੱਕ ਮਤਾ ਪਾਸ ਕਰਨ ਲਈ ਮੰਗ ਪੱਤਰ ਸੌਂਪਿਆ ਗਿਆ | ਪ੍ਰਧਾਨ ਜਿੰਦਲ ਨੇ ਕਿਹਾ ਕਿ ਮੰਗ ਕੀਤੀ ਕਿ ਸ਼ਹਿਰ ਦੇ ਕਿੰਨਰ ਭਾਈਚਾਰੇ ਵਲੋਂ ਵਿਆਹ ਅਤੇ ਬੱਚੇ ਦੇ ਜਨਮ ਸਮੇਤ ਵੱਖ-ਵੱਖ ਖ਼ੁਸ਼ੀ ਦੇ ਮੌਕਿਆਂ ਲਈ ਵਧਾਈ ਰਾਸ਼ੀ ਨਿਰਧਾਰਿਤ ਕਰਨ ਲਈ ਇੱਕ ਮਤਾ ਪਾਸ ਕੀਤਾ ਜਾਵੇ | ਆਰਥਿਕ ਤੌਰ 'ਤੇ ਕਮਜ਼ੋਰ ਵਰਗ ਲਈ 500, ਮੱਧ ਵਰਗ ਲਈ 1100 ਅਤੇ ਉੱਚ ਵਰਗ ਲਈ 2100 ਰੁਪਏ ਦੀ ਰਾਸ਼ੀ ਨਿਰਧਾਰਿਤ ਕੀਤੀ ਜਾਵੇ | ਉਨ੍ਹਾਂ ਮੰਗ ਕੀਤੀ ਕਿ ਜੇਕਰ ਕੋਈ ਕਿੰਨਰ ਸਮਾਜ ਕਿਸੇ ਪਰਿਵਾਰ ਨੂੰ ਘੱਟ ਰਕਮ ਦੇਣ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੈਪਟਨ ਜਗਜੀਤ ਸਿੰਘ, ਖ਼ਜ਼ਾਨਚੀ ਸ਼ੇਰ ਸਿੰਘ ਭੁੱਲਰ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੈਨ, ਸੀਨੀਅਰ ਮੈਂਬਰ ਭੁਪਿੰਦਰ ਸਿੰਘ ਸੈਣੀ, ਜਗਜੀਤ ਸਿੰਘ ਢਿੱਲੋਂ ਅਤੇ ਐਮ.ਸੀ ਧੀਰਜ ਜਿੰਦਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ. ਕਰਮ ਸਿੰਘ ਗਰੇਵਾਲ ਪਬਲਿਕ ਸਕੂਲ, ਚੀਕਾ ਦੀਆਂ ਕੁੜੀਆਂ ਨੇ ਸੰਸਦ ਮੈਂਬਰ ਖੇਡ ਉਤਸਵ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੇ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ- ਬਲਦੇਵ ਸੈਣੀ
Ad Position 24