05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਵਿਆਹਤਾ ਦੀ ਬਾਥਰੂਮ 'ਚ ਸ਼ੱਕੀ ਹਾਲਾਤਾਂ 'ਚ ਮੌਤ, ਮਾਪਿਆਂ ਵਲੋਂ ਦੋਸ਼

Ad Position 21
No active advertisement
ਅਜੀਤ ਡੈਸਕ 22-12-2025
• ਗੈਸ ਗੀਜਰ ਨੂੰ ਮੰਨਿਆਂ ਜਾ ਰਿਹਾ ਮੌਤ ਦਾ ਕਾਰਨ
ਡੱਬਵਾਲੀ, 21 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸਥਾਨਕ ਪੁਰਾਣੇ ਹਨੂੰਮਾਨ ਮੰਦਰ ਦੇ ਪਿੱਛੇ ਰਿਹਾਇਸ਼ੀ ਇਲਾਕੇ ਵਿਚ ਬਾਥਰੂਮ ਵਿਚ ਨਹਾਉਣ ਗਈ ਮੋਨਿਕਾ ਨਾਮਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ |
ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਬਾਥਰੂਮ ਵਿਚ ਗੈਸ ਗੀਜਰ ਚੱਲ ਰਿਹਾ ਸੀ, ਗੈਸ ਜਾਂ ਆਕਸੀਜਨ ਦੀ ਘਾਟ ਨੂੰ ਮੌਤ ਦਾ ਮੁੱਢਲਾ ਕਾਰਨ ਮੰਨਿਆ ਜਾ ਰਿਹਾ ਹੈ | ਹਾਲਾਂਕਿ ਮਿ੍ਤਕਾ ਦੇ ਭਰਾ ਅਤੁਲ ਸੇਠੀ ਵਾਸੀ ਦੜਬੀ ਨੇ ਮੌਤ ਨੂੰ ਸ਼ੱਕੀ ਦੱਸਦੇ ਸਿਟੀ ਥਾਣੇ ਸ਼ਿਕਾਇਤ ਦਿੱਤੀ ਹੈ | ਮਿ੍ਤਕਾ ਦੇ ਪਤੀ ਰਾਕੇਸ਼ ਮੋਂਗਾ ਅਨੁਸਾਰ ਕੱਲ੍ਹ ਸ਼ਾਮ ਕਰੀਬ 6:30 ਵਜੇ ਘਰ ਪਰਤਣ 'ਤੇ ਮੋਨਿਕਾ ਨਹੀਂ ਮਿਲੀ ਅਤੇ ਭਾਲਣ 'ਤੇ ਬਾਥਰੂਮ ਦਾ ਬੂਹਾ ਅੰਦਰੋਂ ਬੰਦ ਸੀ | ਦਰਵਾਜ਼ਾ ਤੋੜਨ 'ਤੇ ਮੋਨਿਕਾ ਬੇਹੋਸ਼ੀ ਦੀ ਹਾਲਤ ਵਿਚ ਪਈ ਮਿਲੀ | ਗੁਆਂਢੀਆਂ ਦੀ ਮੱਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੋਨਿਕਾ ਨੂੰ ਮਿ੍ਤਕ ਐਲਾਨ ਦਿੱਤਾ | ਜ਼ਿਕਰਯੋਗ ਹੈ ਕਿ ਮੋਨਿਕਾ ਅਤੇ ਰਾਕੇਸ਼ ਦਾ ਵਿਆਹ ਸਾਲ 2019 ਵਿਚ ਹੋਇਆ ਸੀ | ਉਨ੍ਹਾਂ ਦਾ ਇੱਕ ਤਿੰਨ ਸਾਲਾ ਪੁੱਤਰ ਹੈ | ਸਿਟੀ ਥਾਣਾ ਦੇ ਮੁਖੀ ਅਨਿਲ ਸੋਢੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜ਼ਿਲ੍ਹਾ ਹਸਪਤਾਲ ਸਿਰਸਾ ਭੇਜਿਆ ਗਿਆ ਹੈ, ਜਿੱਥੇ ਕੱਲ੍ਹ ਪੋਸਟਮਾਰਟਮ ਕੀਤਾ ਜਾਵੇਗਾ | ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਬਹਿਬਲ ਦੇ ਸੇਖੋਂ ਪਰਿਵਾਰ ਨੂੰ ਸਦਮਾ ਅਗਲੀ ਖ਼ਬਰ 22-12-2025
Ad Position 24