ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵੀਰ ਬਾਲ ਦਿਵਸ 'ਤੇ ਸਾਹਿਬਜ਼ਾਦਿਆਂ ਨੂੰ ਕੀਤਾ ਯਾਦ

Ad Position 21
No active advertisement
ਅਜੀਤ ਡੈਸਕ 27-12-2025
ਕਾਲਾਂਵਾਲੀ/ਸਿਰਸਾ, 26 ਦਸੰਬਰ (ਭੁਪਿੰਦਰ ਪੰਨੀਵਾਲੀਆ)- ਬਿਸ਼ਨਮਲ ਜੈਨ ਸਰਸਵਤੀ ਵਿਦਿਆ ਮੰਦਰ ਕਾਲਾਂਵਾਲੀ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ 'ਤੇ ਪਿ੍ੰਸੀਪਲ ਸੰਜੀਵ ਸ਼ਰਮਾ ਨੇ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ- ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੇ ਮੁਗਲਾਂ ਦੇ ਅਣਮਨੁੱਖੀ ਸਲੂਕ ਨੂੰ ਸਹਿਣ ਕੀਤਾ ਪਰ ਇਸਲਾਮ ਕਬੂਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ | ਅਦੁੱਤੀ ਹਿੰਮਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਸਾਹਿਬਜ਼ਾਦਿਆਂ ਨੇ ਧਰਮ ਅਤੇ ਦੇਸ਼ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ | ਗੁਰੂ ਗੋਬਿੰਦ ਸਿੰਘ ਦੇ ਬਹਾਦਰ ਪੁੱਤਰਾਂ ਵਿੱਚ ਹਿੰਮਤ ਸੀ ਕਿ ਉਹਨਾਂ ਇਕੱਲੇ ਹੋਣ ਦੇ ਬਾਵਜੂਦ, ਮੁਗਲਾਂ ਅੱਗੇ ਸਿਰ ਨਹੀਂ ਝੁਕਾਇਆ, ਜੋ ਸਦੀਆਂ ਤੋਂ ਪ੍ਰੇਰਨਾ ਸਰੋਤ ਰਹੇ ਹਨ | ਇਸ ਮੌਕੇ 'ਤੇ ਵਿਦਿਆਰਥੀਆਂ ਨੇ ਸ਼ਬਦ ਰਾਹੀਂ ਚਾਰ ਪੁੱਤਰਾਂ ਨੂੰ ਯਾਦ ਕੀਤਾ | ਇਸ ਮੌਕੇ 'ਤੇ ਸਕੂਲ ਕੋਆਰਡੀਨੇਟਰ ਸਰਿਤਾ ਮੁੰਜਾਲ, ਲਖਵਿੰਦਰ ਕੌਰ, ਸਿਮਰਨਜੀਤ, ਕਾਲੂਰਾਮ, ਸੁਮਨ ਬਾਲਾ, ਸ਼ਾਲੂ, ਪ੍ਰਭਜੋਤ, ਗਗਨਦੀਪ ਸਿੰਘ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 10 ਕਿਲੋ ਭੁੱਕੀ ਸਮੇਤ ਦੋ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਪ੍ਰਭਾਤ ਫੇਰੀ ਦਾ ਕੀਤਾ ਸ਼ਾਨਦਾਰ ਸਵਾਗਤ
Ad Position 24
No active advertisement