ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

10 ਕਿਲੋ ਭੁੱਕੀ ਸਮੇਤ ਦੋ ਨੌਜਵਾਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 27-12-2025
ਸਿਰਸਾ, 26 ਦਸੰਬਰ (ਭੁਪਿੰਦਰ ਪੰਨੀਵਾਲੀਆ)- ਆਪ੍ਰੇਸ਼ਨ ਹੌਟਸਪੌਟ ਡੋਮੀਨੇਸ਼ਨ ਤਹਿਤ ਨਸ਼ਾ ਤਸਕਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਦੋ ਨੌਜਵਾਨਾਂ ਨੂੰ ਦਸ ਕਿਲੋ ਭੁੱਕੀ ਸਮੇਤ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਐਂਟੀ ਨਾਰਕੋਟਿਕਸ ਸੈੱਲ ਦੀ ਇੱਕ ਟੀਮ ਵਾਰਡ ਨੰਬਰ 8 ਰਾਣੀਆਂ ਖੇਤਰ ਵਿੱਚ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਗਲੀ ਤੋਂ ਹੱਥ ਵਿੱਚ ਪਲਾਸਟਿਕ ਦਾ ਥੈਲਾ ਲੈ ਕੇ ਆਉਂਦਾ ਦੇਖਿਆ ਤਾਂ ਉਹ ਪੁਲਿਸ ਨੂੰ ਵੇਖ ਕੇ ਉਹ ਪਿੱਛੇ ਮੁੜਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਵਿਅਕਤੀ ਨੂੰ ਫੜ ਲਿਆ | ਮੁਲਜ਼ਮ ਨੇ ਆਪਣਾ ਨਾਂ ਹਰਜਿੰਦਰ ਸਿੰਘ ਉਰਫ਼ ਮਿੱਢਾ ਪੁੱਤਰ ਜੀਤ ਸਿੰਘ, ਵਾਸੀ ਵਾਰਡ ਨੰਬਰ 8, ਰਾਣੀਆਂ ਦੱਸਿਆ | ਪੁਲੀਸ ਵੱਲੋਂ ਉਦੇ ਹੱਥ ਫੜੇ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਉਸ ਚੋਂ ਭੁੱਕੀ ਬਰਾਮਦ ਹੋਈ, ਜੋ ਤੋਲਣ 'ਤੇ 4 ਕਿਲੋ ਬਣੀ | ਇਸੇ ਤਰ੍ਹਾਂ ਏਬੀਵੀਟੀ ਸਟਾਫ ਦੀ ਇੱਕ ਟੀਮ ਪਿੰਡ ਦੇ ਕੁੱਤਾਵੱਢ ਖੇਤਰ ਵਿੱਚ ਵਾਹਨਾਂ ਦੀ ਜਾਂਚ ਦੌਰਾਨ ਇੱਕ ਸਕੂਟਰ ਸ਼ਰਵਣ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਕੋਟਲੀ ਨੂੰ 6 ਕਿਲੋ 104 ਗ੍ਰਾਮ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਵਿਰੁੱਧ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕੀਤੇ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਸੈੱਲ ਇੰਚਾਰਜ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ |ੇ ਇਸ ਭੁੱਕੀ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਅਮਲ ਵਿੱਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਹਰਕੀ ਦੇਵੀ ਸਕੂਲ ਵਿਖੇ ਮਨਾਇਆ ਵੀਰ ਬਾਲ ਦਿਵਸ ਅਗਲੀ ਖ਼ਬਰ ਵੀਰ ਬਾਲ ਦਿਵਸ 'ਤੇ ਸਾਹਿਬਜ਼ਾਦਿਆਂ ਨੂੰ ਕੀਤਾ ਯਾਦ
Ad Position 24
No active advertisement