11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੀਂਹ ਝੱਖ਼ੜ ਨਾਲ ਕਈ ਜਗ੍ਹਾ ਡਿੱਗੇ ਦਰੱਖਤ, ਬੰਦ ਰਹੀ ਬਿਜਲੀ ਸਪਲਾਈ <br/>

Ad Position 21
No active advertisement
ਜਲੰਧਰ 'ਚ ਬਿਜਲੀ ਲਾਈਨਾਂ ਦੇ ਉੱਪਰ ਡਿੱਗੇ ਹੋਏ ਦਰੱਖਤ | ਤਸਵੀਰਾਂ : ਮੁਨੀਸ਼ <br/> 01-06-2025
ਜਲੰਧਰ, 31 ਮਈ (ਸ਼ਿਵ)-ਅੱਜ ਸ਼ਾਮ ਮੀਂਹ ਝੱਖੜ ਦੇ ਆਉਣ ਨਾਲ ਕੁੱਝ ਸਮੇਂ ਲਈ ਜਨਜੀਵਨ ਪ੍ਰਭਾਵਿਤ ਰਿਹਾ ਜਦ ਕਿ ਕਈ ਥਾਵਾਂ 'ਤੇ ਝੱਖੜ ਕਰਕੇ ਦਰੱਖ਼ਤ ਡਿੱਗ ਗਏ ਤੇ ਇਨ੍ਹਾਂ ਦਰੱਖਤਾਂ ਟਾਹਣੇ ਡਿੱਗਣ ਕਰਕੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ | ਅਜੇ ਕੁੱਝ ਦਿਨ ਪਹਿਲਾਂ ਹੀ ਹਨੇਰੀ ਤੂਫ਼ਾਨ ਕਰਕੇ ਸ਼ਹਿਰ 'ਚ ਭਾਰੀ ਨੁਕਸਾਨ ਹੋਇਆ ਸੀ ਸਗੋਂ ਬਿਜਲੀ ਲਾਈਨਾਂ ਨੂੰ ਵੱਡਾ ਨੁਕਸਾਨ ਪੁੱਜਣ ਕਰਕੇ ਕਈ ਦਿਨ ਤੱਕ ਬਿਜਲੀ ਸਪਲਾਈ ਠੀਕ ਨਹੀਂ ਹੋਈ ਸੀ ਤਾਂ ਅੱਜ ਵੀ ਝੱਖੜ ਦੇ ਨਾਲ ਮੀਂਹ ਆਉਣ ਦੇ ਨਾਲ ਹੀ ਬਿਜਲੀ ਸਪਲਾਈ ਵੀ ਬੰਦ ਹੋ ਗਈ | ਸ਼ਾਮ ਨੂੰ ਮੌਸਮ ਬਦਲਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਕਈ ਥਾਵਾਂ 'ਤੇ ਦਰੱਖਤਾਂ ਦੇ ਡਿੱਗਣ ਨਾਲ ਲੋਕਾਂ ਦਾ ਵੀ ਨੁਕਸਾਨ ਹੋਇਆ | ਪਾਵਰਕਾਮ ਵਲੋਂ ਤਾਂ ਹਨੇਰੀ ਤੂਫ਼ਾਨ ਹੋਣ ਕਰਕੇ ਕਈ ਫੀਡਰਾਂ 'ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਜਦ ਕਿ ਕਈ ਥਾਵਾਂ 'ਤੇ ਦਰਖਤਾਂ ਤੇ ਟਾਹਣੇ ਡਿੱਗਣ ਨਾਲ ਬਿਜਲੀ ਸਪਲਾਈ ਕਾਫੀ ਪ੍ਰਭਾਵਿਤ ਰਹੀ | ਬਿਜਲੀ ਸਪਲਾਈ ਕਾਫੀ ਸਮੇਂ ਤੱਕ ਬੰਦ ਰਹਿਣ ਕਰਕੇ ਸ਼ਹਿਰ ਵਿਚ ਹੀ ਬਿਜਲੀ ਬੰਦ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ | ਕੁੱਝ ਦਿਨ ਪਹਿਲਾਂ ਆਏ ਤੂਫ਼ਾਨ ਦੇ ਨਾਲ ਤਾਂ ਬਿਜਲੀ ਲਾਈਨਾਂ ਨੂੰ ਕਾਫੀ ਨੁਕਸਾਨ ਪੁੱਜਾ ਸੀ ਜਦ ਕਿ ਉਸ ਨੂੰ ਠੀਕ ਕਰਨ ਲਈ ਇਸ ਕਰਕੇ ਕਾਫੀ ਸਮਾਂ ਲੱਗ ਗਿਆ ਕਿਉਂਕਿ ਪਾਵਰਕਾਮ ਦੇ ਆਊਟ ਸੋਰਸ ਸੀ. ਐੱਚ. ਬੀ. ਕਾਮੇ ਹੜਤਾਲ 'ਤੇ ਚਲੇ ਗਏ ਸੀ ਪਰ ਬੀਤੇ ਦਿਨੀਂ ਉਨ੍ਹਾਂ ਵਲੋਂ ਹੜਤਾਲ ਖ਼ਤਮ ਕਰ ਦਿੱਤੀ ਗਈ, ਜਿਸ ਕਰਕੇ ਪਾਵਰਕਾਮ ਨੂੰ ਇਸ ਤੋਂ ਰਾਹਤ ਮਿਲੀ | ਫ਼ੀਲਡ 'ਚ ਲੋਕਾਂ ਦੀਆਂ ਬਿਜਲੀ ਸ਼ਿਕਾਇਤਾਂ ਦੂਰ ਕਰਨ ਲਈ ਪਾਵਰਕਾਮ ਦੇ ਸੀ. ਐੱਚ. ਬੀ. ਕਾਮੇ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ ਕਿਉਂਕਿ ਪਾਵਰਕਾਮ ਕੋਲ ਆਪਣਾ ਕਾਫੀ ਸਟਾਫ਼ ਘੱਟ ਹੈ | ਪਾਵਰਕਾਮ ਦੇ ਉੱਤਰੀ ਜ਼ੋਨ ਦੇ ਐੱਸ. ਈ. ਗੁਲਸ਼ਨ ਚੁਟਾਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਹੇ ਅੱਜ ਮੀਂਹ ਝੱਖੜ ਕੁੱਝ ਸਮੇਂ ਲਈ ਸੀ ਪਰ ਉਸ ਨਾਲ ਕਾਫੀ ਨੁਕਸਾਨ ਹੋਇਆ ਹੈ | ਹਾਦੀਆਬਾਦ ਫਗਵਾੜਾ 'ਚ 17 ਦੇ ਕਰੀਬ ਬਿਜਲੀ ਦੇ ਖੰਭੇ ਡਿੱਗੇ ਹਨ ਜਦ ਕਿ ਪੀ. ਏ. ਪੀ. ਤੇ ਮਾਡਲ ਟਾਊਨ ਵਿਚ ਦਰੱਖਤਾਂ ਦੇ ਡਿੱਗਣ ਕਰਕੇ ਬਿਜਲੀ ਲਾਈਨ ਦਾ ਕਾਫੀ ਨੁਕਸਾਨ ਹੋਇਆ ਹੈ | ਸ਼ਾਮ 8 ਵਜੇ ਤੱਕ ਅੱਧੀ ਦਰਜਨ ਦੇ ਕਰੀਬ ਫੀਡਰ ਚਾਲੂ ਕਰਨ ਦਾ ਕੰਮ ਰਹਿ ਗਿਆ ਸੀ | ਉਨ੍ਹਾਂ ਕਿਹਾ ਕਿ ਝੱਖੜ ਦੇ ਨਾਲ ਬਿਜਲੀ ਲਾਈਨਾਂ ਨੂੰ ਪੱੁਜੇ ਨੁਕਸਾਨ ਦਾ ਜਾਇਜ਼ਾ ਲਗਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪੱਛਮੀ ਹਲਕੇ 'ਚ ਜਗਰਾਤਾ ਰੁਕਵਾਉਣ ਤੋਂ ਭੜਕੇ ਲੋਕ-ਸੀ. ਪੀ. ਨੂੰ ਸ਼ਿਕਾਇਤ <br/> ਅਗਲੀ ਖ਼ਬਰ ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੇ ਸੁਨੀਤ ਕਤਿਆਲ ਦੁਬਾਰਾ ਪ੍ਰਧਾਨ ਬਣੇ <br/>
Ad Position 24