12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਿੰਡਾਂ ਦੇ ਸਰਪੰਚਾਂ ਨੇ ਪੰਚਾਇਤੀ ਕੰਮਾਂ 'ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 01-06-2025
-ਮਾਮਲਾ ਮਹਿਸਮਪੁਰ 'ਚ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਖ਼ਰਾਬ ਕਰਨ ਦਾ-

ਮਹਿਤਪੁਰ, 31 ਮਈ (ਲਖਵਿੰਦਰ ਸਿੰਘ)-ਪਿਛਲੇ ਦਿਨਾਂ ਤੋਂ ਪਿੰਡ ਮਹਿਸਮਪੁਰ ਵਿਖੇ ਸਰਪੰਚ ਤੇ ਮਨਰੇਗਾਂ ਦੇ ਵਰਕਰਾਂ ਨੂੰ ਲੈ ਕੇ ਇਕ ਮਾਮਲਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਵੱਖ-ਵੱਖ
ਪਿੰਡਾਂ ਦੇ ਸਰਪੰਚਾਂ, ਮਨਰੇਗਾ ਵਰਕਰਾਂ ਤੇ ਮੁਹਤਬਰਾਂ ਵਲੋਂ ਪ੍ਰੈੱਸ ਵਾਰਤਾਲਾਪ ਕੀਤੀ ਗਈ, ਜਿਸ ਸੰਬੰਧੀ ਪਿੰਡ ਮਹਿਸਮਪੁਰ ਦੇ ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਮੈਨੂੰ ਲੋਕਾਂ ਨੇ ਚੌਥੀ ਵਾਰ ਸਰਪੰਚ ਚੁਣਿਆ ਹੈ | ਮੇਰੇ ਪਿੰਡ 'ਚ ਪੰਚਾਇਤ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਤਾ ਪਾ ਕੇ ਆਮ ਇਜਲਾਸ ਸੱਦਿਆ ਗਿਆ ਸੀ | ਆਮ ਇਜਲਾਸ ਪੰਚਾਇਤ ਸੈਕਟਰੀ ਤੇ ਪੰਚਾਇਤ ਦੀ ਅਗਵਾਈ ਹੇਠ ਪੰਚਾਇਤ ਘਰ ਵਿਖੇ ਅਮਨ ਸ਼ਾਂਤੀ ਨਾਲ ਚੱਲ ਰਿਹਾ ਸੀ | ਉਸ ਵਕਤ ਕੁਝ ਸ਼ਰਾਰਤੀ ਲੋਕ ਆਏ ਜੋ ਪਿੰਡ ਵਿਚ ਵੀ ਨਹੀਂ ਰਹਿੰਦੇ, ਜਿਨ੍ਹਾਂ ਨੇ ਇਜਲਾਸ ਦਾ ਮਾਹੌਲ ਖ਼ਰਾਬ ਕਰਨ ਤੇ ਭੰਗ ਕਰਨ ਦੀ ਨੀਅਤ ਨਾਲ ਪੰਚਾਇਤ ਸੈਕਟਰੀ ਤੇ ਮੌਜੂਦਾ ਮੈਂਬਰਾਂ ਨੂੰ ਭੱਦੀ ਸ਼ਬਦਾਵਲੀ ਵਰਤੀ ਅਤੇ ਉਨ੍ਹਾਂ ਵਲੋਂ ਪਿੰਡ ਵਿਚ ਬਣੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਸ਼ਿਕਾਇਤ ਪੰਚਾਇਤ ਵਲੋਂ ਥਾਣਾ ਮਹਿਤਪੁਰ ਨੂੰ ਦਿੱਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਸ਼ਰਾਰਤੀ ਅਨਸਰਾਂ 'ਤੇ ਮਾਮਲਾ ਦਰਜ ਕਰ ਦਿੱਤਾ | ਜਿਸ ਤੋਂ ਬਾਅਦ ਉਨ੍ਹਾਂ ਵਲੋਂ ਮਨਰੇਗਾਂ ਦੀ ਮੇਟ ਨਾਲ ਬਦਸਲੂਕੀ ਕਰਨ ਤੇ ਹੋਰ ਝੂਠੀਆਂ ਅਫਵਾਹਾਂ ਫੈਲਾ ਕੇ ਭਾਈਚਾਰਕ ਸਾਂਝ ਤੇ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਮੇਟ ਕਿਹਾ ਜਾ ਰਿਹਾ ਹੈ, ਉਹ ਨਹੀਂ ਹੈ ਪਿੰਡ ਦੀ ਮੇਟ ਹਰਵਿੰਦਰ ਕੌਰ ਹੈ | ਜਿਸ ਦੇ ਵਿਰੋਧ 'ਚ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਨੇ ਕਿਹਾ ਕਿ ਇਸ ਤਰ੍ਹਾਂ ਮਾਹੌਲ ਖ਼ਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਈ ਜਾਵੇ | ਇਸ ਮੌਕੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਕੰਗ, ਸਰਪੰਚ ਹੀਰਾ ਸਿੰਘ ਛੋਟੇ ਬਿੱਲੇ, ਸਰਪੰਚ ਕਰਮਜੀਤ ਸਿੰਘ ਉਮਰਵਾਲ ਬਿੱਲਾ, ਸਰਪੰਚ ਪਰਮਜੀਤ ਸਿੰਘ ਰਾਏਪੁਰ, ਸਰਪੰਚ ਗੁਰਵਿੰਦਰ ਸਿੰਘ ਬਘੇਲਾ, ਸਰਪੰਚ ਬਲਵਿੰਦਰ ਕੁਮਾਰ ਅਵਾਨ ਖਾਲਸਾ, ਸਰਪੰਚ ਗੁਰਵਿੰਦਰ ਸਿੰਘ ਟੋਨੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਅਵਾਣ ਖ਼ਾਲਸਾ, ਪੰਚ ਪਰਮਜੀਤ ਸਿੰਘ ਮਹਿਸਮਪੁਰ, ਪੰਚ ਰੀਤਾ ਮਹਿਸਮਪੁਰ, ਪੰਚ ਸੁਖਵਿੰਦਰ, ਪੰਚ ਦਵਿੰਦਰਪਾਲ ਕੌਰ, ਹਰਵਿੰਦਰ ਕੌਰ ਮੇਡ ਮਨਰੇਗਾ, ਸਰਪੰਚ ਲਹਿਣਾ ਸਿੰਘ ਪੰਨੂ ਤੰਦਾਉਰਾ, ਸਾਬਕਾ ਸਰਪੰਚ ਰਣਜੀਤ ਸਿੰਘ ਤੰਦਾਪੁਰਾ, ਜਗਦੀਸ਼ ਸਿੰਘ, ਛਿੰਦਰਪਾਲ, ਪ੍ਰਤਾਪ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ, ਰਾਜ ਕੁਮਾਰ, ਪ੍ਰੀਤਮ ਸਿੰਘ, ਬਲਕਾਰ ਸਿੰਘ, ਇੰਦਰ ਸਿੰਘ ਸਿੱਧੂ, ਕਰਮਪਾਲ ਸਿੰਘ, ਸੁਖਰਾਜ ਸਿੰਘ, ਸਤਪਾਲ ਸਿੰਘ, ਬਲਜਿੰਦਰ ਸਿੰਘ, ਨਿਰਮਲਜੀਤ ਸਿੰਘ, ਮੇਜਰ ਸਿੰਘ, ਬਲਵਿੰਦਰ ਸਿੰਘ, ਰਾਜਵੀਰ ਸਿੰਘ, ਅੰਗਰੇਜ ਸਿੰਘ, ਗੁਰਸਰਨ ਸਿੰਘ ਐਡਵੋਕੇਟ, ਸਰਪੰਚ ਦਲਜੀਤ ਕੌਰ, ਦੇਵੀ ਦਿਆਲ ਆਦਿ ਹਾਜ਼ਰ ਸਨ |
ਕੀ ਕਹਿੰਦੇ ਬੀ. ਡੀ. ਪੀ. ਓ. ਮਹਿਤਪੁਰ
ਇਸ ਸੰਬੰਧੀ ਬੀ. ਡੀ. ਪੀ. ਓ. ਗੁਰਵਿੰਦਰ ਕੌਰ ਨੇ ਕਿਹਾ ਕਿ ਸਾਡੇ ਕੋਲ ਰੋਜ਼ਾਨਾ ਕਈ ਮਤੇ ਆੳਾੁਦੇ ਹਨ ਜਿਹੜਾ ਮਤਾ ਜਿਹੜੇ ਵਿਭਾਗ ਨਾਲ ਸੰਬੰਧਿਤ ਹੁੰਦਾ ਹੈ ਉਸ ਨੂੰ ਭੇਜ ਦਿੱਤਾ ਜਾਦਾ ਹੈ | ਜਦੋਂ ਉਨ੍ਹਾਂ ਮੇਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਮੇਟ ਨੂੰ ਲਗਾਉਣ ਜਾਂ ਹਟਾਉਣ ਪੰਚਾਇਤ ਦਾ ਕੰਮ ਹੈ | ਬੀ. ਡੀ. ਪੀ. ਓ. ਮਨਰੇਗਾਂ ਵਰਕਰਾਂ 'ਤੇ ਹੋਈ ਪੁਲਿਸ ਕਰਵਾਈ ਤੋਂ ਅਣਜਾਣ ਦਿਖੇ |

Ad Position 22
No active advertisement
ਪਿਛਲੀ ਖ਼ਬਰ ਪਾਕਿ ਅੱਤਵਾਦ ਜ਼ਰੀਏ ਸਿੰਧੂ ਜਲ ਸੰਧੀ ਦੀ ਕਰ ਰਿਹਾ ਹੈ ਉਲੰਘਣਾ-ਭਾਰਤ ਅਗਲੀ ਖ਼ਬਰ ਸੰਤ ਅਵਤਾਰ ਸਿੰਘ ਦੀ 37ਵੀਂ ਬਰਸੀ ਨੂੰ ਸਮਰਪਿਤ ਖੇਡ ਮੇਲਾ ਜਾਰੀ <br/>
Ad Position 24