06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਾਣੀ ਦੇ ਵਧੇ ਪੱਧਰ, ਡੁੱਬੇ ਖੇਤਾਂ ਕਾਰਨ ਚਿੱਟੀ ਵੇਈਾ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਦੇ ਸਾਹ ਸੂਤੇ <br/>

Ad Position 21
No active advertisement
ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਵੇਈਾ ਦੇ ਪੁਲ ਨਾਲ ਖਹਿ ਕੇ ਅਤੇ ਖੇਤਾਂ ਵਿੱਚੋਂ ਲੰਘ ਰਿਹਾ ਪਾਣੀ | (ਸੱਜੇ) ਪੁਲ ਉੱਪਰ ਪਏ ਪਾੜ ਨੂੰ ਅਲਰਟ ਕਰਦੇ ਆਰਜ਼ੀ ਪ੍ਰਬੰਧ | <br/> 03-09-2025
ਜੰਡਿਆਲਾ ਮੰਜਕੀ/ਜਮਸ਼ੇਰ ਖਾਸ, 2 ਸਤੰਬਰ (ਸੁਰਜੀਤ ਸਿੰਘ ਜੰਡਿਆਲਾ,ਹਰਵਿੰਦਰ ਕੁਮਾਰ)-ਇੱਥੋਂ ਥੋੜੀ ਦੂਰ ਗੁਜਰਦੀ ਸਫੈਦ ਬੇਈ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਕਾਰਨ ਇਲਾਕੇ ਦੇ ਜਮਸ਼ੇਰ ਖਾਸ, ਖੇੜਾ,ਚਾਚੋਵਾਲ, ਬੰਬੀਆਂਵਾਲ, ਕੁੱਕੜ ਪਿੰਡ, ਜੰਡਿਆਲੀ ,ਦੀਵਾਲੀ, ਕੰਗਣੀਵਾਲ, ਚੋਲਾਂਗ, ਮਸ਼ਿਆਣਾ, ਬਜੂਹਾ ਖੁਰਦ, ਬਜੂਹਾ ਕਲਾਂ, ਭੋਡੇ ਸਪਰਾਏ, ਚੰਨਣਪੁਰ ਜਗਰਾਲ, ਉਦੋਪੁਰ, ਫਤਿਹਪੁਰ, ਹਮੀਰੀ ਖੇੜਾ, ਬਰਸਾਲ, ਖੁਣਖੁਣ ਆਦਿ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਗਏ ਹਨ | ਬੇਂਈ ਕਿਨਾਰੇ ਦੀਆਂ ਜਮੀਨਾਂ ਵਿੱਚ ਲੱਗੀ ਝੋਨਾ, ਪਸ਼ੂਆਂ ਦਾ ਚਾਰਾ ਅਤੇ ਹੋਰ ਕਈ ਤਰ੍ਹਾਂ ਦੀ ਫਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ | ਸੜਕਾਂ ਤੇ ਲੰਘ ਰਿਹਾ ਪਾਣੀ ਵੀ ਹਲਕੇ ਤੇ ਦੁਪਹੀਆ ਵਾਹਨਾਂ ਲਈ ਰੁਕਾਵਟਾਂ ਪੈਦਾ ਕਰ ਰਿਹਾ ਹੈ | ਜਗਰਾਲ ਤੋਂ ਬਜੂਹਾ ਖੁਰਦ ਜਾਂਦੀ ਸੜਕ ਉੱਪਰ ਬਣੇ ਬੇਂਈ ਦੇ ਪੁਲ ਉੱਪਰੋਂ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਇਹ ਸੰਪਰਕ ਸੜਕ ਦੂਜੇ ਪਿੰਡਾਂ ਨਾਲੋਂ ਟੁੱਟੀ ਹੋਈ ਹੈ | ਪਾਣੀ ਵਿੱਚ ਆ ਰਿਹਾ ਜ਼ਹਿਰੀਲੇ ਜੀਵ ਜੰਤੂ ਅਤੇ ਸੱਪਾਂ ਕਾਰਨ ਲੋਕ ਪਰੇਸ਼ਾਨ ਹਨ | ਕੰਗਣੀਵਾਲ ਬੇਈ ਦੇ ਪੁਲ 'ਤੇ ਖੜ੍ਹੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਖਸਤਾ ਹਾਲ ਪੁੱਲ ਉੱਪਰ ਗੁਜਰਨ ਵਾਲੇ ਵਾਹਨਾਂ ਨੂੰ ਵੰਨ-ਵੇ ਕਰਕੇ ਲੰਘਾਉਣ ਦਾ ਪ੍ਰਬੰਧ ਕਰਨ ਤਾਂ ਕਿ ਕੋਈ ਹਾਦਸਾ ਨਾ ਵਾਪਰੇ | ਕਾਬਲੇ ਗੌਰ ਹੈ ਕਿ ਬੇਂਈ ਦੇ ਕੰਗਣੀਵਾਲ ਨੇੜਲੇ ਪੁਲ ਉੱਪਰ ਵੱਡਾ ਸੁਰਾਖ ਹੋਣ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਰਜੀ ਪ੍ਰਬੰਧ ਕੀਤੇ ਗਏ ਹਨ | ਇਹ ਵੀ ਜ਼ਿਕਰਯੋਗ ਹੈ ਕਿ ਵਧੇ ਪਾਣੀ ਦੇ ਪੱਧਰ ਕਾਰਨ ਬੇਂਈ ਕਿਨਾਰੇ ਡੇਰਿਆਂ ਖੂਹਾਂ ਤੇ ਰਹਿ ਰਹੇ ਲੋਕ ਸੁਰੱਖਿਅਤ ਥਾਵਾਂ ਵੱਲ ਪਲਾਨ ਕਰ ਰਹੇ ਹਨ | ਕਈ ਪਿੰਡਾਂ ਦੇ ਗੁਰੂ ਘਰਾਂ ਵੱਲੋਂ ਹੜ ਪ੍ਰਭਾਵਿਤ ਲੋਕਾਂ ਲਈ ਰਿਹਾਇਸ਼ ਅਤੇ ਲੰਗਰ ਆਦਿ ਦੇ ਪ੍ਰਬੰਧ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਮੰਗਲ ਸਿੰਘ ਬਾਸੀ ਵਲੋਂ ਚਿੱਟੀ ਵੇਈਾ ਕਿਨਾਰੇ ਵਸੇ ਪਿੰਡਾਂ ਦਾ ਦੌਰਾ <br/> ਅਗਲੀ ਖ਼ਬਰ ਬਾਬਾ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ <br/>
Ad Position 24