13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬੱਸ ਅੱਡੇ ਵਾਲੇ ਫਲਾਈਓਵਰ 'ਤੇ ਪਲਟੀ ਤੇਜ਼ ਰਫ਼ਤਾਰ ਕਾਰ, ਚਾਲਕ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 05-09-2025
ਜਲੰਧਰ 4 ਸਤੰਬਰ (ਐੱਮ. ਐੱਸ. ਲੋਹੀਆ)-ਬੱਸ ਅੱਡੇ ਵਾਲੇ ਫਲਾਈਓਵਰ 'ਤੇ ਤੇਜ਼ ਰਫ਼ਤਾਰ ਕਾਰ ਦੇ ਪਲਟ ਜਾਣ ਕਰਕੇ ਵਾਪਰੇ ਹਾਦਸੇ ਦੌਰਾਨ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਅੰਮਿ੍ਤਪਾਲ (35) ਪੁੱਤਰ ਬਲਬੀਰ ਚੰਦ ਵਾਸੀ ਚੁਗਿੱਟੀ, ਜਲੰਧਰ ਵਜੋਂ ਦੱਸੀ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਅੰਮਿ੍ਤਪਾਲ ਬਸਤੀਆਂ ਦੇ ਖੇਤਰ 'ਚ ਬਾਬੂ ਜਗਜੀਵਨ ਰਾਮ ਚੌਕ ਨੇੜੇ ਲੈਬਾਰਟਰੀ ਚਲਾਉਂਦਾ ਸੀ | ਅੱਜ ਰਾਤ ਉਹ ਜਦੋਂ ਆਪਣੀ ਕਾਰ 'ਤੇ ਕੰਮ ਤੋਂ ਘਰ ਜਾ ਰਿਹਾ ਸੀ, ਤਾਂ ਬੀ.ਐਮ.ਸੀ. ਚੌਕ ਵਲੋਂ ਬੀ.ਐਸ.ਐਫ਼. ਚੌਕ ਜਾਂਦੇ ਸਮੇਂ ਰਾਤ ਕਰੀਬ 9.15 ਵਜੇ ਉਸ ਦੀ ਕਾਰ ਬੱਸ ਅੱਡੇ ਵਾਲੇ ਫਲਾਈਓਵਰ 'ਤੇ ਡਵਾਈਡਰ ਨਾਲ ਟਕਰਾ ਕੇ ਪਲਟ ਗਈ ਅਤੇ ਅੰਮਿ੍ਤਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਕਾਰ ਦੀ ਰਫ਼ਤਾਰ ਤੇਜ਼ ਸੀ, ਜਿਸ ਕਰਕੇ ਚਾਲਕ ਦਾ ਕਾਰ 'ਤੇ ਕਾਬੂ ਨਹੀਂ ਰਿਹਾ ਅਤੇ ਹਾਦਸਾ ਵਾਪਰ ਗਿਆ | ਮੌਕੇ 'ਤੇ ਪਹੁੰਚੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਮਿ੍ਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਮ ਨਗਰ ਫਾਟਕ ਨੂੰ 5 ਦਿਨ ਲਈ ਬੰਦ ਕਰਨ ਦੇ ਰੋਸ ਵਜੋਂ ਲੋਕਾਂ ਵਲੋਂ ਧਰਨਾ <br/> ਅਗਲੀ ਖ਼ਬਰ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਮੰਦਰ ਦੇ ਬਾਹਰ ਸਜੀਆਂ ਦੁਕਾਨਾਂ
Ad Position 24