ਲੜਾਈ-ਝਗੜਾ ਕਰਨ ਅਤੇ ਅਸਲ੍ਹਾ ਐਕਟ ਦੇ ਮਾਮਲੇ 'ਚ ਇਕ ਬਰੀ
ਅਜੀਤ ਡੈਸਕ
05-09-2025
ਜਲੰਧਰ, 4 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਲੜਾਈ-ਝਗੜਾ ਅਤੇ ਅਸਲਾ ਐਕਟ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਵਿਨੋਦ ਕੁਮਾਰ ਉਰਫ਼ ਬਿੱਲਾ ਪੁੱਤਰ ਬਲਬੀਰ ਕੁਮਾਰ ਵਾਸੀ ਕਾਦੀਆਂਵਾਲੀ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਦੇ ਖ਼ਿਲਾਫ਼ ਮਿਤੀ 1 ਜੂਨ 2021 ਨੂੰ ਥਾਣਾ ਸਦਰ ਜਲੰਧਰ ਵਿਖੇ ਰਵੀ ਮਸੀਹ ਵਾਸੀ ਫੋਲੜੀਵਾਲ ਜੋ ਕਿ ਬਰਗਰ ਦੀ ਰੇਹੜੀ ਲਗਾਉਂਦਾ ਸੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤ ਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਵਿਨੋਦ ਨੇ ਉਸ ਕੋਲੋਂ ਬਰਗਰ ਲਿਆ ਪਰ ਪਸੰਦ ਨਾ ਆਉਣ 'ਤੇ ਉਸ ਨਾਲ ਝਗੜਾ ਕਰਦੇ ਹੋਏ ਉਸ 'ਤੇ ਪਿਸਤੌਲ ਤਾਨ ਦਿੱਤੀ, ਜਿਸ ਤੋਂ ਬਾਅਦ ਉਸ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ, ਪਰ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਉਕਤ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |