13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚਿੱਟੀ ਵੇਈਾ 'ਚ ਪਾਣੀ ਦਾ ਪੱਧਰ ਘਟਿਆ, ਫ਼ਸਲਾਂ ਅਜੇ ਵੀ ਡੁੱਬੀਆਂ <br/>

Ad Position 21
No active advertisement
ਅਜੀਤ ਡੈਸਕ 05-09-2025
ਜਲੰਧਰ, 4 ਸਤੰਬਰ (ਜਸਪਾਲ ਸਿੰਘ)-ਚਿੱਟੀ ਵੇਈਾ 'ਚ ਆਏ ਹੜ੍ਹ ਤੋਂ ਲੋਕਾਂ ਨੂੰ ਰਾਹਤ ਮਿਲਦੀ ਨਜ਼ਰ ਆ ਰਹੀ ਹੈ | ਵੀਰਵਾਰ ਸਵੇਰ ਤੋਂ ਵੇਈਾ 'ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ ਸੀ ਤੇ ਸਾਰੇ ਦਿਨ 'ਚ ਇਕ ਫੁੱਟ ਦੇ ਕਰੀਬ ਹੀ ਪਾਣੀ ਹੇਠਾਂ ਗਿਆ ਹੈ ਪਰ ਫਿਰ ਵੀ ਲੋਕਾਂ ਨੇ ਪਾਣੀ ਘਟਣ 'ਤੇ ਸੁੱਖ ਦਾ ਸਾਹ ਲਿਆ ਹੈ | ਹਾਲਾਂਕਿ ਵੇਈਾ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ 'ਚ ਫਸਲਾਂ ਅਜੇ ਵੀ ਪਾਣੀ 'ਚ ਡੁੱਬੀਆਂ ਹੋਈਆਂ ਹਨ ਤੇ ਕਈ ਸੜਕਾਂ 'ਤੇ ਆਵਾਜਾਈ ਵੀ ਬਹਾਲ ਨਹੀਂ ਹੋ ਸਕੀ ਹੈ | ਵੇਈਾ ਦੇ ਨਾਲ ਲੱਗਦੇ ਸੇਮੀ, ਮਹੇੜੂ, ਭਾਖੜੀਆਣਾ, ਖਜੂਰਲਾ, ਕੁੱਕੜ ਪਿੰਡ, ਕੋਟ ਖੁਰਦ, ਹਰਦੋ ਫਰਾਲਾ, ਚਾਚੋਵਾਲ, ਬੰਬੀਆਂਵਾਲ, ਖੇੜਾ, ਜਮਸ਼ੇਰ, ਦਿਵਾਲੀ, ਜੰਡਿਆਲੀ ਤੇ ਹੋਰਨਾਂ ਪਿੰਡਾਂ ਦੇ ਖੇਤਾਂ 'ਚ ਅਜੇ ਵੀ ਕਈ-ਕਈ ਫੁੱਟ ਪਾਣੀ ਭਰਿਆ ਹੋਇਆ ਹੈ ਤੇ ਕੁੱਕੜ ਪਿੰਡ ਵੇਈਾ ਉੱਪਰ ਬਣਿਆ ਪੁਲ ਵੀ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬਿਆ ਹੋਇਆ ਹੈ | ਪੁਲ ਦੇ ਉੱਪਰੋਂ ਦੀ ਪਾਣੀ ਵਗਣ ਕਾਰਨ ਅੱਜ ਵੀ ਇਸ ਉੱਪਰੋਂ ਆਵਾਜਾਈ ਸ਼ੁਰੂ ਨਹੀਂ ਹੋ ਸਕੀ ਤੇ ਦਰਜਨਾਂ ਪਿੰਡਾਂ ਦਾ ਆਪਸ 'ਚ ਸੰਪਰਕ ਬਹਾਲ ਨਹੀਂ ਹੋ ਸਕਿਆ | ਓਧਰ ਹੜ੍ਹ ਕਾਰਨ ਹੋਏ ਨੁਕਸਾਨ ਦਾ ਅਜੇ ਫੌਰੀ ਪਤਾ ਨਹੀਂ ਲੱਗ ਸਕਿਆ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਉਤਰਨ ਤੋਂ ਬਾਅਦ ਹੀ ਫਸਲ ਨੂੰ ਪੁੱਜੇ ਨੁਕਸਾਨ ਬਾਰੇ ਪਤਾ ਲੱਗ ਸਕੇਗਾ | ਇੱਥੇ ਦੱਸਣਯੋਗ ਹੈ ਕਿ ਵੇਈਾ 'ਚ ਆਏ ਹੜ੍ਹ ਦਾ ਪਾਣੀ ਕੁੱਕੜ ਪਿੰਡ ਦੇ ਕਈ ਘਰਾਂ ਤੱਕ ਵੀ ਪਹੁੰਚ ਗਿਆ ਸੀ, ਜਿਸ ਕਾਰਨ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਨਾਹ ਵੀ ਲੈਣੀ ਪਈ ਸੀ | ਇਸੇ ਤਰ੍ਹਾਂ ਹੋਰਨਾਂ ਪਿੰਡਾਂ 'ਚ ਵੀ ਹਾਲਾਤ ਨਾਜ਼ੁਕ ਬਣੇ ਹੋਏ ਸਨ ਪਰ ਹੁਣ ਵੇਈਾ ਦੇ ਆਪਣੇ ਕੰਢਿਆ ਵੱਲ ਨੂੰ ਮੁੜਨ ਕਾਰਨ ਲੋਕਾਂ ਨੂੰ ਰਾਹਤ ਦੀ ਆਸ ਬੱਝੀ ਹੈ | ਇਸ ਦੌਰਾਨ ਕਿਸਾਨ ਆਗੂ ਸੁਖਬੀਰ ਸਿੰਘ ਬੀਰ ਕੁੱਕੜ ਪਿੰਡ ਨੇ ਦੱਸਿਆ ਕਿ ਵੇਈਾ 'ਚ ਆਏ ਹੜ੍ਹਾਂ ਨੇ ਕਾਫੀ ਮਾਰ ਕੀਤੀ ਹੈ ਤੇ ਵੱਡੀ ਪੱਧਰ 'ਤੇ ਕਿਸਾਨਾਂ ਦੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਹੜ੍ਹ ਦੇ ਨਾਲ-ਨਾਲ ਲਗਾਤਾਰ ਪਏ ਮੀਂਹ ਨੇ ਵੀ ਲੋਕਾਂ ਦੀਆਂ ਮੁਸੀਬਤਾਂ 'ਚ ਵਾਧਾ ਕੀਤਾ | ਪਰ ਇਸ ਦੇ ਬਾਵਜੂਦ ਇਲਾਕੇ ਦੇ ਲੋਕਾਂ ਨੇ ਪੂਰੀ ਇਕਜੁੱਟਤਾ ਨਾਲ ਇਸ ਸੰਕਟ ਦਾ ਮੁਕਾਬਲਾ ਕੀਤਾ ਤੇ ਮੁਸ਼ਕਿਲ 'ਚ ਫਸੇ ਲੋਕਾਂ ਦੀ ਅੱਗੇ ਹੋ ਕੇ ਮਦਦ ਕੀਤੀ | ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਜਗਰਾਜ ਸਿੰਘ ਬਾਹੀਆ ਤੋਂ ਇਲਾਵਾ ਹੋਰਨਾਂ ਸ਼ਖ਼ਸੀਅਤਾਂ ਜਸਕਰਨ ਸਿੰਘ ਬਾਹੀਆ, ਬਲਵਿੰਦਰ ਸਿੰਘ ਬਿੰਦਾ, ਪਿ੍ੰਸ ਬਾਹੀਆ, ਅਮਰਦੀਪ ਸਿੰਘ ਨੰਗਲ ਕਰਾਰ ਖਾਂ, ਕੁਲਦੀਪ ਸਿੰਘ ਕਾਕਾ, ਬਲਬੀਰ ਸਿੰਘ ਕੋਟ ਕਲਾਂ, ਬਲਰਾਜ ਸਿੰਘ ਖੇੜਾ, ਜੀਤਾ ਖੁਸਰੋਪੁਰ, ਪਰਮਵੀਰ ਸਿੰਘ ਬਾਹੀਆ ਤੇ ਹੋਰਨਾਂ ਨੌਜਵਾਨਾਂ ਨੇ ਰਾਤ ਦਿਨ ਨਾ ਕੇਵਲ ਹਾਲਾਤ 'ਤੇ ਨਜ਼ਰ ਰੱਖੀ ਬਲਕਿ ਲੋਕਾਂ ਨੂੰ ਰਾਹਤ ਪਹੁੰਚਾਉਣ 'ਚ ਵੀ ਅੱਗੇ ਹੋ ਕੇ ਕੰਮ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਨੇੜਲੇ ਸਤਲੁਜ ਦਰਿਆ 'ਤੇ ਬਣੇ ਰੇਲਵੇ ਪੁਲ 'ਤੇ ਐੱਨ. ਡੀ. ਆਰ. ਐੱਫ. ਟੀਮ ਤੇ ਸਥਾਨਕ ਸੇਵਾਦਾਰਾਂ ਦੀ ਦਲੇਰੀ ਭਰੀ... ਅਗਲੀ ਖ਼ਬਰ ਰਾਹਤ ਦੀ ਖ਼ਬਰ, ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਘਟਿਆ-ਡੀ.ਸੀ. <br/>
Ad Position 24