ਲੋਹੀਆਂ ਖਾਸ, 4 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ)-ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਟੀਮ ਅਤੇ ਸਥਾਨਕ ਗੋਤਾਖੋਰਾਂ ਨੇ ਅੱਜ ਇਕ ਦਲੇਰੀ ਭਰੀ ਕਾਰਵਾਈ ਕਰਦਿਆਂ 'ਸਤਲੁਜ ਦਰਿਆ 'ਤੇ ਬਣੇ ਗਿੱਦੜਪਿੰਡੀ ਰੇਲਵੇ ਪੁਲ' ਦੇ ਹੇਠਾਂ ਫਸੀ ਬੂਟੀ ਨੂੰ ਅਤੇ ਰੁੱਖਾਂ ਦੇ ਟਾਹਣਿਆਂ ਨੂੰ ਹਟਾਇਆ, ਜਿਸ ਸਦਕਾ ਰੁਕਾਵਟ ਹਟਣ ਨਾਲ 2 ਲੱਖ ਕਿਊਸਿਕ ਪਾਣੀ ਦਾ ਸੁਚਾਰੂ ਪ੍ਰਵਾਹ ਯਕੀਨੀ ਹੋ ਗਿਆ | 30 ਕੁ ਫੁੱਟ ਡੂੰਘੇ ਵਗਦੇ ਦਰਿਆ ਦੇ ਉੱਤੇ ਬਣੇ ਰੇਲਵੇ ਪੁਲ ਤੋਂ ਕਰੀਬ 15 ਫੁੱਟ ਹੇਠਾਂ ਨੂੰ ਬਣੀਆਂ ਪੁਲ ਦੀਆਂ ਕੈਂਚੀਆਂ 'ਤੇ ਉੱਤਰ ਕੇ ਕੀਤੀ ਇਸ ਸਲਾਹੁਣਯੋਗ ਕਾਰਵਾਈ ਦੀ ਨਿਗਰਾਨੀ ਦੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. (ਜਲੰਧਰ ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਵਿਅਕਤੀਗਤ ਤÏਰ 'ਤੇ ਕੀਤੀ ਅਤੇ ਇਹ ਓਪਰੇਸ਼ਨ ਸਖ਼ਤ ਨਿਗਰਾਨੀ ਹੇਠ ਜਾਰੀ ਰਿਹਾ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਨ.ਡੀ.ਆਰ.ਐੱਫ. ਦੇ ਨਾਲ-ਨਾਲ ਰੇਲਵੇ ਟੀਮ ਨੂੰ ਵੀ ਤੁਰੰਤ ਬੁਲਾਇਆ ਗਿਆ¢ | ਅਧਿਕਾਰੀਆਂ ਨੇ ਦੱਸਿਆ ਕਿ ਜੰਗਲੀ ਬੂਟੀ ਦਰਿਆ ਦੇ ਕੁਦਰਤੀ ਵਹਾਅ ਵਿੱਚ ਰੁਕਾਵਟ ਬਣ ਰਹੀ ਸੀ, ਜਿਸ ਨਾਲ ਇਸ ਸਥਾਨ 'ਤੇ ਰੁਕਾਵਟ ਦਾ ਸੰਭਾਵੀ ਖ਼ਤਰਾ ਪੈਦਾ ਹੋ ਰਿਹਾ ਸੀ¢ | ਬੂਟੀ ਨੂੰ ਸਫ਼ਲਤਾਪੂਰਵਕ ਹਟਾਉਣ ਤੋਂ ਬਾਅਦ, ਡਾ. ਅਗਰਵਾਲ ਨੇ ਸਥਾਨਕ ਗੋਤਾਖੋਰਾਂ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ¢ | ਡਾ. ਅਗਰਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮੇਂ ਸਿਰ ਕਾਰਵਾਈ ਨੇ ਇੱਕ ਸੰਭਾਵੀ ਖ਼ਤਰੇ ਨੂੰ ਟਾਲ ਦਿੱਤਾ¢ਹੈ | ਜ਼ਿਕਰਯੋਗ ਹੈ ਕਿ ਚਿੱਟੀ ਵੇਈਾ ਅਤੇ ਸਤਲੁਜ ਦਰਿਆ ਗਿੱਦੜਪਿੰਡੀ ਪਿੰਡ ਤੋਂ ਪਹਿਲਾਂ ਆਪਸ ਵਿੱਚ ਮਿਲਦੇ ਹਨ¢ਜਿਸ ਦੇ ਪਾਣੀ ਦਾ ਵਹਾਅ ਆਪਸ ਵਿੱਚ ਮਿਲਕੇ ਹੋਰ ਉੱਚਾ ਅਤੇ ਤੇਜ ਹੋ ਜਾਂਦਾ ਹੈ, ਇਸ ਲਈ ਇਥੇ ਆਲੇ ਦੁਆਲੇ ਬੰਨਾਂ 'ਤੇ ਦਬਾਅ ਵੀ ਵੱਧ ਜਾਂਦਾ ਹੈ ਤੇ ਪਾਣੀ ਦੇ ਉੱਚੇ ਪੱਧਰ ਨਾਲ ਰੇਲਵੇ ਦੀਆਂ ਕੈਂਚੀਆਂ 'ਚ ਬੂਟੀ ਫਸ ਜਾਂਦੀ ਹੈ | ਰੇਲਵੇ ਪੁਲ ਦੀਆਂ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਪਿਛਲੇ ਸਾਲਾਂ ਵਿੱਚ ਨੇੜਲੇ ਪਿੰਡਾਂ ਵਿੱਚ ਪਾੜ ਪੈ ਗਏ ਸਨ | ਇਸ ਮੌਕੇ ਜਲੰਧਰ ਦੇ ਏ.ਡੀ.ਸੀ. ਜਸਬੀਰ ਸਿੰਘ, ਡੀ.ਐੱਸ.ਪੀ. ਉਂਕਾਰ ਸਿੰਘ ਬਰਾੜ, ਐੱਸ.ਡੀ.ਐੱਮ. ਸ਼ੁਭੀ ਆਂਗਰਾ, ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਲੋਹੀਆਂ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਤਲਵਿੰਦਰ ਸਿੰਘ ਗਿੱਦੜ ਪਿੰਡੀ, ਪਟਵਾਰੀ ਵਿਸ਼ਾਲ ਕੁਮਾਰ ਸਮੇਤ ਹੋਰ ਕਰਮਚਾਰੀ ਤੇ ਆਗੂ ਹਾਜ਼ਰ ਸਨ, ਉਥੇ ਐੱਨ.ਡੀ.ਆਰ.ਐੱਫ. ਟੀਮਾਂ ਅਤੇ ਸਥਾਨਕ ਸੇਵਾਦਾਰਾਂ ਦੀ ਅਗਵਾਈ ਹੜ੍ਹ ਰੋਕੂ ਲੋਕ ਕਮੇਟੀ ਇਲਾਕਾ ਗਿੱਦੜ ਪਿੰਡੀ ਵੱਲੋਂ ਕੀਤੀ ਜਾ ਰਹੀ ਸੀ, ਜਿਸ ਦੇ ਸੇਵਾਦਾਰਾਂ 'ਚ ਪ੍ਰਧਾਨ ਕੁਲਵਿੰਦਰ ਸਿੰਘ ਜੰਮੂ ਲੀਡਰ, ਮੁਖਤਿਆਰ ਸਿੰਘ ਚੀਨੀਆਂ, ਢਾਡੀ ਲਖਵਿੰਦਰ ਸਿੰਘ ਲਹਿਰੀ, ਬਲਕਾਰ ਸਿੰਘ ਸਾ. ਸਰਪੰਚ ਕੁਤਬੀਵਾਲ, ਨਾਨਕਸ਼ਰਨ ਸਿੰਘ, ਯਾਦਵਿੰਦਰ ਸਿੰਘ, ਤਰਸੇਮ ਸਿੰਘ ਜੰਮੂ, ਬਲਕਾਰ ਸਿੰਘ ਸਾ. ਸਰਪੰਚ ਗਿੱਦੜ ਪਿੰਡੀ, ਗੁਰਸ਼ਰਨ ਸਿੰਘ ਕਿੱਲੀਵਾੜਾ, ਸੋਹਲਪ੍ਰੀਤ ਸਿੰਘ ਚੰਨਣਵਿੰਡੀ, ਅਰਸ਼ਦੀਪ ਸਿੰਘ ਮੰਡਾਲਾ, ਕੁਲਦੀਪ ਸਿੰਘ ਸ਼ੇਖਮਾਂਗਾ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ |