ਪੰਜਾਬ 'ਚ ਆਏ ਹੜ੍ਹਾਂ ਕਾਰਨ ਕਈ ਗੱਡੀਆਂ ਰੱਦ ਕਈਆਂ ਦੇ ਬਦਲੇ ਰੂਟ
ਅਜੀਤ ਡੈਸਕ
05-09-2025
ਜਲੰਧਰ, 4 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ 'ਚ ਆਏ ਹੜ੍ਹਾ ਕਾਰਨ ਕਈ ਗੱਡੀਆਂ ਥੋੜੇ ਸਮੇਂ ਲਈ ਟਰਮੀਨੇਟ, ਕਈ ਰੱਦ ਅਤੇ ਕਈਆਂ ਦੇ ਰੂਟ ਬਦਲੇ ਗਏ ਹਨ | ਹਿਮਾਂਸ਼ੂ ਸ਼ੇਖਰ ਉਪਾਧਿਆਏ ਮੁਖ ਲੋਕ ਸੰਪਰਕ ਅਧਿਕਾਰੀ ਵਲੋਂ ਜਾਰੀ ਸੂਚਨਾ ਅਨੁਸਾਰ ਬਦਲੇ ਗਏ ਰੂਟ ਵਾਲੀਆਂ 'ਚ ਰੇਲ ਗੱਡੀਆਂ 'ਚ 22479 ਅਤੇ 22480 ਨਵੀਂ, ਦਿੱਲੀ ਲੋਹੀਆਂ ਖਾਸ ਜੰਕਸ਼ਨ, ਨਵੀਂ ਦਿੱਲੀ ਨੂੰ ਜਲੰਧਰ ਸ਼ਹਿਰ-ਕਪੂਰਥਲਾ-ਲੋਹੀਆਂ ਖਾਸ ਦੀ ਬਜਾਏ ਫਿਲÏਰ ਜੰਕਸ਼ਨ, ਮਲਸੀਆਂ, ਸ਼ਾਹਕੋਟ-ਲੋਹੀਆਂ ਖਾਸ ਜੰਕਸ਼ਨ ਮੋੜ ਦਿੱਤਾ ਗਿਆ ਹੈ¢ ਮੱਖੂ-ਗਿੱਦੜ ਪਿੰਡੀ ਰੇਲਵੇ ਸਟੇਸ਼ਨਾਂ ਵਿਚਕਾਰ ਪੁਲ ਨੰਬਰ-84 'ਤੇ ਪਾਣੀ ਦਾ ਪੱਧਰ ਖਤਰੇ ਦੀ ਰੇਖਾ ਨੂੰ ਛੂਹਣ ਕਾਰਨ, ਰੇਲਵੇ ਨੇ ਹੇਠ ਲਿਖੀਆਂ ਰੇਲਗੱਡੀਆਂ ਨੂੰ ਰੱਦ ਕਰਨ, ਥੋੜੇ ਸਮੇਂ ਲਈ ਟਰਮੀਨੇਟ ਕਰਨ, ਥੋੜੇ ਸਮੇਂ ਲਈ ਉਰਿਜਨੇਟ ਕਰਨ ਡਾਇਵਰਟ ਕਰਨ ਦਾ ਫੈਸਲਾ ਕੀਤਾ ਹੈ ਰੇਲਵੇ ਵਲੋਂ ਜਾਰੀ ਸੂਚਨਾ ਅਨੁਸਾਰ 4 ਸਤੰਬਰ ਨੂੰ 8 ਰੇਲ ਗੱਡੀਆਂ ਨੂੰ ਰੱਦ, 6 ਨੂੰ ਥੋੜੇ ਸਮੇਂ ਲਈ ਟਰਮੀਨੇਟ ਅਤੇ ਨੂੰ ਦੇ ਰੂਟ ਬਦਲੇ ਗਏ ਹਨ | 74939 ਜਲੰਧਰ-ਫਿਰੋਜ਼ਪੁਰ, 74931 ਜਲੰਧਰ-ਫਿਰੋਜ਼ਪੁਰ, 74934 ਫਿਰੋਜ਼ਪੁਰ-ਜਲੰਧਰ, 74935 ਜਲੰਧਰ-ਫਿਰੋਜ਼ਪੁਰ, 74936 ਫਿਰੋਜਪੁਰ- ਜਲੰਧਰ ਨੂੰ ਰੱਦ ਕੀਤਾ ਗਿਆ ਹੈ | ਇਸ ਤੋਂ ਇਲਾਵਾ 74932 ਫਿਰੋਜਪੁਰ ਜਲੰਧਰ 4 ਅਤੇ 5 ਸਤੰਬਰ ਨੂੰ ਵੀ ਰੱਦ ਰਹੇਗੀ | 54644 ਅਤੇ 74938 ਫਿਰੋਜ਼ਪੁਰ-ਜਲੰਧਰ ਨੂੰ ਮਖੂ ਵਿਖੇ ਸ਼ਾਰਟ ਟਰਮੀਨੇਟ ਅਤੇ 74933 ਅਤੇ 54643 ਜਲੰਧਰ -ਫਿਰੋਜਪੁਰ ਨੂੰ ਮਖੂ ਵਿਖੇ ਥੋੜੇ ਸਮੇਂ ਲਈ ਉਰਿਜਨੇਟ ਕੀਤਾ ਗਿਆ | 74937 ਜਲੰਧਰ-ਫਿਰੋਜ਼ਪੁਰ, 74940 ਫਿਰੋਜ਼ਪੁਰ-ਜਲੰਧਰ ਰੱਦ ਕੀਤਾ ਗਿਆ | ਇਸ ਤੋਂ ਇਲਾਵਾ 13308 ਫਿਰੋਜ਼ਪੁਰ-ਧੰਨਬਾਦ ਨੂੰ ਫਿਰੋਜ਼ਪੁਰ-ਮੋਗਾ-ਲੁਧਿਆਣਾ ਰਾਹੀਂ ਅਤੇ 13307 ਧਨਬਾਦ-ਫ਼ਿਰੋਜ਼ਪੁਰ ਲੁਧਿਆਣਾ-ਮੋਗਾ-ਫ਼ਿਰੋਜ਼ਪੁਰ ਰਾਹੀਂ ਬਦਲਿਆ ਗਿਆ | ਇਸ ਤੋਂ ਇਲਾਵਾ ਗੱਡੀਆਂ ਦੀ ਅਪਡੇਟ ਲਈ ਐਨ ਟੀ ਈ ਐੈਸ 'ਤੇ ਜਾ 139 ਡਾਇਲ ਕਰ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ |