13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਕਸੂਦਾਂ ਇਲਾਕੇ 'ਚ ਬਰਸਾਤ ਦੇ ਚਲਦਿਆਂ ਘਰ ਦੀ ਡਿੱਗੀ ਛੱਤ, ਬਾਪ ਬੇਟੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 05-09-2025
ਮਕਸੂਦਾਂ, 4 ਸਤੰਬਰ (ਸੌਰਵ ਮਹਿਤਾ)-ਮਕਸੂਦਾਂ ਇਲਾਕੇ ਦੇ ਨੇੜੇ ਨੇਤਾ ਜੀ ਸੁਭਾਸ਼ ਨਗਰ 'ਚ ਉਸ ਵੇਲੇ ਚੀਕ ਚਿਹਾੜਾ ਮੱਚ ਗਿਆ ਜਦ ਬਰਸਾਤ ਦੇ ਚਲਦਿਆਂ ਇੱਕ ਘਰ ਦੀ ਛੱਤ ਡਿੱਗ ਗਈ ਤੇ ਅੰਦਰ ਰਹਿੰਦੇ ਬਾਪ ਬੇਟੀ ਜਖਮੀ ਹੋ ਗਏ | ਮਿਲੀ ਜਾਣਕਾਰੀ ਮੁਤਾਬਕ ਜਿਸ ਸਮੇਂ ਘਰ ਦੀ ਛੱਤ ਡਿੱਗੀ ਉਸ ਵੇਲੇ ਘਰ ਅੰਦਰ ਰਹਿਣ ਵਾਲਾ ਆਟੋ ਚਾਲਕ ਛੱਤ ਉੱਪਰ ਤਰਪਾਲ ਪਾ ਰਿਹਾ ਸੀ ਤਾਂ ਅਚਾਨਕ ਛੱਤ ਨੀਚੇ ਡਿੱਗ ਪਈ | ਜਿਸ ਤੋਂ ਬਾਅਦ ਦੋਨੋਂ ਬਾਪ ਬੇਟੀ ਜ਼ਖਮੀ ਹੋ ਗਏ ਤੇ ਘਰ ਦਾ ਸਾਰਾ ਸਮਾਨ ਟੁੱਟ ਗਿਆ | ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਨੇਤਾ ਜੀ ਸੁਭਾਸ਼ ਨਗਰ ਚ ਪਰਮਜੀਤ ਕੌਰ ਦੇ ਮਕਾਨ ਵਿੱਚ ਕਿਰਾਏ ਤੇ ਰਹਿੰਦੇ ਹਨ ਤਾਂ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਕਰਕੇ ਘਰ ਦੀ ਬਾਲਿਆਂ ਵਾਲੀ ਛੱਤ ਚੋਣੀ ਸ਼ੁਰੂ ਹੋ ਗਈ | ਪਾਣੀ ਘਰ ਦੇ ਅੰਦਰ ਆ ਰਿਹਾ ਸੀ ਤਾਂ ਉਹ ਛੱਤ ਉੱਪਰ ਤਰਪਾਲ ਪਾ ਰਿਹਾ ਸੀ ਤੇ ਅਚਾਨਕ ਛੱਤ ਡਿੱਗ ਪਈ | ਜਿਸ ਵੇਲੇ ਛੱਤ ਡਿੱਗੀ ਤਾਂ ਉਸ ਸਮੇਂ ਉਹ ਤੇ ਉਸ ਦੀ ਬੇਟੀ ਮੁਸਕਾਨ ਮਲਵੇ ਦੀ ਲਪੇਟ ਵਿੱਚ ਆ ਗਏ ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਛੱਤ ਡਿਗਣ ਕਰਕੇ ਘਰ ਅੰਦਰ ਪਿਆ ਸਾਰਾ ਸਮਾਨ ਨੁਕਸਾਨਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਥਿਆੜਾ ਵਲੋਂ ਪ੍ਰਗਟ ਸਿੰਘ ਦੇ ਬਿਆਨਾਂ ਦੀ ਨਿੰਦਾ <br/> ਅਗਲੀ ਖ਼ਬਰ ਪੰਜਾਬ 'ਚ ਆਏ ਹੜ੍ਹਾਂ ਕਾਰਨ ਕਈ ਗੱਡੀਆਂ ਰੱਦ ਕਈਆਂ ਦੇ ਬਦਲੇ ਰੂਟ
Ad Position 24