20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਝੰਡਾ ਰਸਮ ਦੇ ਨਾਲ ਹੀ ਸ੍ਰੀ ਸਿੱਧ ਬਾਬਾ ਸੋਢਲ ਮੇਲਾ ਧੂਮਧਾਮ ਨਾਲ ਹੋਇਆ ਸ਼ੁਰੂ

Ad Position 21
No active advertisement
ਅਜੀਤ ਡੈਸਕ 06-09-2025
ਜਲੰਧਰ, 5 ਸਤੰਬਰ (ਸ਼ੈਲੀ)-6 ਸਤੰਬਰ ਨੂੰ ਲੱਗਣ ਵਾਲਾ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਅੱਜ ਝੰਡਾ ਰਸਮ ਦੇ ਨਾਲ ਸ਼ੁਰੂ ਹੋ ਗਿਆ | ਮੇਲੇ ਲਈ ਮੰਦਰ ਦੇ ਆਲੇ-ਦੁਆਲੇ ਦੂਰ-ਦੂਰ ਤੱਕ ਦੁਕਾਨਾਂ ਸਜਾਈਆਂ ਗਈਆਂ ਹਨ | ਮੰਦਰ ਦੇ ਬਾਹਰ ਇੱਕ ਬਹੁਤ ਹੀ ਸੁੰਦਰ ਗੇਟ ਬਣਾਇਆ ਗਿਆ ਹੈ | ਅੱਜ ਮੰਦਰ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਹੋ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਅਤੇ ਮੰਦਰ ਦੇ ਪਰਿਸਰ ਵਿੱਚ ਬਾਬਾ ਜੀ ਦੇ ਤਲਾਅ ਵਿੱਚ ਬਣੇ ਮੰਦਰ ਵਿਚ ਮੱਥਾ ਟੇਕਿਆ | ਜ਼ਿਆਦਾਤਰ ਸ਼ਰਧਾਲੂ ਬੈਂਡਾਂ ਨਾਲ ਮੰਦਰ ਪਹੁੰਚੇ ਅਤੇ ਬਾਬਾ ਜੀ ਦਾ ਅਸ਼ੀਰਵਾਦ ਲਿਆ | ਮੇਲੇ ਦੌਰਾਨ ਨਗਰ ਨਿਗਮ ਵਲੋਂ ਮੰਦਰ ਦੇ ਸਾਹਮਣੇ ਇੱਕ ਆਰਜੀ ਕਾਉਂਟ ਲਗਾਇਆ ਗਿਆ ਹੈ | ਜਿਵੇਂ-ਜਿਵੇਂ ਰਾਤ ਵਧਦੀ ਗਈ, ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਵਧਦੀ ਗਈ | ਮੇਲੇ ਦੌਰਾਨ ਸਵੇਰੇ ਕਾਰ ਸੇਵਾ ਕਮੇਟੀ ਵੱਲੋਂ ਹਵਨ ਕਰਵਾਇਆ ਗਿਆ, ਜਿ
ਸਾਰੀ ਰਾਤ ਵੱਡੀ ਗਿਣਤੀ ਵਿਚ ਸੰਗਤਾਂ ਮੰਦਰ ਵਿਚ ਆਉਂਦੀ ਜਾਂਦੀਆਂ ਰਹੀਆਂ ਸ ਵਿੱਚ ਜਲੰਧਰ ਦੇ ਮੇਅਰ ਵਿਨੀਤ ਧੀਰ, ਆਮ ਆਦਮੀ ਪਾਰਟੀ ਦੇ ਹਲਕਾ ਕੇਂਦਰੀ ਇੰਚਾਰਜ ਨਿਤਿਨ ਕੋਹਲੀ, 'ਆਪ' ਨੇਤਾ ਮੰਗਲ ਸਿੰਘ, ਰੌਬਿਨ ਸਾਂਪਲਾ ਅਤੇ ਹੋਰ ਪਤਵੰਤੇ ਪਹੁੰਚੇ | ਹਵਨ ਤੋਂ ਬਾਅਦ, ਨਿਤਿਨ ਕੋਹਲੀ, ਮੇਅਰ ਵਿਨੀਤ ਧੀਰ ਅਤੇ ਰੌਬਿਨ ਸਾਂਪਲਾ ਨੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਵਿੱਚ ਮੱਥਾ ਟੇਕਿਆ, ਜਿੱਥੇ ਉਨ੍ਹਾਂ ਨੂੰ ਚੱਢਾ ਬਰਾਦਰੀ ਵੱਲੋਂ ਸਨਮਾਨਿਤ ਕੀਤਾ ਗਿਆ | ਮੇਲੇ ਲਈ ਸ਼ਹਿਰ ਦੇ ਪਤਵੰਤੇ ਅੱਜ ਤੋਂ ਹੀ ਮੰਦਰ ਵਿੱਚ ਆਉਣੇ ਸ਼ੁਰੂ ਹੋ ਗਏ ਹਨ, ਇਸੇ ਦੌਰਾਨ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਮੰਦਰ ਵਿੱਚ ਪਹੁੰਚੇ ਅਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ | ਸ਼ਰਧਾਲੂਆਂ ਨੇ ਮੰਦਰ ਵਿੱਚ ਬਣੇ ਤਲਾਅ 'ਚ ਲੰਬੀਆਂ ਕਤਾਰਾਂ 'ਚ ਖੜ੍ਹੇ ਹੋ ਕੇ ਬਾਬਾ ਜੀ ਨੂੰ ਦੁੱਧ ਚੜ੍ਹਾਇਆ | ਸ਼ਾਮ ਪੰਜ ਵਜੇ ਚੱਢਾ ਭਾਈਚਾਰੇ ਅਤੇ ਟਰੱਸਟ ਵਲੋਂ ਬਾਬਾ ਜੀ ਦੇ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਚੇਅਰਮੈਨ ਸ਼ੀਤਲ ਵਿਜ, ਟਰੱਸਟੀ ਤਰਸੇਮ ਕਪੂਰ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਚੱਢਾ ਭਾਈਚਾਰੇ ਦੇ ਮੁਖੀ ਵਿਪਨ ਚੱਢਾ, ਚੇਅਰਮੈਨ ਸ਼ਾਮ ਲਾਲ ਚੱਢਾ, ਸੁਨੀਲ ਚੱਢਾ, ਜੇ.ਬੀ. ਚੱਢਾ, ਸੰਜੇ ਚੱਢਾ, ਅਨਿਲ ਚੱਢਾ ਕਾਲਾ ਚੱਢਾ, ਹਿਤੇਸ਼ ਚੱਢਾ ਅਤੇ ਹੋਰ ਪਤਵੰਤੇ ਹਾਜ਼ਰ ਸਨ | ਜਾਣਕਾਰੀ ਦਿੰਦੇ ਹੋਏ ਚੱਢਾ ਭਾਈਚਾਰੇ ਦੇ ਮੁਖੀ ਵਿਪਨ ਚੱਢਾ ਨੇ ਦੱਸਿਆ ਕਿ 6 ਸਤੰਬਰ ਸ਼ਨੀਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਮੰਦਰ ਦੇ ਕੰਪਲੈਕਸ 'ਚ ਚੱਢਾ ਭਾਈਚਾਰੇ ਵੱਲੋਂ ਹਵਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸਾਰੇ ਟਰੱਸਟੀ ਅਤੇ ਸ਼ਹਿਰ ਦੇ ਕਈ ਪਤਵੰਤੇ ਮੌਜੂਦ ਰਹਿਣਗੇ | ਮੇਲੇ ਦੌਰਾਨ ਸਿਹਤ ਵਿਭਾਗ ਦੇ ਡੀ.ਐਚ.ਓ. ਡਾ. ਸੁਖਵਿੰਦਰ ਸਿੰਘ ਦੀ ਟੀਮ ਨੇ ਮੰਦਰ ਦੇ ਆਲੇ-ਦੁਆਲੇ ਖਾਣ-ਪੀਣ ਦੀਆਂ ਦੁਕਾਨਾਂ ਦੀ ਜਾਂਚ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮੇਅਰ ਵਿਨੀਤ ਧੀਰ, ਨਿਤਿਨ ਕੋਹਲੀ ਸਮੇਤ ਕਾਲੋਨੀਆਂ ਦੇ ਕਈ ਅਲਾਟੀ ਰਹੇ ਮੌਜੂਦ ਅਗਲੀ ਖ਼ਬਰ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਅਤੇ ਜਬਰ ਜਨਾਹ ਦੇ ਮਾਮਲੇ 'ਚ 20 ਸਾਲ ਦੀ ਕੈਦ
Ad Position 24