20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਗੁਰੂ ਰਵਿਦਾਸ ਚੌਕ ’ਚ ਧਰਨਾਕਾਰੀਆਂ ਨੂੰ ਅਪਸ਼ਬਦ ਕਹਿਣ ’ਤੇ ਹੋਇਆ ਹੰਗਾਮਾ, ਨਾਬਾਲਗ ਦਾ ਚਾੜ੍ਹਿਆ ਕੁਟਾਪਾ

ਜਲੰਧਰ, 19 ਨਵੰਬਰ (ਜਤਿੰਦਰ ਪੰਮੀ)-ਬੂਟਾ ਮੰਡੀ ਸਥਿਤ ਬੈਂਕ ਕਾਲੋਨੀ ਦੇ ਸੂਜ਼ ਬਾਜ਼ਾਰ ’ਚ ਨੌਜਵਾਨ ਨੂੰ ਕਾਰੋਬਾਰੀ ਵਲੋਂ ਜਾਤੀਸੂਚਕ ਸ਼ਬਦ ਬੋਲਣ ਤੇ ਪਿਸਤੌਲ ਦਿਖਾ ਕੇ ਧਮਕਾਉਣ ਦੇ ਮਾਮਲੇ ’ਚ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਪ੍ਰਵਾਸੀ ਤੇ ਉਸ ਦੇ ਵੱਡੀ ਗਿਣਤੀ ਸਾਥੀਆਂ ਨੇ ਇਲਾਕੇ ਦੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਅਗਵਾਈ ਹੇਠ ਗੁਰੂ ਰਵਿਦਾਸ ਚੌਕ ’ਚ ਦੁਪਹਿਰ ਵੇਲੇ ਧਰਨਾ ਲਾ ਦਿੱਤਾ। ਧਰਨੇ ਕਾਰਨ ਚੌਕ ਦੇ ਸਾਰੇ ਪਾਸੇ ਆਵਾਜਾਈ ਠੱਪ ਹੋਣ ਨਾਲ ਲੰਮਾ ਜਾਮ ਲੱਗ ਗਿਆ, ਜਿਸ ਨਾਲ ਲੋਕਾਂ ਦੇ ਨਿੱਜੀ ਤੇ ਸਕੂਲੀ ਵਾਹਨ ਜਾਮ ’ਚ ਫਸ ਗਏ ਹਾਲਾਂਕਿ ਸਕੂਲੀ ਵਾਹਨਾਂ ਨੂੰ ਧਰਨਾਕਾਰੀਆਂ ਨੇ ਰਾਹ ਦੇ ਕੇ ਬੱਚਿਆਂ ਨੂੰ ਲੰਘਣ ਦਿੱਤਾ।

Ad Position 21
No active advertisement
ਗੱਲਬਾਤ ਕਰਦੇ ਹੋਏ ਏ. ਡੀ. ਸੀ. ਪੀ., ਏ. ਸੀ. ਪੀ. ਅਤੇ ਥਾਣਾ ਮੁਖੀ। ਤਸਵੀਰ–ਮੁਨੀਸ਼ 20-11-2026

 

ਜਲੰਧਰ, 19 ਨਵੰਬਰ (ਜਤਿੰਦਰ ਪੰਮੀ)-ਬੂਟਾ ਮੰਡੀ ਸਥਿਤ ਬੈਂਕ ਕਾਲੋਨੀ ਦੇ ਸੂਜ਼ ਬਾਜ਼ਾਰ ’ਚ ਨੌਜਵਾਨ ਨੂੰ ਕਾਰੋਬਾਰੀ ਵਲੋਂ ਜਾਤੀਸੂਚਕ ਸ਼ਬਦ ਬੋਲਣ ਤੇ ਪਿਸਤੌਲ ਦਿਖਾ ਕੇ ਧਮਕਾਉਣ ਦੇ ਮਾਮਲੇ ’ਚ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪੀੜਤ ਪ੍ਰਵਾਸੀ ਤੇ ਉਸ ਦੇ ਵੱਡੀ ਗਿਣਤੀ ਸਾਥੀਆਂ ਨੇ ਇਲਾਕੇ ਦੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਅਗਵਾਈ ਹੇਠ ਗੁਰੂ ਰਵਿਦਾਸ ਚੌਕ ’ਚ ਦੁਪਹਿਰ ਵੇਲੇ ਧਰਨਾ ਲਾ ਦਿੱਤਾ। ਧਰਨੇ ਕਾਰਨ ਚੌਕ ਦੇ ਸਾਰੇ ਪਾਸੇ ਆਵਾਜਾਈ ਠੱਪ ਹੋਣ ਨਾਲ ਲੰਮਾ ਜਾਮ ਲੱਗ ਗਿਆ, ਜਿਸ ਨਾਲ ਲੋਕਾਂ ਦੇ ਨਿੱਜੀ ਤੇ ਸਕੂਲੀ ਵਾਹਨ ਜਾਮ ’ਚ ਫਸ ਗਏ ਹਾਲਾਂਕਿ ਸਕੂਲੀ ਵਾਹਨਾਂ ਨੂੰ ਧਰਨਾਕਾਰੀਆਂ ਨੇ ਰਾਹ ਦੇ ਕੇ ਬੱਚਿਆਂ ਨੂੰ ਲੰਘਣ ਦਿੱਤਾ। ਫਿਰ ਵੀ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਲੋਕ ਕਰੀਬ ਅੱਧਾ ਘੰਟਾ ਜਾਮ ਵਿੱਚ ਫਸੇ ਰਹੇ। ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਇਸੇ ਦੌਰਾਨ ਉਥੋਂ ਲੰਘਣ ਦੀ ਕੋਸ਼ਿਸ਼ ਕਰਨ ਵਾਲੇ ਨਾਬਾਲਗ ਮੁੰਡੇ ਨੂੰ ਧਰਨਾਕਾਰੀਆਂ ਵਲੋਂ ਰੋਕੇ ਜਾਣ ’ਤੇ ਉਸ ਵਲੋਂ ਅਪਸ਼ਬਦ ਕਹਿਣ ਤੋਂ ਧਰਨਾਕਾਰੀ ਭੜਕ ਗਏ ਤੇ ਉਨ੍ਹਾਂ ਨੇ ਨਾਬਾਲਗ ਮੁੰਡੇ ਨੂੰ ਫੜ ਕੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਮੌਕੇ ’ਤੇ ਮੌਜੂਦਾ ਆਗੂਆਂ ਨੇ ਮਾਮਲਾ ਸ਼ਾਂਤ ਕਰਵਾਇਆ ਤੇ ਨਾਬਾਲਗ ਨੂੰ ਉਥੋਂ ਭੇਜ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪ੍ਰਣਵ ਚੌਧਰੀ ਨੂੰ ਬੈਂਕ ਕਾਲੋਨੀ ਦੀ ਸ਼ੂਜ਼ ਫੈਕਟਰੀ ਦੇ ਮਾਲਕ ਵਰੁਣ ਮਹਾਜਨ ਵਲੋਂ ਜਾਤੀ ਸੂਚਕ ਸ਼ਬਦ ਕਹਿਣ ਅਤੇ ਇਸ ਦੇ ਨਾਲ ਹੀ ਲਾਇਸੰਸੀ ਪਿਸਤੌਲ ਤਾਣਨ ਦੇ ਦੋਸ਼ ਲੱਗੇ ਸਨ। ਧਰਨਾਕਾਰੀਆਂ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਕਰਨ ਲਈ ਸਹਿਮਤੀ ਬਣੀ ਸੀ ਪਰ ਵਰੁਣ ਮਹਾਜਨ ਨੇ ਮੁਆਫੀ ਮੰਗਣ ਤੋਂ ਨਾਂਹ ਕਰ ਦਿੱਤੀ, ਜਿਸ ਦੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਮੌਕੇ ’ਤੇ ਪੁੱਜੇ ਏ. ਡੀ. ਸੀ. ਪੀ. ਸਿਟੀ-2 ਮਾਧਵੀ ਸ਼ਰਮਾ ਤੇ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ ਵਲੋਂ ਧਰਨਾਕਾਰੀਆਂ ਦੀ ਅਗਵਾਈ ਕਰਨ ਵਾਲੇ ਕੌਂਸਲਰ ਰਾਜ ਕੁਮਾਰ ਰਾਜੂ ਤੇ ਆਯੂਬ ਖਾਨ ਨਾਲ ਗੱਲਬਾਤ ਕਰਕੇ ਉਕਤ ਮਾਮਲੇ ’ਚ ਕਾਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ਉਪਰੰਤ ਧਰਨਾ ਖਤਮ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਨਵੀਆਂ ਜ਼ਿੰਮੇਵਾਰੀਆਂ ਮਿਲਣ ’ਤੇ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਜ਼ੋਨ ਨੰਬਰ 5 ’ਚ ਪਾਣੀ ਤੇ ਸੀਵਰੇਜ ਕੁਨੈਕਸ਼ਨ ਕੱਟੇ
Ad Position 24