ਜਲੰਧਰ, 5 ਸਤੰਬਰ (ਸ਼ਿਵ)-'ਆਪ' ਆਗੂ ਰਮਣੀਕ ਸਿੰਘ ਰੰਧਾਵਾ ਨੇ ਅੱਜ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਸਾਦੇ ਢੰਗ ਨਾਲ ਅਹੁਦਾ ਸੰਭਾਲ ਲਿਆ | ਸ. ਰੰਧਾਵਾ ਨੇ ਦੱਸਿਆ ਕਿ ਇਹ ਫ਼ੈਸਲਾ ਮੈਂ ਮÏਜੂਦਾ ਹਾਲਾਤ ਦੇਖਦੇ ਹੋਏ ਲਿਆ ਕਿ ਸਾਡਾ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਇਸ ਵੇਲੇ ਜ਼ਰੂਰਤ ਹੈ ਸਾਡੇ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਸਾਡੇ ਸਭ ਦੇ ਸਾਥ ਦੀ, ਸੋ ਪਿਛਲੇ ਦਿਨੀਂ ਮੇਰੀ ਬਤÏਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਨੋਟੀਫ਼ਿਕੇਸ਼ਨ ਹੋਈ ਸੀ ਅਤੇ ਉਹ ਅੱਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਓਟ ਆਸਰਾ ਅਤੇ ਆਸ਼ੀਰਵਾਦ ਲੈ ਕੇ ਬਿਲਕੁਲ ਸਾਦੇ ਢੰਗ ਨਾਲ ਬਤÏਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਜਲੰਧਰ ਆਪਣੀ ਕੁਰਸੀ ਸੰਭਾਲੀ ਹੈ | ਇਸ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੇ ਜਲੰਧਰ ਵਾਸੀਆਂ ਅਤੇ ਆਪਣੇ ਸੋਹਣੇ ਪੰਜਾਬ ਲਈ ਸਮਰਪਿਤ ਹੋ ਕੇ ਉਹ ਲੋਕਾਂ ਦੇ ਮੋਹਰੀ ਹੋ ਕੇ ਕੰਮ ਕਰਨਗੇ | ਰਮਣੀਕ ਸਿੰਘ ਰੰਧਾਵਾ ਦੀ ਨਿਯੁਕਤੀ ਰਾਜਵਿੰਦਰ ਕੌਰ ਥਿਆੜਾ ਦੀ ਜਗਾ 'ਤੇ ਕੀਤੀ ਗਈ ਸੀ |