20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਕਿਸਾਨਾਂ ਦੀ ਧੀ ਕਹਿਣ ਵਾਲੀ ਨਕੋਦਰ ਦੀ ਵਿਧਾਇਕਾ ਵਲੋਂ ਕਿਸਾਨਾਂ ਖ਼ਿਲਾਫ਼ ਬੋਲੀ ਸ਼ਬਦਾਵਲੀ ਨਿੰਦਣਯੋਗ-ਕਿਸਾਨ ਆਗੂ <br/>

Ad Position 21
No active advertisement
ਵਿਧਾਇਕ ਬੀਬੀ ਵਲੋਂ ਬੋਲੀ ਗਲਤ ਸ਼ਬਦਾਵਲੀ ਦੀ ਨਿਖੇਧੀ ਕਰਦੇ ਸਮੇਂ ਕਿਸਾਨ ਆਗੂ ਬਾਬਾ ਪਲਵਿੰਦਰ ਸਿੰਘ ਤੇ ਹੋਰ | ਤਸਵੀਰ:ਰੂਪਰਾ ਸਟੂਡੀਓ <br/> 06-09-2025
ਮਹਿਤਪੁਰ, 5 ਸਤੰਬਰ (ਲਖਵਿੰਦਰ ਸਿੰਘ)-ਪਿਛਲੇ ਦਿਨੀਂ ਸਤਲੁਜ ਦਰਿਆ ਦੇ ਕੰਢੇ 'ਤੇ ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਜਾਇਜ਼ਾ ਲੈਣ ਲਈ ਪਹੁੰਚੇ, ਮੌਕੇ 'ਤੇ ਕਿਸਾਨ ਜੱਥੇਬੰਦੀਆ ਦੇ ਆਗੂ ਵੀ ਮੌਜੂਦ ਸਨ | ਕਿਸਾਨ ਆਗੂਆਂ ਵਲੋਂ ਪੁੱਛੇ ਸਵਾਲ 'ਤੇ ਭੜਕੀ ਬੀਬੀ ਇੰਦਰਜੀਤ ਕੌਰ ਮਾਨ ਇਨੇ ਕਰੋਧ 'ਚ ਆ ਗਈ ਕਿ ਉਸ ਨੂੰ ਇਹ ਵੀ ਯਾਦ ਨਹੀ ਰਿਹਾ ਕਿ ਉਹ ਵੀ ਕਿਸੇ ਕਿਸਾਨ ਦੀ ਧੀ, ਕਿਸੇ ਕਿਸਾਨ ਦੀ ਭੈਣ ਹੈ ਅਤੇ ਆਪਣੇ ਆਪ ਨੂੰ ਕਿਸਾਨਾਂ ਦੀ ਮਸੀਹਾ ਦੱਸਦੀ ਹੈ, ਵਿਧਾਇਕਾ ਨੇ ਕਿਸਾਨਾ ਪ੍ਰਤੀ ਜੋ ਸ਼ਬਦਾਵਲੀ ਬੋਲੀ ਉਹ ਨਿੰਦਣਯੋਗ ਹੈ ਇਹ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਆਗੂ ਬਾਬਾ ਪਲਵਿੰਦਰ ਸਿੰਘ ਚੀਮਾਂ ਅਤੇ ਉਨਾਂ ਦੇ ਸਾਥੀਆ ਨੇ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨ ਦੇ ਸਿਰ ਤੇ ਬੰਨੀ ਪੱਗ ਕਿਸਾਨ ਦਾ ਤਾਜ ਹੈ ਉਹ ਚਾਹੇ ਹਰੀ ਹੋਵੇ ਜਾ ਕੋਈ ਹੋਰ ਰੰਗ | ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾ 'ਚ ਬੀਬੀ ਮਾਨ ਆਪਣਾ ਰਾਜਨੀਤਿਕ ਫਾਇਦਾ ਲੈਣ ਲਈ ਸਟੇਜਾ ਤੇ ਕਹਿ ਰਹੀ ਸੀ ਕਿ ਮੇਰਾ ਪਰਿਵਾਰ ਕਿਸਾਨੀ ਨਾਲ ਸਬੰਧਿਤ ਹੈ ਮੈ ਕਿਸਾਨਾ ਦੀ ਧੀ ਹਾਂ ਪਰ ਉਹ ਕਿਸਾਨਾ ਪ੍ਰਤੀ ਬੋਲਣ ਲਈ ਲੱਗੀ ਆਪਣੇ ਪਰਿਵਾਰ ਨੂੰ ਭੁੱਲ ਗਈ ਅਤੇ ਉਥੇ ਖੜੇ ਕਿਸਾਨ ਆਗੂਆ ਨੂੰ ਬੇਇਜ਼ਤ ਕੀਤਾ | ਕਿਸਾਨਾਂ ਕਿਹਾ ਕਿ ਅਗਰ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਬੋਲੀ ਗਈ ਸ਼ਬਦਾਵਲੀ ਦਾ ਪਛਤਾਵਾ ਨਾਂ ਕੀਤਾ ਅਤੇ ਮਾਫੀ ਨਾਂ ਮੰਗੀ ਤਾਂ ਕਿਸਾਨ ਜਥੇਬੰਦੀਆ ਵਲੋਂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ ਜਸਵੰਤ ਸਿੰਘ, ਜਸਵੀਰ ਸਿੰਘ, ਬਲਦੇਵ ਸਿੰਘ, ਦਲਜੀਤ ਸਿੰਘ, ਰਾਜਿੰਦਰ ਵਰਮਾਂ, ਨਾਥ ਰਾਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟਣਾ ਕੇਂਦਰ ਸਰਕਾਰ ਦਾ ਧੱਕਾ-ਐਡਵੋਕੇਟ ਪ੍ਰੀਤੀ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਭਾਰੀ ਬਾਰਿਸ਼ ਕਰਕੇ ਆਮ ਨਾਗਰਿਕਾਂ ਦੇ ਘਰਾਂ/ਫ਼ਸਲਾਂ/ਪਸ਼ੂ ਧਨ ਦੇ ਹੋਏ ਨੁਕਸਾਨ ਦੀ ਜਾਂਚ ਦੇ ਨਿਰ...
Ad Position 24