ਨਗਰ ਪੰਚਾਇਤ ਦੀ ਨਿਗਰਾਨੀ ਤੋਂ ਬਗੈਰ ਵੰਡੀ ਰਾਹਤ ਸਮੱਗਰੀ ਲੋੜਵੰਦਾਂ ਤੱਕ ਨਹੀਂ ਪਹੁੰਚੀ-ਕੌਂਸਲਰ <br/>
ਅਜੀਤ ਡੈਸਕ
06-09-2025
ਮਹਿਤਪੁਰ, 5 ਸਤੰਬਰ (ਲਖਵਿੰਦਰ ਸਿੰਘ)-ਨਗਰ ਪੰਚਾਇਤ ਮਹਿਤਪੁਰ ਦੇ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋ ਮੀਂਹ ਦੀ ਮਾਰ ਹੇਠਾਂ ਆਏ ਲੋਕਾਂ ਨੂੰ ਮੀਹ ਦੇ ਪਾਣੀ ਤੇ ਹੜ੍ਹਾਂ ਤੋ ਬਚਣ ਲਈ ਦਿੱਤੀਆਂ ਜਾ ਰਹੀਆਂ ਤਰਪਾਲਾ ਨਗਰ ਪੰਚਾਇਤ ਦੇ ਕੌਂਸਲਰਾਂ ਨੂੰ ਬਿਨਾ ਦੱਸਿਆ ਹੀ ਵੰਡੀਆਂ ਜਾਂ ਰਹੀਆਂ ਹਨ | ਜਿਸ ਦੀ ਨਗਰ ਪੰਚਾਇਤ ਕੋਲ ਕੋਈ ਜਾਣਕਾਰੀ ਨਹੀਂ ਹੈ | ਨਗਰ ਪੰਚਾਇਤ ਮਹਿਤਪੁਰ ਦੇ ਕੌਂਸਲਰਾਂ ਨੇ ਦੱਸਿਆ ਕਿ ਲੋਕਾਂ ਨੂੰ ਤਰਪਾਲਾਂ ਵੰਡਣ ਦੀ ਪ੍ਰਕਿਰਿਆ ਕਿਹੜੇ ਸਾਧਨ ਰਾਹੀ ਹੋਈ ਤੇ ਕਿਸ ਆਧਾਰ ਤੇ ਸੂਚੀ ਤਿਆਰ ਕੀਤੀ ਗਈ | ਇਸ ਸਭ ਤੋ ਨਗਰ ਪੰਚਾਇਤ ਪੂਰੀ ਅਣਜਾਣ ਹੈ | ਨਗਰ ਪੰਚਾਇਤ ਦੀ ਪਾਰਦਰਸ਼ਤਾ ਅਤੇ ਭਰੋਸੇ ਨੂੰ ਬਣਾਈ ਰੱਖਣ ਲਈ ਇਹ ਜਰੂਰੀ ਹੈ ਕਿ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਰਾਹਤ ਸਮੱਗਰੀ ਦੀ ਵੰਡ ਨਗਰ ਪੰਚਾਇਤ ਦੀ ਜਾਣਕਾਰੀ ਅਤੇ ਨਿਗਰਾਨੀ ਹੇਠ ਕੀਤੀ ਜਾਵੇ | ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆ ਵਲੋਂ ਆਪਣੇ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਪਰਿਵਾਰਾਂ ਨੂੰ ਹੀ ਤਰਪਾਲਾਂ ਦਿੱਤੀਆਂ ਗਈਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੇ ਲੋਕ ਮੀਂਹ ਦੀ ਮਾਰ ਹੇਠਾਂ ਆਏ ਸਨ ਉਨ੍ਹਾਂ ਤੱਕ ਤਰਪਾਲਾਂ ਨਹੀਂ ਪਹੁੰਚੀਆਂ | ਜੇਕਰ ਇਹ ਸਭ ਨਗਰ ਪੰਚਾਇਤ ਨੂੰ ਸੂਚਿਤ ਕਰਕੇ ਵੰਡਿਆ ਜਾਂਦਾ ਤਾਂ ਲੋਕਾ ਨਾਲ ਪੱਖਪਾਤ ਨਹੀਂ ਹੋਣਾ ਸੀ | ਇਸ ਮੌਕੇ ਤੇ ਸ਼ਹਿਰ ਦੇ ਸਾਰੇ ਕੌਂਸਲਰ ਮੌਜੂਦ ਸਨ |