ਕਰਤਾਰਪੁਰ 'ਚ ਕਾਂਗਰਸ ਆਗੂਆਂ ਨੇ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ
ਅਜੀਤ ਡੈਸਕ
06-09-2025
ਉਨ੍ਹਾਂ ਆਖਿਆ ਕਿ ਅੱਜ 100 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਲੋੜਵੰਦਾ ਨੂੰ ਕਪੂਰਥਲਾ ਫਾਟਕ ਰੇਲਵੇ ਸਟੇਸ਼ਨ ਨੇੜੇ, ਜੀ ਟੀ ਰੋਡ ਅੰਬੇਦਕਰ ਚੌਕ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਂਗਰਸ ਪਾਰਟੀ ਵਲੋਂ ਵੰਡੀਆਂ ਗਈਆਂ ਹਨ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਜਲਦ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੀ ਬਾਂਹ ਫੜੇ ਅਤੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ | ਕਾਂਗਰਸ ਦੇ ਸ਼ਹਿਰੀ ਪ੍ਰਧਾਨ ਗੋਪਾਲ ਸੂਦ ਨੇ ਕਿਹਾ ਕਿ ਕਈ ਦਿਨਾਂ ਤੋਂ ਮੀਂਹ ਪੈਣ ਕਾਰਨ ਮਜ਼ਦੂਰ ਤੇ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਲੋੜਵੰਦ ਲੋਕ ਆਪਣੇ ਕੰਮ 'ਤੇ ਨਹੀਂ ਜਾ ਸਕੇ | ਜਿਸ ਕਾਰਨ ਉਨ੍ਹਾਂ ਲਈ ਆਪਣਾ ਚੁੱਲ੍ਹਾ ਜਲਾਉਣਾ ਮੁਸ਼ਕਲ ਹੋ ਗਿਆ | ਇਸ ਦਰਦ ਨੂੰ ਸਮਝਦੇ ਹੋਏ ਕਾਂਗਰਸ ਪਾਰਟੀ ਨੇ 100 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ | ਇਸ ਮੌਕੇ ਹਲਕਾ ਇੰਚਾਰਜ ਤੇ ਸਾਬਕਾ ਐੱਸ.ਐੱਸ.ਪੀ. ਰਜਿੰਦਰ ਸਿੰਘ, ਕੌਂਸਲਰ ਬਾਲ ਮੁਕੰਦਬਾਲੀ,ਸਿਟੀ ਕਾਂਗਰਸ ਪ੍ਰਧਾਨ ਗੋਪਾਲ ਸੂਦ, ਸੀਨੀਅਰ ਆਗੂ ਹੀਰਾਲਾਲ ਖੋਸਲਾ, ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਰੇਨੂ ਸੇਠ, ਅਰਵਿੰਦ ਕੁਮਾਰ ਢੱਡਾ, ਜੰਗ ਬਹਾਦਰ ਪੱਪੂ, ਸ਼ਕਤੀ ਕੁਮਾਰ, ਪਰਮਜੀਤ ਸਿੰਘ, ਵਰਿੰਦਰ ਸ਼ਰਮਾ ਬਿੰਦੂ, ਸੰਸਾਰ ਚੰਦ, ਸਾਬਕਾ ਕੌਂਸਲਰ ਮਨੋਜ ਕੁਮਾਰ ਫੌਜੀ,ਨਰੇਸ਼ ਗੋਰਾ, ਪਾਲਾ, ਬੰਕੇਲਾਲ ਆਦਿ ਵੱਡੀ ਗਿਣਤੀ ਵਿੱਚ ਕਾਂਗਰਸ ਆਗੂ ਤੇ ਵਰਕਰ ਸ਼ਾਮਿਲ ਸਨ |