28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸ੍ਰੀ ਸਿੱਧ ਬਾਬਾ ਸੋਢਲ ਮੇਲੇ ਵਿਚ ਉਮੜਿਆ ਸ਼ਰਧਾ ਦਾ ਸੈਲਾਬ, ਵੱਡੀ ਗਿਣਤੀ ਸ਼ਰਧਾਲੂਆਂ ਨੇ ਮੰਦਰ ਵਿਚ ਮੱਥਾ ਟੇਕਿਆ

Ad Position 21
No active advertisement
ਅਜੀਤ ਡੈਸਕ 07-09-2025
ਜਲੰਧਰ, 6 ਸਤੰਬਰ, (ਸ਼ੈਲੀ)-ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਅੱਜ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਮੇਲੇ ਤੋਂ ਇੱਕ ਰਾਤ ਪਹਿਲਾਂ, ਸ਼ਰਧਾਲੂ ਮੰਦਰ ਵਿੱਚ ਆਉਣੇ ਸ਼ੁਰੂ ਹੋ ਗਏ | ਮੰਦਰ ਦੇ ਆਲੇ-ਦੁਆਲੇ ਦੂਰ-ਦੂਰ ਤੱਕ ਦੁਕਾਨਾਂ ਸਜਿਆਂ ਸਨ ਜਿੱਥੋਂ ਲੋਕਾਂ ਨੇ ਖਰੀਦਦਾਰੀ ਕੀਤੀ | ਅੱਜ ਮੇਲਾ ਚੱਢਾ ਬਰਾਦਰੀ ਵੱਲੋਂ ਹਵਨ ਯੱਗ ਨਾਲ ਸ਼ੁਰੂ ਹੋਇਆ | ਇਸ ਦੌਰਾਨ, ਹਵਨ ਯੱਗ ਵਿੱਚ ਮੰਦਰ ਟਰੱਸਟ ਦੇ ਚੇਅਰਮੈਨ ਅਤੇ ਸ਼੍ਰੀ ਦੇਵੀ ਤਲਾਬ ਮੰਦਰ ਦੇ ਪ੍ਰਧਾਨ ਸ਼ੀਤਲ ਵਿਜ, ਚੱਢਾ ਬਰਾਦਰੀ ਦੇ ਮੁਖੀ ਵਿਪਨ ਚੱਢਾ, ਚੇਅਨਮੈਨ ਸ਼ਾਮ ਲਾਲ ਚੱਢਾ, ਜਲੰਧਰ ਦੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਅਤੇ ਹੋਰ ਪਤਵੰਤੇ ਸ਼ਾਮਿਲ ਹੋਏ | ਸੁਰੱਖਿਆ ਦੇ ਚਲਦੇ ਕਮਿਸ਼ਨਰੇਟ ਪੁਲਿਸ ਵੱਲੋਂ ਮੰਦਰ ਦੇ ਬਾਹਰ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਸੀ ਜਿੱਥੇ ਡੀਸੀਪੀ ਨਰੇਸ਼ ਡੋਗਰਾ, ਏਡੀਸੀਪੀ ਆਰਸ਼ੀ ਜੈਨ, ਏਸੀਪੀ ਆਤਿਸ਼ ਭਾਟੀਆ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ | ਮੇਲੇ ਵਿੱਚ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਡਿਊਟੀ 'ਤੇ ਸਨ | ਅੱਜ ਮੇਲੇ ਦੌਰਾਨ ਭਾਰੀ ਭੀੜ ਦੇਖੀ ਗਈ | ਮੰਦਰ ਪਹੁੰਚਣ ਵਾਲੇ ਸ਼ਰਧਾਲੂਆਂ ਨੇ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਕੇ ਬਾਬਾ ਜੀ ਦੇ ਮੰਦਰ ਵਿੱਚ ਮੱਥਾ ਟੇਕਿਆ ਅਤੇ ਮੰਦਰ ਦੇ ਵਿਹੜੇ ਵਿੱਚ ਬਾਬਾ ਜੀ ਦੇ ਤਲਾਅ ਵਿੱਚ ਬਣੇ ਮੰਦਰ ਵਿੱਚ ਵੀ ਮੱਥਾ ਟੇਕਿਆ | ਜ਼ਿਆਦਾਤਰ ਸ਼ਰਧਾਲੂ ਬੈਂਡ ਵਾਜਿਆਂ ਨਾਲ ਮੰਦਰ ਪਹੁੰਚੇ ਅਤੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਨਾਲ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਮੇਲੇ ਦੌਰਾਨ, ਨਗਰ ਨਿਗਮ ਵੱਲੋਂ ਮੰਦਰ ਦੇ ਸਾਹਮਣੇ ਇੱਕ ਆਰਜੀ ਦਫ਼ਤਰ ਵੀ ਸਥਾਪਤ ਕੀਤਾ ਗਿਆ ਸੀ ਜਿੱਥੇ ਨਗਰ ਨਿਗਮ ਦੇ ਕਰਮਚਾਰੀ ਤਾਇਨਾਤ ਸਨ | ਮੰਦਰ ਵਿੱਚ ਸਫਾਈ ਦਾ ਕੰਮ ਵੀ ਨਾਲੋ-ਨਾਲ ਜਾਰੀ ਰਿਹਾ | ਮੰਦਰ ਦੇ ਵਿਹੜੇ ਵਿੱਚ ਇੱਕ ਮੈਡੀਕਲ ਕੈਂਪ ਕਾਊਾਟਰ ਵੀ ਲਗਾਇਆ ਗਿਆ | ਸ਼ਰਧਾਲੂਆਂ ਦੀ ਸਹੂਲਤ ਲਈ, ਮੰਦਰ ਦੇ ਦੋਵੇਂ ਪਾਸੇ ਬੈਰੀਕੇਡ ਅਤੇ ਰੇਲਿੰਗ ਲਗਾਈ ਗਈ ਤਾਂ ਜੋ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂ ਲਾਈਨਾਂ ਵਿੱਚ ਖੜ੍ਹੇ ਹੋ ਕੇ ਮੱਥਾ ਟੇਕ ਸਕਣ | ਅੱਜ ਮੇਲੇ ਦੌਰਾਨ ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਮੇਅਰ ਵਿਨੀਤ ਧੀਰ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਰਿੰਕੂ, ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ, ਹਲਕਾ ਉੱਤਰੀ ਇੰਚਾਰਜ ਦਿਨੇਸ਼ ਢੱਲ, ਹਲਕਾ ਕੈਂਟ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਕਾਕੂ ਆਹਲੂਵਾਲੀਆ, ਰਜਿੰਦਰ ਰਾਜਾ, ਏਡੀਸੀ ਨਵਾਂ ਸ਼ਹਿਰ ਰਾਜੀਵ ਵਰਮਾ ਅਤੇ ਉਨ੍ਹਾਂ ਦੀ ਪਤਨੀ ਡਾ. ਉਪਾਸਨਾ ਵਰਮਾ, ਕੌਂਸਲਰ ਸ਼ੈਰੀ ਚੱਢਾ, ਕੌਂਸਲਰ ਮੁਕੇਸ਼ ਸੇਠੀ, ਬੰਟੂ ਸੱਭਰਵਾਲ ਤੇ ਸੁਰਿੰਦਰ ਸਿੰਘ ਕੈਰੋਂ ਸਮੇਤ ਹੋਰ ਪਤਵੰਤੇ ਮੰਦਰ ਪਹੁੰਚੇ | ਇਸ ਦੌਰਾਨ ਚੱਢਾ ਬਰਾਦਰੀ ਵੱਲੋਂ ਪ੍ਰਧਾਨ ਵਿਪਨ ਚੱਡਾ, ਚੇਅਰਮੈਨ ਸ਼ਾਮ ਲਾਲ ਚੱਢਾ ਅਤੇ ਹੋਰਾਂ ਨੇ ਪਹੁੰਚੇ ਸਾਰੇ ਪਤਵੰਤਿਆਂ ਦਾ ਸਵਾਗਤ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਮੇਲੇ ਦੌਰਾਨ ਆਏ ਸ਼ਰਧਾਲੂਆਂ ਨੇ ਮੰਦਰ ਵਿੱਚ ਬਣੇ ਤਲਾਅ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਕੇ ਬਾਬਾ ਜੀ ਨੂੰ ਦੁੱਧ ਚੜ੍ਹਾਇਆ ਅਤੇ ਚਰਨਾਅੰਮਿ੍ਤ ਛਕਾ ਕੇ ਬਾਬਾ ਜੀ ਤੋਂ ਅਸ਼ੀਰਵਾਦ ਲਿਆ | ਅੱਜ ਮੇਲੇ ਦੌਰਾਨ ਲੋਕਾਂ ਨੇ ਆਪਣੇ ਪਰਿਵਾਰਾਂ ਨਾਲ ਮੇਲੇ ਦਾ ਆਨੰਦ ਮਾਣਿਆ | ਮੇਲੇ ਦੌਰਾਨ ਵੱਖ-ਵੱਖ ਸੰਸਥਾਵਾਂ ਅਤੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਸਨ | ਮੇਲੇ ਵਿੱਚ ਬੱਚਿਆਂ ਦੇ ਖਿਡੌਣਿਆਂ, ਘਰੇਲੂ ਸਮਾਨ ਅਤੇ ਹੋਰ ਸਮਾਨ ਦੀਆਂ ਦੁਕਾਨਾਂ ਸਜਾਈਆਂ ਗਈਆਂ ਸਨ | ਮੇਲੇ ਵਿੱਚ ਲੋਕਾਂ ਨੇ ਝੂਲਿਆਂ ਦਾ ਵੀ ਆਨੰਦ ਮਾਣਿਆ |
ਚੰਦਰ ਗ੍ਰਹਿਣ ਕਾਰਨ ਮੰਦਰ ਦੇ ਕਪਾਟ ਰਹਿਣਗੇ ਬੰਦ
ਭਾਰਤ ਵਿੱਚ 7 ਸਤੰਬਰ ਨੂੰ ਚੰਦਰ ਗ੍ਰਹਿਣ ਕਾਰਨ ਮੰਦਰਾਂ ਦੇ ਕਪਾਟ ਬੰਦ ਰਹਿਣਗੇ | ਇਸੇ ਦੌਰਾਨ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਦੇ ਕਪਾਟ ਵੀ ਬੰਦ ਰਹਿਣਗੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੱਢਾ ਬਰਾਦਰੀ ਦੇ ਪ੍ਰਧਾਨ ਵਿਪਨ ਚੱਢਾ ਨੇ ਦੱਸਿਆ ਕਿ ਗ੍ਰਹਿਣ ਕਾਰਨ ਦੁਪਹਿਰ 12:30 ਵਜੇ ਦੇ ਕਰੀਬ ਮੰਦਰ ਦੇ ਕਪਾਟ ਬੰਦ ਹੋਣਗੇ | ਉਨ੍ਹਾਂ ਕਿਹਾ ਕਿ 8 ਸਤੰਬਰ ਨੂੰ ਸਵੇਰੇ ਮੂਰਤੀ ਇਸ਼ਨਾਨ ਕਰਵਾਉਣ ਤੋਂ ਬਾਅਦ ਰਸਮਾਂ ਅਨੁਸਾਰ ਪੂਜਾ ਕਰਨ ਤੋਂ ਬਾਅਦ ਮੰਦਰ ਦੇ ਕਪਾਟ ਖੋਲ੍ਹੇ ਜਾਣਗੇ | ਉਨ੍ਹਾਂ ਦੱਸਿਆ ਕਿ 8 ਸਤੰਬਰ ਨੂੰ ਚੱਢਾ ਭਾਈਚਾਰੇ ਵੱਲੋਂ ਮੰਦਰ ਦੇ ਵਿਚ ਲੰਗਰ ਲਗਾਇਆ ਜਾਵੇਗਾ |
ਸੋਡਲ ਮੇਲੇ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਸੰਗਤ ਨੇ ਵੱਡੀ ਗਿਣਤੀ 'ਚ ਭਰੀ ਹਾਜ਼ਰੀ
ਜਲੰਧਰ, (ਐੱਮ. ਐੱਸ. ਲੋਹੀਆ)-ਸਲਾਨਾ ਸੋਡਲ ਮੇਲੇ ਦੌਰਾਨ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰਕੇ ਗੁਰੂ ਸਾਹਿਬ ਵਲੋਂ ਬਖ਼ਸ਼ਿਸ਼ ਕੀਤੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਗੁਰ ਇਤਿਹਾਸ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਸਬੰਧੀ ਸੰਗਤ ਨੂੰ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਜੋ ਵੀ ਕੋਈ ਗੁਰੂ ਦਰ 'ਤੇ ਸ਼ਰਧਾ ਨਾਲ ਆਉਂਦਾ ਹੈ, ਗੁਰੂ ਸਾਹਿਬ ਉਸ ਦੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਦੇ ਹਨ ਅਤੇ ਉਸ ਦੀਆਂ ਝੋਲੀਆਂ ਭਰਦੇ ਹਨ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਪਾਇਲਟ ਵਲੋਂ ਆਈਆਂ ਸਾਰੀਆਂ ਹੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਵਜੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਣਜੀਤ ਸਿੰਘ ਰਾਣਾ, ਅਮਰਜੀਤ ਸਿੰਘ ਕਿਸ਼ਨਪੁਰਾ, ਸੁਰਜੀਤ ਸਿੰਘ (ਨੀਲਾ ਮਹਿਲ), ਸਤਿੰਦਰ ਸਿੰਘ ਪੀਤਾ, ਹਰਵਿੰਦਰ ਸਿੰਘ ਸਵੀਟੀ, ਗੁਰਦੇਵ ਸਿੰਘ (ਗੋਲਡੀ) ਭਾਟੀਆ, ਗੁਰਦੀਪ ਸਿੰਘ ਨਾਗਰਾ, ਕਰਨੈਲ ਸਿੰਘ ਰੇਰੂ, ਫੁੱਮਣ ਸਿੰਘ, ਦਲਜੀਤ ਸਿੰਘ (ਲੰਮਾ ਪਿੰਡ), ਠੇਕੇਦਾਰ ਰਘਬੀਰ ਸਿੰਘ, ਕੁਲਵੰਤ ਸਿੰਘ ਬਿੱਲਾ, ਬਹਾਦਰ ਸਿੰਘ, ਅਰਜਨ ਸਿੰਘ, ਮਾਸਟਰ ਅਮਰੀਕ ਸਿੰਘ, ਜੈਦੀਪ ਸਿੰਘ ਬਾਜਵਾ, ਲਾਲ ਚੰਦ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ |
ਸੁਸ਼ੀਲ ਰਿੰਕੂ ਨੇ ਪਰਿਵਾਰ ਸਮੇਤ ਬਾਬਾ ਸੋਢਲ ਮੰਦਰ ਮੱਥਾ ਟੇਕਿਆ
ਜਲੰਧਰ, (ਸ਼ਿਵ)-ਜਲੰਧਰ ਦਾ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਰਵਾਇਤੀ ਪਰੰਪਰਾ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਰਾਤ 12 ਵਜੇ ਸ਼ੁਰੂ ਹੋਇਆ¢ ਇਸ ਦÏਰਾਨ, ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਆਪਣੇ ਪਰਿਵਾਰ ਸਮੇਤ ਸੋਢਲ ਮੰਦਿਰ ਵਿਖੇ ਮੱਥਾ ਟੇਕਿਆ¢ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਸਾਬਕਾ ਕÏਾਸਲਰ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਰਿੰਕੂ ਅਤੇ ਪੁੱਤਰ ਪ੍ਰਥਮ ਵੀਰ ਵੀ ਸਨ¢ ਇਸ ਮÏਕੇ ਸੁਸ਼ੀਲ ਰਿੰਕੂ ਨਾਲ ਡਾ: ਸੁਨੀਤਾ ਰਿੰਕੂ, ਕÏਾਸਲਰ ਮਨਜੀਤ ਸਿੰਘ ਟੀਟੂ, ਕÏਾਸਲਰ ਤਰਵਿੰਦਰ ਸੋਈ, ਕÏਾਸਲਰ ਕੰਵਰ ਸਰਤਾਜ, ਕÏਾਸਲਰ ਅਜੈ ਬੱਬਲ, ਸੰਨ੍ਹੀ ਬਤਰਾ, ਤਰਸੇਮ ਥਾਪਾ, ਅਸ਼ੋਕ ਸਰੀਨ, ਸੁਸ਼ੀਲ ਸ਼ਰਮਾ, ਸਾਗਰ ਜਾਰਜ, ਤਰੁਨ ਕੁਮਾਰ, ਪ੍ਰਦੀਪ ਖੁੱਲਰ, ਬੱਬੀ ਚੱਢਾ, ਰਾਜੇਸ਼ ਕਪੂਰ ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਨੂੰ ਨਾਲ ਲੈ ਕੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਾਂਗਾ-ਰਾਣਾ ਹਰਦੀਪ ਸਿੰਘ <br/> ਅਗਲੀ ਖ਼ਬਰ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਮੀਂਹ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ <br/>
Ad Position 24