12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੰਗਤਾਂ ਵਲੋਂ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਦੇ ਨਵੇਂ ਪ੍ਰਬੰਧਕਾਂ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 22-09-2025
ਚੁਗਿੱਟੀ/ਜੰਡੂ ਸਿੰਘਾ, 21 ਸਤੰਬਰ (ਨਰਿੰਦਰ ਲਾਗੂ)-ਸਥਾਨਕ ਲੰਮਾ ਪਿੰਡ 'ਚ ਸੁਸ਼ੋਭਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਨਵੀਂ ਪ੍ਰਬੰਧਕੀ ਕਮੇਟੀ ਦੀ ਚੋਣ ਕਰਨ ਹਿੱਤ ਸਮੂਹ ਸੰਗਤਾਂ ਵਲੋਂ ਬੈਠਕ ਕੀਤੀ ਗਈ¢ ਇਸ ਮÏਕੇ ਉਨ੍ਹਾਂ ਵਲੋਂ ਜੋਗਾ ਸਿੰਘ ਨੂੰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਸੌਂਪੀ ਗਈ, ਜਦੋਂ ਕਿ ਹਰਜਿੰਦਰ ਸਿੰਘ ਨੂੰ ਸੈਕਟਰੀ, ਜਥੇਦਾਰ ਜਸਵੰਤ ਸਿੰਘ ਨੂੰ ਖ਼ਜ਼ਾਨਚੀ, ਮਨਜੀਤ ਸਿੰਘ ਨੂੰ ਸਹਾਇਕ ਖ਼ਜ਼ਾਨਚੀ ਅਤੇ ਲੰਗਰ ਕਮੇਟੀ ਦੇ ਮੁੱਖ ਸੇਵਾਦਾਰ ਦੇ ਰੂਪ ਵਿਚ ਵਿਕਰਮਜੀਤ ਸਿੰਘ ਦੀ ਚੋਣ ਕੀਤੀ ਗਈ¢ਇਸ ਮÏਕੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਪ੍ਰਧਾਨ ਨਿਯੁਕਤ ਕੀਤੇ ਗਏ ਭਾਈ ਜੋਗਾ ਸਿੰਘ ਨੇ ਕਿਹਾ ਕਿ ਇਹ ਸੇਵਾ ਉਨ੍ਹਾਂ ਦੀ ਝੋਲੀ ਵਾਹਿਗੁਰੂ ਦੇ ਹੁਕਮ ਨਾਲ ਪਾਈ ਗਈ ਹੈ, ਜਿਸ ਨੂੰ ਨਿਭਾਉਣ ਲਈ ਉਹ ਪੂਰੀ ਦਿ੍ੜ੍ਹਤਾ ਤੇ ਇਮਾਨਦਾਰੀ ਨਾਲ ਕੰਮ ਕਰਨਗੇ¢ ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਹਮੇਸ਼ਾ ਇਹ ਯਤਨ ਰਹੇਗਾ ਕਿ ਇਸ ਗੁਰੂ ਘਰ ਵਿਚ ਕਰਵਾਏ ਜਾਣ ਵਾਲੇ ਤਮਾਮ ਸਮਾਗਮਾਂ ਦÏਰਾਨ ਦੂਰੋਂ-ਦੂਰੋਂ ਆਉਣ ਵਾਲੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਾਟ ਮਹਿਸੂਸ ਨਾ ਹੋਵੇ¢ ਜੋਗਾ ਸਿੰਘ ਨੇ ਕਿਹਾ ਕਿ ਉਹ ਇੱਕ ਨਿਮਾਣੇ ਸੇਵਾਦਾਰ ਵਜੋਂ ਸੰਗਤਾਂ ਦੀ ਸੇਵਾ ਕਰਨਗੇ¢ਇਸ ਦÏਰਾਨ ਉਨ੍ਹਾਂ ਦੇ ਉਕਤ ਚੁਣੇ ਗਏ ਸਾਥੀਆਂ ਵਲੋਂ ਵਲੋਂ ਇਲਾਕਾ ਵਸਨੀਕਾਂ ਦਾ ਧੰਨਵਾਦ ਕਰਦੇ ਹੋਏ ਆਪੋ ਆਪਣੇ ਜ਼ਿੰਮੇ ਲੱਗੀ ਸੇਵਾ ਨੂੰ ਪੂਰੀ ਗੰਭੀਰਤਾ ਨਾਲ ਨਿਭਾਉਣ ਦਾ ਸਭਨਾਂ ਨੂੰ ਭਰੋਸਾ ਦਿਵਾਇਆ ਗਿਆ¢ ਬੈਠਕ ਮÏਕੇ ਵੱਡੀ ਗਿਣਤੀ ਵਿਚ ਇਲਾਕਾਵਾਸੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਬਸਤੀ ਸ਼ੇਖ ਵਿਖੇ ਦੁਸਹਿਰੇ ਸੰਬੰਧੀ ਝੰਡੇ ਦੀ ਰਸਮ ਕੀਤੀ <br/> ਅਗਲੀ ਖ਼ਬਰ ਪੰਜਾਬ ਸਟੇਟ ਮਿੰਨੀ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੀ ਜਲੰਧਰ 'ਚ ਸ਼ਾਨਦਾਰ ਸ਼ੁਰੂਆਤ <br/>
Ad Position 24