ਜਲੰਧਰ, 21 ਸਤੰਬਰ (ਸ਼ੈਲੀ)-ਅੱਜ ਦਸ਼ਹਿਰਾ ਉਤਸਵ ਕਮੇਟੀ ਸਤੀ ਸ਼ੇਖ ਵਲੋਂ ਦੁਸਹਿਰੇ ਸਬੰਧੀ ਲਈ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ | ਇਸ ਦੌਰਾਨ ਇੱਕ ਸ਼ੋਭਾ ਯਾਤਰਾ ਵੀ ਕੱਢੀ ਗਈ | ਸ਼ੋਭਾ ਯਾਤਰਾ ਸ੍ਰੀ ਮੰਦਿਰ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਬਸਤੀ ਸ਼ੇਖ ਦੀ ਪਰਿਕਰਮਾ ਕੀਤੀ ਅਤੇ ਦੁਸਹਿਰਾ ਗਰਾਊਾਡ ਵਿਚ ਝੰਡਾ ਰਸਮ ਨਾਲ ਸਮਾਪਤ ਹੋਈ | ਇਸ ਦੌਰਾਨ ਕਈ ਧਾਰਮਿਕ ਸੰਗਠਨਾਂ ਨੇ ਰਸਤੇ ਵਿੱਚ ਕਈ ਤਰ੍ਹਾਂ ਦੇ ਲੰਗਰ ਲਗਾਏ | ਇਸ ਮੌਕੇ ਕੌਂਸਲਰ ਮਨਜੀਤ ਸਿੰਘ ਟੀਟੂ, ਕੌਂਸਲਰ ਬਲਰਾਜ ਠਾਕੁਰ, ਕਿ੍ਸ਼ਨ ਮੀਨੀਆ, ਦਰਸ਼ਨ ਭਗਤ ਅਤੇ ਅਜੇ ਬੱਬਲ ਪ੍ਰਮੁੱਖ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਰਾਕੇਸ਼ ਤਿਵਾੜੀ, ਰਾਜ ਕੁਮਾਰ ਸੂਰੀ, ਸੰਜੇ ਸੂਰੀ, ਰਵੀ ਖੁਰਾਣਾ, ਬਾਲ ਕਿਸ਼ਨ ਸ਼ਰਮਾ, ਵਿਨੋਦ ਸ਼ਰਮਾ, ਅਨਿਲ ਸ਼ਰਮਾ, ਰਾਕੇਸ਼ ਲਾਡੀ, ਮਨਵਿੰਦਰ ਸਿੰਘ ਨਿਹੰਗ, ਪਿ੍ਤਪਾਲ ਸਿੰਘ ਨਿਹੰਗ ਤੇ ਹੋਰ ਮੌਜੂਦ ਸਨ |