ਫਿਲੌਰ, 21 ਸਤੰਬਰ (ਸਤਿੰਦਰ ਸ਼ਰਮਾ)-ਅੱਜ ਇਥੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਧੁੰਸੀ ਬੰਨ੍ਹ ਦਾ ਦੌਰਾ ਕੀਤਾ | ਸੁਖਬੀਰ ਸਿੰਘ ਬਾਦਲ ਨੇ ਹਾਜ਼ਰ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਪਿੰਡ ਸ਼ਾਓਲੇ ਬਜਾੜ ਅਤੇ ਪਿੰਡ ਝੁੱਗੀਆਂ ਮਹਾਂ ਸਿੰਘ ਵਾਲੇ ਸਤਲੁਜ ਦਰਿਆ ਦਾ ਬੰਨ੍ਹ ਪੱਕਾ ਕਰਨ ਲਈ 4 ਹਜ਼ਾਰ ਲੀਟਰ ਡੀਜ਼ਲ ਅਤੇ ਪੁਲੀ ਬਣਾਉਣ ਲਈ 1 ਲੱਖ ਰੁਪਏ ਨਕਦ ਭੇਟ ਕੀਤੇ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਸਾਡਾ ਹੈ ਅਤੇ ਅਸੀਂ ਪੰਜਾਬੀਆਂ ਦੇ ਦੁਖ ਸੁਖ ਦੇ ਸਾਥੀ ਹਾਂ | ਉਨ੍ਹਾਂ ਕਿਹਾ ਕਿ 4 ਲੱਖ ਏਕੜ ਦੇ ਕਰੀਬ ਜ਼ਮੀਨ ਅਤੇ ਫਸਲ ਹੜ੍ਹਾਂ ਦੀ ਮਾਰ ਹੇਠ ਆ ਗਈ ਹੈ, ਜਿਸ ਲਈ ਸਰਕਾਰ ਨੂੰ ਉਚਿਤ ਮੁਆਵਜ਼ਾ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਚਾਰੇ ਦੇ ਅਚਾਰ ਦੇ 500 ਟਰੱਕ ਪਸ਼ੂ ਪਾਲਕਾਂ ਨੂੰ ਭੇਜਣੇ ਹਨ ਜਿਸ 'ਚੋਂ 200 ਦੇ ਕਰੀਬ ਟਰੱਕ ਚਾਰਾ ਭੇਜਿਆ ਜਾ ਚੁੱਕਾ ਹੈ | ਜ਼ਿਕਰਯੋਗ ਹੈ ਕਿ ਬੰਨ 'ਤੇ ਆਉਣ ਤੋਂ ਪਹਿਲਾਂ ਸੁਖਬੀਰ ਟਕਸਾਲੀ ਆਗੂ ਜਥੇਦਾਰ ਮਹਾਂ ਸਿੰਘ ਰਸੂਲਪੁਰ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਅਕਾਲੀ ਦੇ ਪਿਤਾ ਦਾ ਦਿਹਾਂਤ ਹੋ ਜਾਣ 'ਤੇ ਹਮਦਰਦੀ ਦਾ ਪ੍ਰਗਟਾਵਾ ਕਰਕੇ ਆਏ ਅਤੇ ਉਸ ਤੋਂ ਬਾਅਦ ਉਹ ਫਿਲੌਰ ਦੇ ਵਸਨੀਕ ਅਕਾਲੀ ਆਗੂ ਸਵ. ਅਜੈ ਸ਼ਰਮਾ ਦੇ ਪਰਿਵਾਰ ਅਤੇ ਸਪੁੱਤਰ ਭੁਵਨੇਸ਼ ਸ਼ਰਮਾ ਨਾਲ ਉਚੇਚੇ ਤੌਰ 'ਤੇ ਮੁਲਕਾਤ ਕਰਨ ਗਏ | ਉਥੇ ਆਮ ਆਦਮੀ ਪਾਰਟੀ ਦੇ ਕੁਲਵੀਰ ਸਿੰਘ ਰੁੜਕਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ | ਵੱਖ-ਵੱਖ ਪਾਰਟੀਆਂ ਦੇ ਕਈ ਹੋਰ ਆਗੂ ਅਤੇ ਵਰਕਰ ਵੀ ਅਕਾਲੀ ਦਲ 'ਚ ਸ਼ਾਮਿਲ ਹੋਏ, ਜਿਨ੍ਹਾਂ ਦਾ ਸੁਖਬੀਰ ਬਾਦਲ ਨੇ ਪਾਰਟੀ 'ਚ ਆਉਣ 'ਤੇ ਸਵਾਗਤ ਕੀਤਾ | ਉਪਰੰਤ ਉਹ ਭਾਰਦਵਾਜ ਹਸਪਤਾਲ 'ਚ ਸਮਾਜ ਸੇਵੀ ਰਿੰਕਾ ਪਾਸੀ ਵੱਲੋਂ ਕੀਤੇ ਕੰਮਾਂ ਨੂੰ ਉਚੇਚੇ ਤੌਰ 'ਤੇ ਸਲਾਹੁਣ ਲਈ ਗਏ | ਅਖ਼ੀਰ 'ਚ ਬਲਦੇਵ ਸਿੰਘ ਖਹਿਰਾ ਨੇ ਸੁਖਬੀਰ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਹੋਰਨਾਂ ਤੋਂ ਇਲਾਵਾ ਇਸ ਮੌਕੇ ਜਥੇਦਾਰ ਹਰਜਿੰਦਰ ਸਿੰਘ ਲੱਲੀਆਂ ਮੈਂਬਰ ਸ਼੍ਰੋਮਣੀ ਕਮੇਟੀ, ਕੁਲਦੀਪ ਸਿੰਘ ਬਾਜਵਾ, ਮੋਹਣ ਸਿੰਘ ਕੜਿਆਣਾ, ਚੂਹੜ ਸਿੰਘ ਬੜਾਪਿੰਡ, ਇੰਦਰਜੀਤ ਸਿੰਘ ਖਹਿਰਾ, ਸੁਲੱਖਣ ਸਿੰਘ ਰਾਏਪੁਰ, ਬਲਕਾਰ ਸਿੰਘ ਸਰਪੰਚ, ਡਾ. ਪਿ੍ੰਸ ਸਰਪੰਚ ਰਸੂਲਪੁਰ, ਬਲਵਿੰਦਰ ਸਿੰਘ ਗੜ੍ਹੀ, ਅਮਰਜੀਤ ਸਿੰਘ ਕਟਾਣਾ, ਕੁਲਦੀਪ ਸਿੰਘ ਕੰਗ, ਪਿ੍ੰਸੀਪਲ ਤੀਰਥ ਸਿੰਘ, ਸੁਰਿੰਦਰ ਸਿੰਘ ਥਾਂਦੀ, ਭੁਪਿੰਦਰ ਸਿੰਘ, ਅਮਰਜੀਤ ਸਿੰਘ ਢੇਸੀ, ਹਰਮੇਸ਼ ਸਿੰਘ, ਬਨਾਰਸੀ ਦਾਸ, ਸਾਹਿਲ ਬਾਂਸਲ, ਅਸ਼ੀਸ਼ ਦੱਤਾ, ਰਾਕੇਸ ਸ਼ਰਮਾ, ਸੱਤਪਾਲ ਸ਼ਰਮਾ, ਪ੍ਰਭਾਤ ਸ਼ਰਮਾ, ਸਾਲਿਲ, ਐਡਵੋਕੇਟ ਹਰਮਿੰਦਰ ਸਿੰਘ ਮਾਹਲ, ਪਿ੍ੰਸ ਮਾਹੀ, ਵਿਨੈ ਸੰਦਲ, ਸੰਨੀ ਕੰਗ, ਅਰਸ਼ਪ੍ਰੀਤ ਗਿੱਲ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ |