15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੇ.ਸੀ. ਆਦਮਪੁਰ ਵਲੋਂ ਪਰਿਵਾਰਕ ਮਿਲਣੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਜੇ.ਸੀ. ਕੱਲਬ ਵਲਾੋ ਪਰਿਵਾਰਕ ਮਿਲਣੀ ਦੌਰਾਨ ਜੇ.ਸੀ ਮੈਂਬਰ | ਤਸਵੀਰ-ਰਮਨ ਦਵੇਸਰ <br/> 25-09-2025
ਆਦਮਪੁਰ, 24 ਸਤੰਬਰ (ਰਮਨ ਦਵੇਸਰ)-ਜੇ.ਸੀ. ਆਦਮਪੁਰ ਵਲੋ ਜੇ.ਸੀ.ਕੱਲਬ ਦੇ ਪ੍ਰਧਾਨ ਮਾਨਵ ਕੋਚਰ ਦੀ ਨਿਗਰਾਨੀ ਹੇਠ, ਆਦਮਪੁਰ ਵਿਖੇ ਇੱਕ ਪਰਿਵਾਰਕ ਮਿਲਣੀ ਦਾ ਆਯੋਜਨ ਇੱਕ ਸ਼ਾਮ ਜੇ.ਸੀ. ਦੇ ਨਾਮ ਨੂੰ ਸਮਰਪਿਤ ਕੀਤਾ ਗਿਆ | ਕਲੱਬ ਦੇ ਪ੍ਰਧਾਨ ਮਾਨਵ ਕੋਚਰ ਨੇ ਦੱਸਿਆ ਕਿ ਉਨ੍ਹਾਂ ਦਾ ਕਲੱਬ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਰਿਹਾ ਹੈ | ਉਹ ਹਰ ਸਾਲ ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦੇ ਹਨ ਅਤੇ ਸ਼ਹਿਰ ਵਿੱਚ ਸਫਾਈ ਅਤੇ ਪੌਦੇ ਲਗਾਦੇ ਹਨ | ਜਲਦ ਹੀ ਜੇ.ਸੀ.ਕਲੱਬ ਵਲੋ ਆਦਮਪੁਰ ਵਾਸੀਆਂ ਲਈ ਦਿਵਾਲੀ ਫਨ ਮੇਲਾ ਲਗਾਇਆ ਜਾ ਰਿਹਾ ਹੈ | ਇਸ ਪਰਿਵਾਰਕ ਮਿਲਣੀ ਤੇ ਸਾਰੇ ਕਲੱਬ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਤੰਬੋਲਾ, ਸੰਗੀਤਕ ਚੇਅਰ ਅਤੇ ਹੋਰ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ | ਬੱਚਿਆਂ ਲਈ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ | ਜੇਤੂਆਂ ਨੂੰ ਜੇ.ਸੀ. ਆਦਮਪੁਰ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੱਤਰ ਹਿਤੇਸ਼ ਦਿਲਬਾਗੀ, ਖਜ਼ਾਨਚੀ ਰਜਤ ਦੁੱਗਲ, ਦਵਿੰਦਰ ਬਾਂਸਲ, ਦਵਿੰਦਰ ਸਿੰਘ ਸੂਰੀ ਆਈ.ਪੀ.ਪੀ., ਕਰਨ ਬਹਿਲ, ਵਰੁਣ ਬਾਂਸਲ, ਅਨੂਪ ਵਰਮਾ, ਹਰਪ੍ਰੀਤ ਸਿੰਘ, ਸੰਜੂ ਨਾਇਰ, ਸੁਰੇਸ਼ ਕੁਮਾਰ, ਹਰਵਿੰਦਰ ਸਿੰਘ ਅਤੇ ਰਮੇਸ਼ ਗੂਪਤਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਕਾਲਜ ਵਿਖੇ ਰੋਟਰੈਕਟ ਕਲੱਬ ਦੀ ਸਥਾਪਨਾ ਅਗਲੀ ਖ਼ਬਰ ਸਰੂਪ ਪਬਲਿਕ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਉਤਸ਼ਾਹ ਨਾਲ ਮਨਾਇਆ <br/>
Ad Position 24