ਲੋਹੀਆਂ ਖਾਸ, 24 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ, ਨਦਰਿ ਕਰਮਿ ਸੇਵਾ ਦਲ ਲੋਹੀਆਂ ਖ਼ਾਸ, ਗੁ: ਸਿੱਖ ਸੈਂਟਰ ਸਿਆਟਲ ਅਤੇ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਲੋਹੀਆਂ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਗੱਟਾ ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਮੁੰਡੀ ਚੋਹਲੀਆਂ ਵਿਚ ਫੌਗਿੰਗ ਕਰਵਾਈ ਗਈ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸੰਸਥਾ ਦੇ ਸੇਵਾਦਾਰ ਸਤਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ ਬਿੱਲਾ, ਦਲਬੀਰ ਸਿੰਘ ਕੰਗ ਨੇ ਦੱਸਿਆ ਕਿ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਮੱਛਰਾਂ ਰਾਹੀਂ ਫ਼ੈਲਣ ਵਾਲ਼ੀਆਂ ਬਿਮਾਰੀਆਂ ਤੋਂ ਬਚਾਉਣ ਲਈ ਵੱਡੇ ਪੱਧਰ 'ਤੇ ਫੌਗਿੰਗ ਦੀ ਲੋੜ ਸਮਝੀ ਜਾ ਰਹੀ ਸੀ, ਜਿਸ ਕਰਕੇ ਅਸੀਂ ਸੇਵਾਦਾਰਾਂ ਦੇ ਸਹਿਯੋਗ ਨਾਲ ਨਵੀਆਂ ਫੌਗਿੰਗ ਮਸ਼ੀਨਾਂ ਦਾ ਵੀ ਪ੍ਰਬੰਧ ਕਰ ਲਿਆ ਗਿਆ ਸੀ | ਇਨ੍ਹਾਂ ਨਵੀਆਂ ਫੌਗਿੰਗ ਮਸ਼ੀਨਾਂ ਖਰੀਦਣ ਲਈ ਵਾਇਸ ਅÏਫ ਟੀਚਰ ਗਰੁੱਪ ਜਲੰਧਰ ਵਲੋਂ ਮਾ. ਹਰਮਨਜੋਤ ਸਿੰਘ ਰਾਹੀਂ ਆਰਥਿਕ ਸਹਾਇਤਾ ਅਤੇ ਮਨਿਆਰੀ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਅਹੂਜਾ ਤੇ ਜਤਿੰਦਰ ਸਿੰਘ ਅਹੂਜਾ ਦੇ ਪਰਿਵਾਰ ਵੱਲੋਂ ਸੰਸਥਾ ਨੂੰ ਆਰਥਿਕ ਸਹਾਇਤਾ ਭੇਟ ਕੀਤੀ ਗਈ ਹੈ | ਇਸ ਮੌਕੇ ਸੇਵਾ ਕਰ ਰਹੇ ਸੇਵਾਦਾਰਾਂ 'ਚ ਸਾਹਿਬਜੋਤ ਸਿੰਘ, ਹਰਨੂਰਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਗੁਲਵੰਤ ਸਿੰਘ ਗੋਲਡੀ, ਈਸ਼ਵਰ ਸਿੰਘ ਅਤੇ ਤਲਵਿੰਦਰ ਸਿੰਘ ਨਾਲ਼ ਮੋਟਰਸਾਈਕਲ ਤੇ ਸਾਥ ਦੇ ਰਹੇ ਪਿੰਡਾਂ ਦੇ ਹੋਰ ਨੌਜਵਾਨ ਵੀ ਹਾਜ਼ਰ ਸਨ |