18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜਗਤ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਖ਼ਾਲਸਾਈ ਜਾਹੋ ਜਲਾਲ ਦੇ ਨਾਲ ਹੋਇਆ ਆਰੰਭ <br/>

Ad Position 21
No active advertisement
ਨਗਰ ਕੀਰਤਨ ਨੂੰ ਪਿੰਡਾਂ ਲਈ ਰਵਾਨਾ ਕਰਦੇ ਹੋਏ ਜਥੇ: ਕਾਹਲੋਂ ਨਾਲ ਪਤਵੰਤੇ | ਤਸਵੀਰਾਂ ਜਨਕ ਰਾਜ ਗਿੱਲ <br/> 27-09-2025
ਕਰਤਾਰਪੁਰ, 26 ਸਤੰਬਰ (ਜਨਕ ਰਾਜ ਗਿੱਲ)-ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਇਤਿਹਾਸਕ ਨਗਰੀ ਕਰਤਾਰਪੁਰ ਵਿਖੇ ਜਗਤ ਮਾਤਾ ਗੁਜਰੀ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 11ਵੇਂ ਸਾਲਾਨਾ ਸੂਬਾ ਪੱਧਰੀ ਧਾਰਮਿਕ ਅਤੇ ਗੁਰਮਤਿ ਸਮਾਗਮਾਂ ਅੱਜ ਖਾਲਸਾਈ ਜਾਹੋ ਜਲਾਲ ਨਾਲ ਵਿਆਹ ਅਸਥਾਨ ਜਗਤ ਮਾਤਾ ਗੁਜਰੀ ਜੀ ਤੋਂ ਆਖੰਡ ਪਾਠਾਂ ਦੀ ਲੜੀ ਅਤੇ ਵਿਸ਼ਾਲ ਨਗਰ ਕੀਰਤਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਤ ਮਾਤਾ ਗੁਜਰ ਕੌਰ ਜੀ ਸੇਵਾ ਸੁਸਾਇਟੀ ਅਤੇ ਸ਼ਹਿਰ ਦੀਆਂ ਧਾਰਮਿਕ ਸਮਾਜ ਸੇਵੀ ਅਤੇ ਕੀਰਤਨੀ ਜੱਥੇਬੰਦੀਆਂ ਦੇ ਭਰਭੂਰ ਸਹਿਯੋਗ ਨਾਲ ਆਰੰਭ ਹੋ ਗਏ | ਇਸ ਪਾਵਨ ਪੁਰਬ ਨੂੰ ਲੈ ਜਿੱਥੇ ਗੁਰਦੁਆਰਾ ਵਿਆਹ ਅਸਥਾਨ ਤੇ ਸੰਗਤਾਂ ਅਤੇ ਸੰਸਥਾਵਾਂ ਵਲੋਂ ਸਰਬੱਤ ਭਲੇ ਦੀ ਅਰਦਾਸ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਲੌਕਿਕ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਦੇ ਨਾਲ ਆਰੰਭ ਕੀਤਾ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਜੱਥੇ: ਰਣਜੀਤ ਸਿੰਘ ਕਾਹਲੋਂ, ਸ਼ਹਿਰੀ ਪ੍ਰਧਾਨ ਸੇਵਾ ਸਿੰਘ, ਮੈਨੇਜਰ ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਤਿੰਮੋਵਾਲ, ਜਗਜੀਤ ਸਿੰਘ, ਭਾਈ ਹਰਵਿੰਦਰ ਸਿੰਘ, ਗੁਰਦਿੱਤ ਸਿੰਘ ਸਮੇਤ ਭਾਰੀ ਗਿਣਤੀ 'ਚ ਸੰਗਤਾਂ ਵਲੋਂ ਬੈਂਡ ਬਾਜਿਆਂ ਦੇ ਨਾਲ ਪੂਰੇ ਅਦਬ ਸਤਿਕਾਰ ਫੁੱਲਾਂ ਦੀ ਵਰਖਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ 'ਚ ਸੁਸ਼ੋਭਿਤ ਕਰਦੇ ਹੋਏ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕਰ ਕੇ ਕਰਤਾਰਪੁਰ ਦੇ ਵੱਖ-ਵੱਖ ਪਿੰਡਾਂ ਦੀ ਪ੍ਰੀਕਰਮਾ ਲਈ ਸੈਂਕੜਿਆਂ ਦੀ ਗਿਣਤੀ 'ਚ ਸੰਗਤਾਂ ਰਵਾਨਾ ਹੋਈਆਂ ਅਤੇ ਸਥਾਨਕ ਸ਼ੀਤਲਾ ਮੰਦਰ ਨੇੜਿਉਂ ਗੱਡੀਆਂ ਅਤੇ ਟਰੈਕਟਰਾਂ ਦੇ ਵੱਡੇ ਕਾਫਲੇ ਦਿਹਾਤੀ ਖੇਤਰਾਂ ਲਈ ਖਾਲਸਾਈ ਜੈਕਾਰਿਆਂ ਦੇ ਨਾਲ ਇਸ ਮਾਹਨ ਪੁਰਬ ਦੀ ਖੁਸ਼ੀ ਸਾਂਝੀ ਕਰਨ ਲਈ ਬੱਖੂ ਨੰਗਲ, ਵਿਸਰਾਮ ਪੁਰ, ਖੁਸਰੋ ਪੁਰ, ਪਾਹੜਾ ਪਿੰਡ, ਪੱਤੜਕਲਾਂ, ਪੱਤੜ, ਖੁਦਰ, ਫਤਿਹ-ਜਲਾਲ, ਟਾਹਲੀ ਸਾਹਿਬ ਅਤੇ ਹੋਰਾਂ ਪਿੰਡਾਂ ਗੁਰਬਾਣੀ ਜਾਪ ਅਤੇ ਕੀਰਤਨ ਕਰਦਿਆਂ ਰਵਾਨਾ ਹੋਈਆਂ | ਇਸ ਮੌਕੇ ਸੰਗਤਾਂ ਨੂੰ ਇਸ ਮਹਾਨ ਪੁਰਬ ਦੀ ਵਧਾਈ ਦਿੰਦੇ ਹੋਏ ਜੱਥੇ: ਕਾਹਲੋਂ,ਜਸਵਿੰਦਰ ਸਿੰਘ, ਬਾਬਾ ਨਿਰਮਲ ਸਿੰਘ ਖਡੂਰ ਸਾਹਿਬ ਵਾਲੇ, ਪ੍ਰਧਾਨ ਸੇਵਾ ਸਿੰਘ, ਬਲਵਿੰਦਰ ਸਿੰਘ ਤਿੰਮੋਵਾਲ ਆਦਿ ਅੱਜ ਬੜਾ ਹੀ ਸੁਭਾਗਾ ਸਮਾਂ ਹੈ ਕਿ ਸੰਗਤਾਂ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰ ਰਹੀਆਂ ਹਨ, ਜਿਨ੍ਹਾਂ ਨੇ ਸਮੁੱਚੀ ਮਨੁੱਖਤਾਂ ਨੂੰ ਹੱਕ ਸੱਚ ਅਤੇ ਧਰਮ ਤੇ ਹਮੇਸ਼ਾ ਕਾਇਮ ਰਹਿਣ ਦਾ ਸਬਕ ਦਿੱਤਾ ਹੈ | ਸ਼ਹਿਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਦਸਮ ਪਿਤਾ ਦੇ ਮਾਤਾ ਪਿਤਾ ਦਾ ਵਿਆਹ ਕਰਤਾਰਪੁਰ ਦੀ ਪਵਿੱਤਰ ਧਰਤੀ 'ਤੇ ਹੋਇਆ ਹੈ | ਹਰ ਸਾਲ ਦੀ ਤਰਾਂ 28 ਸਤੰਬਰ ਨੂੰ ਸ਼੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ 'ਚ ਆਖੰਡ ਪਾਠਾਂ ਦੀ ਲੜੀਆਂ ਦੇ ਭੋਗ ਉਪਰੰਤ ਉਲੀਕੇ ਜਾਣਗੇ ਅਤੇ ਵਿਸ਼ੇਸ਼ ਤੌਰ 'ਤੇ ਪੰਜਾਂ ਤਖਤਾਂ ਤੋਂ ਪੰਥਕ ਸ਼ਖ਼ਸੀਅਤਾਂ ਸਿੱਖ ਜੱਥੇਬੰਦੀਆਂ ਇਤਿਹਾਸ ਕਾਰਾਂ ਦੇ ਨਾਲ ਉੱਘੀਆਂ ਪੰਥਕ ਸ਼ਖਸਿਅਤਾਂ ਦੇ ਨਾਲ ਸੂਬੇ ਭਰ ਅਤੇ ਵਿਦੇਸ਼ਾਂ ਤੋਂ ਸੰਗਤ ਮਾਤਾ ਗੁਜਰੀ ਜੀ ਦੇ ਵਿਆਹ ਪੁਰਬ ਅਤੇ ਬਰਾਤ ਰੂਪੀ ਬਾਬਾ ਬਕਾਲਾ ਦੀ ਸੰਗਤਾਂ ਦਾ ਸਵਾਗਤ ਕਰਦੇ ਹੋਏ ਵਿਆਹ ਦੀ ਰੌਣਕਾਂ ਨੂੰ ਚਾਰ ਚੰਨ ਲਗਾਉਣਗੀਆਂ | ਇਸ ਮੌਕੇੇ ਗੁਰਭੇਜ ਸਿੰਘ, ਡਾ. ਜਸਵਿੰਦਰ ਸਿੰਘ, ਜਗਰੂਪ ਸਿੰਘ, ਦਲਜੀਤ ਸਿੰਘ, ਰਛਪਾਲ ਸਿੰਘ, ਫਰਿਆਦ ਸਿੰਘ, ਮਾਸਟਰ ਅਮਰੀਕ ਸਿੰਘ, ਸਤਨਾਮ ਸਿੰਘ ਵਿਰਦੀ ਤੋਂ ਇਲਾਵਾ ਸ਼ਹਿਰ ਦੀਆਂ ਇਸਤਰੀ ਸਤਿਸੰਗ ਸਭਾਵਾਂ ਅਤੇ ਕੀਰਤਨੀ ਜੱਥੇ ਅਤੇ ਰਾਗੀ ਜੱਥੇ ਆਦਿ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਦੀਪਕ ਬਾਲੀ ਨੇ ਉਮਰ ਅਬਦੁੱਲਾ ਨਾਲ ਮੁਲਾਕਾਤ ਕਰ ਕੇ ਸ੍ਰੀਨਗਰ ਸਮਾਗਮਾਂ ਲਈ ਮੰਗਿਆ ਸਹਿਯੋਗ <br/> ਅਗਲੀ ਖ਼ਬਰ ਸ਼ਾਹਕੋਟ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਇਕ ਮੈਂਬਰ ਮੁਕਾਬਲੇ ਦੌਰਾਨ ਗਿ੍ਫ਼ਤਾਰ <br/>
Ad Position 24