ਮੁੱਖ ਮੰਤਰੀ ਭਗਵੰਤ ਮਾਨ ਦੀ ‘ ਲੋਕ ਮਿਲਣੀ ’ ਨਵਾਂ ਪਿੰਡ ਦੋਨੇਵਾਲ ’ ਚ ਅੱਜ
ਲੋਹੀਆਂ ਖਾਸ, 17 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਕਈ ਦਿਨਾਂ ਤੋਂ ਉਡੀਕੀ ਜਾ ਰਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਹਲਕਾ ਸ਼ਾਹਕੋਟ ’ਚ ਕੀਤੀ ਜਾ ਰਹੀ ‘ਲੋਕ ਮਿਲਣੀ’ ਅੱਜ 18 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰ 12 ਕੀਤੀ ਵਜੇ ਲੋਹੀਆਂ ਬਲਾਕ ਦੇ ਪਿੰਡ ਨਵਾਂ ਪਿੰਡ ਦੋਨੇਵਾਲ ’ਚ ਹੋਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਇੰਚਾਰਜ ਤੇ ਉਮੀਦਵਾਰ ਬਲਬੀਰ ਸਿੰਘ ਪਾਲਾ ਜਲਾਲਪੁਰ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਨਵਾਂ ਪਿੰਡ ਦੋਨੇਵਾਲ ਦੇ ਸਰਪੰਚ ਅਵਤਾਰ ਸਿੰਘ ਥਾਣੇਦਾਰ, ਆਪ ਦੇ ਬਲਾਕ ਪ੍ਰਧਾਨ ਪਿਆਰਾ ਸਿੰਘ ਜਪਾਨੀ, ਬਲਾਕ ਚੇਅਰਮੈਨ ਤਰਲੋਕ ਸਿੰਘ ਤੋਹਫ਼ਾ, ਸਾ.
ਲੋਹੀਆਂ ਖਾਸ, 17 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਕਈ ਦਿਨਾਂ ਤੋਂ ਉਡੀਕੀ ਜਾ ਰਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਹਲਕਾ ਸ਼ਾਹਕੋਟ ’ਚ ਕੀਤੀ ਜਾ ਰਹੀ ‘ਲੋਕ ਮਿਲਣੀ’ ਅੱਜ 18 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰ 12 ਕੀਤੀ ਵਜੇ ਲੋਹੀਆਂ ਬਲਾਕ ਦੇ ਪਿੰਡ ਨਵਾਂ ਪਿੰਡ ਦੋਨੇਵਾਲ ’ਚ ਹੋਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਤੋਂ ਇੰਚਾਰਜ ਤੇ ਉਮੀਦਵਾਰ ਬਲਬੀਰ ਸਿੰਘ ਪਾਲਾ ਜਲਾਲਪੁਰ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਨਵਾਂ ਪਿੰਡ ਦੋਨੇਵਾਲ ਦੇ ਸਰਪੰਚ ਅਵਤਾਰ ਸਿੰਘ ਥਾਣੇਦਾਰ, ਆਪ ਦੇ ਬਲਾਕ ਪ੍ਰਧਾਨ ਪਿਆਰਾ ਸਿੰਘ ਜਪਾਨੀ, ਬਲਾਕ ਚੇਅਰਮੈਨ ਤਰਲੋਕ ਸਿੰਘ ਤੋਹਫ਼ਾ, ਸਾ. ਸਰਪੰਚ ਆਗੂ ਰਾਜਵੰਤ ਸਿੰਘ ਰਾਜਾ ਚੰਦੀ, ਬਲਵਿੰਦਰ ਸਿੰਘ ਸੰਧਰ, ਢਾਡੀ ਕੁਲਦੀਪ ਸਿੰਘ ਕੋਮਲ ਅਤੇ ਹੋਰਾਂ ਨੇ ‘ਅਜੀਤ’ ਨੂੰ ਦੱਸਿਆ ਕਿ ਲੋਹੀਆਂ ਬਲਾਕ ਦੇ ਨਵਾਂ ਪਿੰਡ ਦੋਨੇਵਾਲ ਪਹਿਲੀ ਲੋਕ ਮਿਲਣੀ ਕਰਨ ਪੁੱਜ ਰਹੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਆਮਦ ਨੂੰ ਲੈ ਕੇ ਕਈ ਦਿਨਾਂ ਤੋਂ ਅਫਸਰਾਂ ਨਾਲ ਤਿਆਰੀਆਂ ਸਬੰਧੀ ਮੀਟਿੰਗਾਂ ਆਦਿ ਨੂੰ ਅੱਜ ਅੰਤਿਮ ਛੋਹਾਂ ਦੇ ਦਿੱਤੀਆਂ ਹਨ| ਇਸ ਮੌਕੇ ਪਿੰਡ ਦੇ ਪੰਚ ਸੁਖਵਿੰਦਰ ਸਿੰਘ, ਗੁਰਮੁੱਖ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਚਰਨਜੀਤ ਚੰਨੀ ਪੰਚ, ਨਰਿੰਦਰ ਕੌਰ ਪੰਚ, ਕੁਲਵੰਤ ਕੌਰ ਪੰਚ, ਮਨਜੀਤ ਕੌਰ ਪੰਚ, ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਰਪੰਚ ਸਰਬਜੀਤ ਸਿੰਘ ਸਾਬੀ ਦਾਰੇਵਾਲ, ਕੌਂਸਲਰ ਆਗੂ ਲਹਿੰਬਰ ਸਿੰਘ ਭੱਟੀ ਆਦਿ ਹਾਜਰ ਸਨ|