18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਨਕੋਦਰ ਸਹਿਕਾਰੀ ਖੰਡ ਮਿੱਲ ਦਾ ਸਾਲਾਨਾ ਆਮ ਇਜਲਾਸ 30 ਨੂੰ

Ad Position 21
No active advertisement
ਅਜੀਤ ਡੈਸਕ 27-09-2025
ਮਹਿਤਪੁਰ, 26 ਸਤੰਬਰ (ਲਖਵਿੰਦਰ ਸਿੰਘ)-ਦੀ ਨਕੋਦਰ ਸਹਿਕਾਰੀ ਖੰਡ ਮਿਲਜ ਲਿਮਿ. ਨਕੋਦਰ ਦੇ ਯੋਗ ਹਿੱਸੇਦਾਰ ਮੈਂਬਰਾਂ (ਵਿਅਕਤੀਗਤ/ ਸਹਿਕਾਰੀ ਸਭਾਵਾਂ-ਸੰਸਥਾਵਾਂ) ਦਾ ਸਲਾਨਾਂ ਆਮ ਇਜਲਾਸ 30-9-2025 ਨੂੰ ਸਵੇਰੇ 11 ਵਜੇ ਐੱਸ.ਐੱਸ ਫਾਰਮ ਮਹਿਤਪੁਰ ਵਿਖੇ ਬੁਲਾਇਆ ਜਾਣਾ ਹੈ | ਇਸ ਸਬੰਧੀ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਮ ਇਜਲਾਸ ਦੌਰਾਨ ਮਿਲ ਦੇ ਵਿੱਤੀ ਸਾਲ 2024-25 ਦੀ ਬੈਲੈਂਸ ਸੀਟ ਅਤੇ ਕਾਰੁਜਗਾਰੀ ਸਬੰਧੀ ਹਾਜ਼ਰ ਹਿੱਸੇਦਾਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ | ਇਸ ਸਮੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਵੱਲੋਂ ਕਿਸਾਨਾਂ ਨੂੰ ਗੰਨੇ ਦੀਆਂ ਨਵੀਆਂ ਉੱਨਤ ਕਿਸਮਾਂ, ਗੰਨੇ ਦੀ ਬਿਜਾਈ, ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਗੰਨੇ ਸਬੰਧੀ ਵੱਖ-ਵੱਖ ਅਦਾਰਿਆਂ ਵੱਲੋਂ ਪ੍ਰਦਰਸ਼ਨੀ ਸਟਾਲ ਵੀ ਲਗਾਏ ਜਾਣਗੇ ਅਤੇ ਮਿੱਲ ਵਲੋਂ ਗੰਨੇ ਦੀਆਂ ਵੱਖ-ਵੱਖ ਕਿਸਮਾਂ ਦੀ ਪ੍ਰਦਰਸਨੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਆਦਮਪੁਰ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ <br/> ਅਗਲੀ ਖ਼ਬਰ ਦੀਪਕ ਬਾਲੀ ਨੇ ਉਮਰ ਅਬਦੁੱਲਾ ਨਾਲ ਮੁਲਾਕਾਤ ਕਰ ਕੇ ਸ੍ਰੀਨਗਰ ਸਮਾਗਮਾਂ ਲਈ ਮੰਗਿਆ ਸਹਿਯੋਗ <br/>
Ad Position 24