26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਹੜ੍ਹਾਂ ਦੇ ਨੁਕਸਾਨ 'ਤੇ ਚਿੰਤਨ ਕਰਨ ਦੀ ਥਾਂ 'ਆਪ' ਸਰਕਾਰ ਕਰ ਰਹੀ ਹੈ ਕੋਝੀ ਸਿਆਸਤ-ਤਰੁਣ ਚੁੱਘ <br/>

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਤਰੁਣ ਚੁੱਘ ਦੇ ਉਨ੍ਹਾਂ ਨਾਲ ਸਰਬਜੀਤ ਸਿੰਘ ਮੱਕੜ, ਰਾਕੇਸ਼ ਰਾਠੌਰ, ਸੁਭਾਸ਼ ਸੂਦ ਤੇ ਹੋਰ | ਤਸਵੀਰ: ਮੁਨੀਸ਼ <br/> 28-09-2025
ਜਲੰਧਰ, 27 ਸਤੰਬਰ (ਸ਼ਿਵ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਪਾਰਟੀ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਪੰਜਾਬ ਵਿਧਾਨ ਸਭਾ ਵਿਚ ਸੱਤਾ ਧਿਰ ਦੀ ਕਾਰਵਾਈ ਨੂੰ ਨਿਰਾਸ਼ਾਜਨਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਹੜਾਂ ਕਰਕੇ ਹੋਏ ਨੁਕਸਾਨ 'ਤੇ ਗੰਭੀਰ ਚਿੰਤਨ ਕਰਨ ਦੀ ਥਾਂ 'ਤੇ 'ਆਪ' ਸਰਕਾਰ ਕੋਝੀ ਸਿਆਸਤ ਕਰ ਰਹੀ ਹੈ ਜਿਸ ਦੀ ਮਿਸਾਲ ਪੰਜਾਬ ਵਿਚ ਵਿਧਾਨ ਸਭਾ ਵਿਚ ਵੀ ਕਾਰਵਾਈ ਦੌਰਾਨ ਦੇਖਣ ਨੂੰ ਮਿਲੀ | ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਬਾਰੇ ਚਿੰਤਨ ਕਰਨ ਤੇ ਪੀੜਤਾਂ ਨੂੰ ਰਾਹਤ ਦੇਣ ਦੇਣ ਦੇ ਮੱੁਦੇ 'ਤੇ ਚਰਚਾ ਕਰਨ ਦੀ ਜਗ੍ਹਾ ਸੱਤਾ ਧਿਰ ਦੇ ਆਗੂਆਂ ਵਲੋਂ ਆਪ ਹੀ ਤਖਤੀਆਂ ਨਾਲ ਪ੍ਰਦਰਸ਼ਨ ਕੀਤਾ ਗਿਆ | ਸ੍ਰੀ ਚੁੱਘ ਅੱਜ ਜਲੰਧਰ ਵਿਚ ਇਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਵਿਸ਼ੇਸ਼ ਤੌਰ 'ਤੇ ਜਲੰਧਰ ਆਏ ਸਨ ਜਿਥੇ ਕਿ ਉਨ੍ਹਾਂ ਨੇ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ | ਤਰੁਣ ਚੱੁਘ ਨੇ ਕਿਹਾ ਕਿ ਸਰਕਾਰ ਦੀ ਇਸ ਦਿਸ਼ਾਹੀਣ ਕਾਰਵਾਈ ਨਾਲ ਕਈ ਸਵਾਲੀਆ ਨਿਸ਼ਾਨ ਲੱਗੇ ਹਨ ਕਿ ਵਿਧਾਨ ਸਭਾ ਵਿਚ ਤਖ਼ਤੀਆਂ ਲਿਆਉਣ ਦੀ ਮਨਜ਼ੂਰੀ ਕਿਨ੍ਹਾਂ ਵਲੋਂ ਦਿੱਤੀ ਗਈ ਸੀ | ਤਰੁਣ ਚੁੱਘ ਨੇ ਕਿਹਾ ਕਿ ਸੂਬੇ ਵਿਚ ਹੜ੍ਹਾਂ ਕਰਕੇ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਹੈ, ਉਸ ਲਈ ਪੂਰੀ ਤਰ੍ਹਾਂ ਨਾਲ ਪੰਜਾਬ ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਨਾਲ ਹੋਏ ਨੁਕਸਾਨ ਤੋਂ ਇਲਾਵਾ ਹੜ੍ਹਾਂ ਤੋਂ ਬਚਾਅ ਲਈ ਖ਼ਰਚ ਕੀਤੇ ਗਏ ਕਰੋੜਾਂ ਦੇ ਫ਼ੰਡਾਂ ਦੇ ਮਾਮਲਿਆਂ ਦੀ ਸੀ.ਬੀ.ਆਈ. ਜਾਂਚ ਕਰਵਾ ਕੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ | ਮਾਧੋਪੁਰ ਹੈੱਡਵਰਕਸ ਪਠਾਨਕੋਟ ਵਿਚ ਹੜ੍ਹਾਂ ਦੌਰਾਨ ਟੁੱਟੇ ਗੇਟਾਂ ਦਾ ਮਸਲਾ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਜਿਹੜੇ ਗੇਟ ਟੁੱਟ ਗਏ ਸਨ, ਉਸ ਲਈ ਕੌਣ ਜ਼ਿੰਮੇਵਾਰ ਹੈ | ਸ੍ਰੀ ਤਰੁਣ ਚੁੱਘ ਨੇ ਸ਼ਾਮ ਨੂੰ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਜਿੱਥੇ ਉਨ੍ਹਾਂ ਨੂੰ ਜੀ.ਐੱਸ.ਟੀ. ਕਰ ਕਾਨੂੰਨਾਂ ਵਿਚ ਕੀਤੇ ਗਏ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ ਸਗੋਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ ਵਿਚ ਤੇਜ਼ੀ ਆਵੇਗੀ | ਇਸ ਮੌਕੇ ਰਾਕੇਸ਼ ਰਾਠੌਰ, ਸਰਬਜੀਤ ਸਿੰਘ ਮੱਕੜ, ਦੀਵਾਨ ਅਮਿਤ ਅਰੋੜਾ ਤੇ ਹੋਰ ਵੀ ਭਾਜਪਾ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਦਿੱਤੀਆਂ ਰਾਹਤਾਂ ਨਾਲ ਕਾਰੋਬਾਰੀਆਂ ਨੂੰ ਹੋਵੇਗਾ ਵੱਡਾ ਫਾਇਦਾ-ਚੱਢਾ <br/> ਅਗਲੀ ਖ਼ਬਰ ਡੇਅਰੀ ਫਾਰਮ ਦੀ ਦੋ ਮੰਜ਼ਿਲਾ ਇਮਾਰਤ ਡਿੱਗੀ, ਦਰਜਨਾਂ ਦੁਧਾਰੂ ਪਸ਼ੂ ਜ਼ਖ਼ਮੀ <br/>
Ad Position 24