ਨਵਾਂ ਪਿੰਡ ਦੋਨੇਵਾਲ ਦਾ ‘ ਛਿੰਝ ਮੇਲਾ ਤੇ ਕਬੱਡੀ ਮੈਚ ’ 29, 30 ਨੂੰ
ਲੋਹੀਆਂ ਖਾਸ, 25 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ‘ਸ਼ਹੀਦ ਊਧਮ ਸਿੰਘ ਸਟੇਡੀਅਮ ਨਵਾਂ ਪਿੰਡ ਦੋਨੇਵਾਲ’ ਵਿਖੇ ਪੈਂਦੀ ਇਲਾਕੇ ਦੀ ਸਭ ਤੋਂ ਪੁਰਾਤਨ ਛਿੰਝ ਮੌਕੇ ਕਰਵਾਇਆ ਜਾਂਦਾ ਸਲਾਨਾ ਦੋ ਰੋਜ਼ਾ ਖੇਡ ਮੇਲਾ ਮਿਤੀ 29 ਅਤੇ 30 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਇਸ਼ਤਿਹਾਰ ਜਾਰੀ ਕਰਦਿਆਂ ਤੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਅਵਤਾਰ ਸਿੰਘ ਸੇਵਾਮੁਕਤ ਥਾਣੇਦਾਰ, ਸਾਬਕਾ ਸਰਪੰਚ ਪਰਮਜੀਤ ਸਿੰਘ ਨੰਬਰਦਾਰ, ਬਲਾਕ ਚੇਅਰਮੈਨ ਤਰਲੋਕ ਸਿੰਘ ਤੋਹਫ਼ਾ ਅਤੇ ਟੂਰਮਨਾਮੈਂਟ ਲਈ ਮੀਡੀਆ ਇੰਚਾਰਜ ਸਵਰਨ ਸਿੰਘ ਚੰਦੀ ਨੇ ਦੱਸਿਆ ਕਿ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਤੇ ਐੱਨ. ਆਰ.
ਲੋਹੀਆਂ ਖਾਸ, 25 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ‘ਸ਼ਹੀਦ ਊਧਮ ਸਿੰਘ ਸਟੇਡੀਅਮ ਨਵਾਂ ਪਿੰਡ ਦੋਨੇਵਾਲ’ ਵਿਖੇ ਪੈਂਦੀ ਇਲਾਕੇ ਦੀ ਸਭ ਤੋਂ ਪੁਰਾਤਨ ਛਿੰਝ ਮੌਕੇ ਕਰਵਾਇਆ ਜਾਂਦਾ ਸਲਾਨਾ ਦੋ ਰੋਜ਼ਾ ਖੇਡ ਮੇਲਾ ਮਿਤੀ 29 ਅਤੇ 30 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਇਸ਼ਤਿਹਾਰ ਜਾਰੀ ਕਰਦਿਆਂ ਤੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਅਵਤਾਰ ਸਿੰਘ ਸੇਵਾਮੁਕਤ ਥਾਣੇਦਾਰ, ਸਾਬਕਾ ਸਰਪੰਚ ਪਰਮਜੀਤ ਸਿੰਘ ਨੰਬਰਦਾਰ, ਬਲਾਕ ਚੇਅਰਮੈਨ ਤਰਲੋਕ ਸਿੰਘ ਤੋਹਫ਼ਾ ਅਤੇ ਟੂਰਮਨਾਮੈਂਟ ਲਈ ਮੀਡੀਆ ਇੰਚਾਰਜ ਸਵਰਨ ਸਿੰਘ ਚੰਦੀ ਨੇ ਦੱਸਿਆ ਕਿ ਛਿੰਝ ਕਮੇਟੀ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਇਸ ਖੇਡ ਮੇਲੇ ਦੌਰਾਨ ਕੇਵਲ ਸੱਦੀਆਂ ਗਈਆਂ ਕਲੱਬਾਂ ਦੇ ਕਬੱਡੀ ਮੈਚ 29 ਨਵੰਬਰ ਨੂੰ ਹੋਣਗੇ ਅਤੇ 30 ਨਵੰਬਰ ਨੂੰ ਪ੍ਰਸਿੱਧ ਪਹਿਲਵਾਨ ਸ਼ੇਰਾ ਗੁੱਜਰ ਬਾਬਾ ਫਲਾਈ, ਜਲਾਲ ਇਰਾਨੀ, ਪਹਿਲਵਾਨ ਚਾਂਦੀ ਦਿੱਲੀ, ਅਭਿਨਾਇਕ, ਪਹਿਲਵਾਨ ਨਿਸ਼ਾਂਤ ਬਾਬਾ ਫਲਾਈ ਤੇ ਸ਼ਾਨਵੀਰ ਕੁਹਾਲੀ ਦਰਿਮਿਆਨ ਹੋ ਰਹੇ 3 ਪਟਕਿਆਂ ਲਈ ਇਨਾਮੀ ਕੁਸ਼ਤੀਆਂ ਅਤੇ ਹੋਰ ਬਾਕੀ ਵੀ ਸੱਦੇ ਹੋਏ ਪਹਿਲਵਾਨਾਂ ਦਰਿਮਿਆਨ ਹੀ ਕੁਸ਼ਤੀਆਂ ਹੋਣਗੀਆਂ| ਇਸ ਮੌਕੇ ਸਰਪੰਚ ਅਵਤਾਰ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਸੰਤੋਖ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ, ਮੀਡੀਆ ਇੰਚਾਰਜ ਸਵਰਨ ਸਿੰਘ ਚੰਦੀ, ਬਲਾਕ ਚੇਅਰਮੈਨ ਤਰਲੋਕ ਸਿੰਘ ਤੋਹਫ਼ਾ, ਪ੍ਰਧਾਨ ਪਿਆਰਾ ਸਿੰਘ ਜਪਾਨੀ, ਸੇਵਕ ਗਰੁੱਪ ਦੇ ਸੁਖਵਿੰਦਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਕੁਲਦੀਪ ਸਿੰਘ ਰਾਗੀ, ਨਿਰੰਜਨ ਸਿੰਘ ਲਾਡੀ, ਸੁਰਜੀਤ ਸਿੰਘ ਚੰਦੀ, ਜਗਜੀਤ ਸਿੰਘ ਚੰਦੀ, ਜਸਵੰਤ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ, ਗੁਰਮੁਖ ਸਿੰਘ, ਬਲਦੇਵ ਸਿੰਘ, ਪਰਮਜੀਤ ਸਿੰਘ, ਲਛਮਣ ਸਿੰਘ, ਤਰਸੇਮ ਸਿੰਘ, ਬਚਨ ਸਿੰਘ, ਮਹਿੰਗਾ ਸਿੰਘ, ਸੁਖਵਿੰਦਰ ਸਿੰਘ ਪੰਚ, ਸ਼ਿੰਗਾਰਾ ਸਿੰਘ, ਪ੍ਰਕਾਸ਼ਦੀਪ ਸਿੰਘ, ਬਲਵਿੰਦਰ ਲਾਲ ਸੋਡੀ ਆਦਿ ਹਾਜਰ ਸਨ|