ਜਲੰਧਰ, 27 ਸਤੰਬਰ (ਪਵਨ ਖਰਬੰਦਾ)-ਵਾਸਲ ਐਜੂਕੇਸ਼ਨ ਦੀ ਯੋਗ ਅਗਵਾਈ ਹੇਠ ਆਈਵੀ ਵਰਲਡ ਸਕੂਲ ਨੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਸੀ.ਬੀ.ਐੱਸ.ਈ. ਦੇ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਦੀ ਅਗਵਾਈ ਕੀਤੀ¢ ਰਾਸ਼ਟਰੀ ਪਾਠਕ੍ਰਮ ਫਰੇਮਵਰਕ (ਐਨਸੀਐਫ-ਐਸਈ) 'ਤੇ ਕੇਂਦਰਿਤ ਇਹ ਸੈਸ਼ਨ ਅਧਿਆਪਕਾਂ ਨੂੰ ਐਨਈਪੀ 2020 ਦੇ ਨਵੀਨ ਤਰੀਕੇ ਅਨੁਸਾਰ ਗਹਿਰਾਈ ਨਾਲ ਤਿਆਰ ਕਰਨ ਅਤੇ ਸਿੱਖਣ-ਸਿਖਾਣ ਦੇ ਨਵੇਂ ਤਰੀਕਿਆਂ ਵੱਲ ਪ੍ਰੇਰਿਤ ਕਰਨ ਲਈ ਕਰਵਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸੈਸ਼ਨ ਨੂੰ ਦੋ ਪ੍ਰਮੁੱਖ ਸਿੱਖਿਆ ਗਿਆਨੀਆਂ ਹਰਮੀਤ ਕੌਰ (ਪਿ੍ੰਸੀਪਲ, ਨਨਕਾਣਾ ਸਾਹਿਬ ਪਬਲਿਕ ਸਕੂਲ, ਲੁਧਿਆਣਾ) ਅਤੇ ਰੋਹਿਨੀ ਰੋਹਿਤ ਗੁਰੂੰਗ (ਪਿ੍ੰਸੀਪਲ, ਪੋਦਾਰ ਇੰਟਰਨੈਸ਼ਨਲ ਸਕੂਲ, ਜਲੰਧਰ) ਵੱਲੋਂ ਸੰਬੋਧਨ ਕੀਤਾ ਗਿਆ, ਜਿਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਅਧਿਆਪਕਾਂ ਦੀ ਭੂਮਿਕਾ 'ਤੇ ਨਵੀਂ ਪੀੜ੍ਹੀ ਦੀ ਰੂਪਰੇਖਾ 'ਤੇ ਆਪਣੀ ਵਿਚਾਰਧਾਰਾ ਸਾਂਝੀ ਕੀਤੀ¢ ਇਹ ਸੈਸ਼ਨ ਦੋ ਉੱਚ ਕੋਟੀ ਦੇ ਸਿੱਖਿਆ ਮਾਹਰਾਂ ਹਰਮੀਤ ਕੌਰ ਅਤੇ ਰੋਹਿਨੀ ਰੋਹਿਤ ਗੁਰੂੰਗ ਦੀ ਅਗਵਾਈ ਹੇਠ ਨਵੇਂ ਵਿਚਾਰਾਂ, ਗਹਿਰੀ ਸਮਝ ਅਤੇ ਵਿਹਾਰਕ ਅਭਿਆਸਾਂ ਨਾਲ ਭਰਪੂਰ ਸਾਬਤ ਹੋਇਆ ¢ ਉਨ੍ਹਾਂ ਦੀ ਗੱਲਬਾਤ ਸਿਰਫ ਥਿਊਰੀ ਤੱਕ ਸੀਮਿਤ ਨਹੀਂ ਸੀ ਬਲਕਿ ਅਧਿਆਪਕਾਂ ਨੂੰ ਆਪਣੇ ਅਭਿਆਸਾਂ 'ਤੇ ਵਿਚਾਰ ਕਰਨ, ਤਬਦੀਲੀਆਂ ਲਿਆਉਣ ਅਤੇ ਵਿਦਿਆਰਥੀ-ਕੇਂਦਿ੍ਤ ਸਿੱਖਣ-ਸਿਖਾਣ ਦੀ ਆਪਣੀ ਭੂਮਿਕਾ ਨੂੰ ਮੁੜ ਪਰਿਭਾਸ਼ਿਤ ਕਰਨ ਵੱਲ ਪ੍ਰੇਰਿਤ ਕਰਦੀ ਸੀ¢ ਰਸਮੀ ਸਵਾਗਤ ਦੇ ਜਰੀਏ ਸਾਂਝੇ ਦਿ੍ਸ਼ਟੀਕੋਣ ਅਤੇ ਸਹਿਯੋਗ ਦੀ ਲਹਿਰ ਸ਼ੁਰੂ ਹੋਈ, ਜੋ ਪੂਰੇ ਪ੍ਰੋਗਰਾਮ ਦੌਰਾਨ ਮਹਿਸੂਸ ਕੀਤੀ ਗਈ¢ ਇੰਟਰਐਕਟਿਵ ਸੈਸ਼ਨਾਂ ਜਿਨ੍ਹਾਂ ਵਿੱਚ ਚਰਚਾ, ਪੁੱਛਗਿੱਛ ਅਤੇ ਵਿਹਾਰਕ ਅਭਿਆਸ ਸ਼ਾਮਿਲ ਸਨ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਪ੍ਰਧਾਨ ਈਨਾ ਵਾਸਲ, ਸੀਈਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਸਿਖਲਾਈ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਿਰਫ ਸਿੱਖਿਅਕਾਂ ਦੀ ਪੇਸ਼ੇਵਰ ਵਿਕਾਸ ਯਾਤਰਾ ਨਹੀਂ ਸਗੋਂ ਇਕ ਐਸਾ ਉਪਰਾਲਾ ਹੈ ਜੋ ਭਵਿੱਖ ਲਈ ਤਿਆਰ ਪੀੜ੍ਹੀ ਦੀ ਨੀਂਹ ਰੱਖਦਾ ਹੈ¢ ਉਨ੍ਹਾਂ ਸਿੱਖਿਅਕਾਂ ਦੀ ਸਰਗਰਮ ਭੂਮਿਕਾ ਅਤੇ ਉਤਸ਼ਾਹਜਨਕ ਹਿੱਸੇਦਾਰੀ ਦੀ ਵੀ ਖੁੱਲ੍ਹ ਕੇ ਸ਼ਲਾਘਾ ਕੀਤੀ ¢ ਡਾਇਰੈਕਟਰ ਪਿ੍ੰਸੀਪਲ ਨੇ ਆਧੁਨਿਕ ਯੁੱਗ ਦੀਆਂ ਸਿੱਖਣ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੇ ਹੋਏ ਕਿਹਾ ਕਿ ਆਈਵੀ ਵਰਲਡ ਸਕੂਲ ਅਜਿਹੀ ਸਿੱਖਿਆ ਸੰਸਕ੍ਰਿਤੀ ਵਿਕਸਤ ਕਰ ਰਿਹਾ ਹੈ, ਜਿੱਥੇ ਨਵੀਨਤਾ, ਉਤਸ਼ਾਹ ਅਤੇ ਅਭਿਆਸਾਂ ਦੀ ਨਿਰੰਤਰ ਸਮੀਖਿਆ ਇਕ ਰਿਵਾਇਤ ਬਣ ਚੁੱਕੀ ਹੈ¢ ਉਨ੍ਹਾਂ ਅਜਿਹੇ ਸੈਸ਼ਨਾਂ ਨੂੰ ਅਧਿਆਪਕਾਂ ਲਈ ਇੱਕ ਵਿਚਾਰਕ ਉਤਸ਼ਾਹ ਅਤੇ ਵਿਦਿਆਰਥੀਆਂ ਲਈ ਇੱਕ ਉਤਮ ਭਵਿੱਖ ਦੀ ਨੀਂਹ ਕਰਾਰ ਦਿੱਤਾ¢