ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਤਿਉਹਾਰਾਂ ਨੇ ਕੀਤੇ ਸ਼ਰਾਬ ਕਾਰੋਬਾਰੀ ਮਾਲਾਮਾਲ, ਰੋਜ਼ਾਨਾ ਦੀ ਵਧੀ 50 ਲੱਖ ਦੀ ਵਿਕਰੀ <br/>

Ad Position 21
No active advertisement
ਅਜੀਤ ਡੈਸਕ 19-10-2025
ਜਲੰਧਰ, 18 ਅਕਤੂਬਰ (ਸ਼ਿਵ)-ਪਿਛਲੇ 6 ਮਹੀਨੇ ਤੋਂ ਲਗਾਤਾਰ ਮੰਦੀ ਦਾ ਸਾਹਮਣਾ ਕਰ ਰਹੇ ਸ਼ਰਾਬ ਕਾਰੋਬਾਰੀਆਂ ਨੂੰ ਹੁਣ ਤਿਉਹਾਰੀ ਸੀਜ਼ਨ ਰਾਹਤ ਲੈ ਕੇ ਆਇਆ ਹੈ ਕਿਉਂਕਿ ਜਲੰਧਰ ਜ਼ਿਲੇ੍ਹ ਦੇ ਸਾਰੇ ਸ਼ਰਾਬ ਦੇ 21 ਗਰੁੱਪਾਂ ਦੀ ਰੋਜ਼ਾਨਾ ਦੀ ਵਿੱਕਰੀ 50 ਲੱਖ ਤੱਕ ਵੱਧ ਗਈ ਹੈ ਜਿਸ ਕਰਕੇ ਸ਼ਰਾਬ ਕਾਰੋਬਾਰੀਆਂ ਦੇ ਚਿਹਰਿਆਂ 'ਤੇ ਹੁਣ ਰੌਣਕਾਂ ਪਰਤਣ ਲੱਗ ਪਈਆਂ ਹਨ | ਆਪ੍ਰੇਸ਼ਨ ਸੰਧੂਰ ਤੋਂ ਬਾਅਦ ਜਦੋਂ ਕਿਸੇ ਵੀ ਸੰਭਾਵਿਤ ਹਮਲੇ ਕਰਕੇ ਬਲੈਕ ਆਊਟ ਰੱਖਿਆ ਗਿਆ ਸੀ ਤਾਂ ਉਸ ਨਾਲ ਸ਼ਰਾਬ ਕਾਰੋਬਾਰੀਆਂ ਨੂੰ ਵੀ ਕਾਫ਼ੀ ਮੰਦਾ ਲੱਗ ਗਿਆ ਸੀ | ਇਸ ਤੋਂ ਬਾਅਦ ਮਾਨਸੂਨ ਦੇ ਲੰਬੇ ਚੱਲਣ ਕਰਕੇ ਸ਼ਰਾਬ ਕਾਰੋਬਾਰੀਆਂ ਦੀ ਵਿੱਕਰੀ ਵਿਚ ਇਸ ਕਰਕੇ ਵਾਧਾ ਨਹੀਂ ਹੋਇਆ ਕਿਉਂਕਿ ਮੌਸਮ ਦੇ ਠੰਢਾ ਰਹਿਣ ਕਰਕੇ ਬੀਅਰ ਦੀ ਵਿੱਕਰੀ ਵਿਚ ਵਾਧਾ ਨਹੀਂ ਹੋਇਆ ਸੀ ਤਾਂ ਇਸ ਤੋਂ ਬਾਅਦ ਨਰਾਤਿਆਂ ਕਰਕੇ ਵੀ ਸ਼ਰਾਬ ਕਾਰੋਬਾਰ ਵਿਚ ਮੰਦਾ ਆ ਜਾਂਦਾ ਹੈ ਪਰ ਹੁਣ ਦਸਹਿਰੇ ਦੇ ਤਿਉਹਾਰ ਤੋਂ ਬਾਅਦ ਹਰ ਸ਼ਰਾਬ ਗਰੁੱਪ ਦੀ ਰੋਜ਼ਾਨਾ ਦੀ ਢਾਈ ਤੋਂ ਤਿੰਨ ਲੱਖ ਤੱਕ ਵਿੱਕਰੀ ਵਿਚ ਵਾਧਾ ਹੋਇਆ ਹੈ | ਦੂਜੇ ਪਾਸੇ ਤਿਉਹਾਰੀ ਸੀਜ਼ਨ ਵਿਚ ਸ਼ਰਾਬ ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਤਿਉਹਾਰਾਂ ਕਰਕੇ ਉਨ੍ਹਾਂ ਦੀ ਵਿੱਕਰੀ ਵਿਚ ਵਾਧਾ ਹੋ ਜਾਂਦਾ ਹੈ ਤਾਂ ਇਸ ਕਰਕੇ ਹਰ ਮਹੀਨੇ ਸ਼ਰਾਬ ਦੇ ਗਰੁੱਪ ਨੂੰ 2000 ਪੇਟੀਆਂ ਦੀ ਜਗਾ ਵਧਾ ਕੇ 4000 ਪੇਟੀ ਕੋਟਾ ਤੈਅ ਕੀਤਾ ਜਾਵੇਗਾ ਤਾਂ ਹੁਣ ਆਬਕਾਰੀ ਵਿਭਾਗ ਵਲੋਂ ਕੋਟੇ ਵਿਚ ਵਾਧਾ ਕਰ ਦਿੱਤਾ ਗਿਆ ਹੈ | ਜਿੱਥੇ ਕੋਟਾ ਵਧਣ ਨਾਲ ਸ਼ਰਾਬ ਕਾਰੋਬਾਰੀਆਂ ਦੇ ਕਾਰੋਬਾਰ ਵਿਚ ਤੇਜ਼ੀ ਆ ਗਈ ਹੈ ਤੇ ਹੁਣ ਆਉਣ ਵਾਲੇ ਸਮੇਂ ਵਿਚ ਕਾਰੋਬਾਰ ਵਿਚ ਤੇਜ਼ੀ ਰਹਿਣ ਦੀ ਸੰਭਾਵਨਾ ਹੈ ਤੇ ਦੂਜੇ ਪਾਸੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦਾ ਵੀ ਤਿਉਹਾਰੀ ਸੀਜ਼ਨ ਵੀ ਲੱਗ ਰਿਹਾ ਹੈ | ਆਬਕਾਰੀ ਵਿਭਾਗ ਕੋਲ ਸਟਾਫ਼ ਦੀ ਕਾਫ਼ੀ ਕਮੀ ਹੈ ਜਦਕਿ ਨਾਜਾਇਜ਼ ਸ਼ਰਾਬ ਅਤੇ ਦਰਿਆਵਾਂ ਦੇ ਕੰਢੇ ਨਾਜਾਇਜ਼ ਸ਼ਰਾਬ ਕੱਢਣ ਦੇ ਕੰਮ ਵਿਚ ਕੋਈ ਕਮੀ ਨਹੀਂ ਆ ਸਕਦੀ ਹੈ | ਆਬਕਾਰੀ ਵਿਭਾਗ ਵਲੋਂ ਸਮੇਂ-ਸਮੇਂ ਸਿਰ ਕਾਰਵਾਈ ਕਰਕੇ ਕਾਫ਼ੀ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਜਾਂਦੀ ਹੈ ਤੇ ਕਈ ਗਰੁੱਪਾਂ ਦੇ ਪੇਟੀਆਂ ਵਿਚ ਸ਼ਰਾਬ ਵੇਚਣ ਦੇ ਮਾਮਲਿਆਂ ਵਿਚ ਖ਼ੁਲਾਸਾ ਹੋ ਚੁੱਕਾ ਹੈ | ਚਾਹੇ ਸਰਕਾਰ ਨੇ ਸ਼ਰਾਬ ਗਰੁੱਪਾਂ ਦੇ ਕੋਟੇ ਵਿਚ ਵਾਧਾ ਕੀਤਾ ਹੈ ਪਰ ਉਸ ਨੂੰ ਇਸ ਦੀ ਨਿਗਰਾਨੀ ਵੀ ਰੱਖਣੀ ਪਏਗੀ |

Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਦਿਨਾਂ ਦੌਰਾਨ ਤੰਗ ਬਾਜ਼ਾਰਾਂ 'ਚ ਸਰਗਰਮ ਹੋਏ ਜੇਬ ਕਤਰੇ <br/> ਅਗਲੀ ਖ਼ਬਰ ਭਾਜਪਾ ਆਗੂ ਕਿ੍ਸ਼ਨ ਲਾਲ ਸ਼ਰਮਾ ਪਾਰਟੀ 'ਚੋਂ ਮੁਅੱਤਲ
Ad Position 24
No active advertisement