ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਤਿਉਹਾਰਾਂ ਦੇ ਦਿਨਾਂ ਦੌਰਾਨ ਤੰਗ ਬਾਜ਼ਾਰਾਂ 'ਚ ਸਰਗਰਮ ਹੋਏ ਜੇਬ ਕਤਰੇ <br/>

Ad Position 21
No active advertisement
ਸੀ.ਸੀ.ਟੀ.ਵੀ. 'ਚ ਕੈਦ ਹੋਇਆ ਵਾਰਾਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ | ਤਸਵੀਰ : ਜੀ.ਪੀ. ਸਿੰਘ <br/> 19-10-2025
ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ)-ਤਿਓਹਾਰਾਂ ਦੇ ਦਿਨਾਂ ਦੌਰਾਨ ਘਰਾਂ ਲਈ ਖਰੀਦਦਾਰੀ ਕਰਨ ਵੱਡੀ ਗਿਣਤੀ 'ਚ ਲੋਕ ਬਜ਼ਾਰਾਂ 'ਚ ਨਿਕਲ ਰਹੇ ਹਨ, ਜਿਸ ਕਰਕੇ ਤੰਗ ਬਾਜ਼ਾਰਾਂ 'ਚ ਬਹੁਤ ਭੀੜ ਵਾਲਾ ਮਾਹੌਲ ਬਣਿਆ ਹੋਇਆ ਹੈ | ਇਸ ਦੌਰਾਨ ਅਪਰਾਧਿਕ ਬਿਰਤੀ ਵਾਲੇ ਲੋਕ ਵੀ ਸਰਗਰਮ ਹੋ ਜਾਂਦੇ ਹਨ, ਜੋ ਲੁੱਟਾਂ-ਖੋਹਾਂ ਜਾਂ ਚੋਰੀਆਂ ਦੀਆਂ ਵਾਰਦਾਤਾਂ ਕਰਕੇ ਲੋਕਾਂ ਨੂੰ ਆਰਥਿਕ ਤੌਰ 'ਤੇ ਨੁਕਸਾਨ ਪਹੁੰਚਾਉਂਦੇ ਹਨ | ਬਾਜ਼ਾਰਾਂ 'ਚ ਖਰੀਦਦਾਰੀ ਕਰਨ ਨਿਕਲੇ ਲੋਕ ਇਨ੍ਹਾਂ ਮਾੜੇ ਅਨਸਰਾਂ ਦੀਆਂ ਗਤੀਵਿਧੀਆਂ ਕਰਕੇ ਰੋਜ਼ਾਨਾ ਪ੍ਰੇਸ਼ਾਨ ਹੋ ਰਹੇ ਹਨ | ਅਜਿਹੀ ਹੀ ਇਕ ਘਟਨਾ ਅੱਜ ਚੌਕ ਸੂਦਾਂ ਦੇ ਨੇੜੇ ਭੰਡਿਆਂ ਦੀ ਇਕ ਦੁਕਾਨ 'ਤੇ ਵਾਪਰੀ, ਜਦੋਂ ਇਕ ਬਜ਼ੁਰਗ ਅਸ਼ੋਕ ਕੁਮਾਰ ਪੁਰੀ ਵਾਸੀ ਹਰਬੰਸ ਨਗਰ, ਜਲੰਧਰ ਧੰਨਤੇਰਸ ਮੌਕੇ ਆਪਣੇ ਘਰ ਲਈ ਭਾਂਡੇ ਖਰੀਦਣ ਇਕ ਦੁਕਾਨ 'ਤੇ ਗਏ, ਜਿੱਥੇ ਉਨ੍ਹਾਂ ਦੀ ਜੇਬ੍ਹ 'ਚੋਂ ਕਿਸੇ ਨੇ ਪਰਸ ਕੱਢ ਲਿਆ, ਜਿਸ 'ਚ 16 ਹਜ਼ਾਰ ਰੁਪਏ ਦੀ ਨਕਦੀ, ਡਰਾਇਵਿੰਗ ਲਾਇਸੈਂਸ ਅਤੇ ਜਰੂਰੀ ਦਸਤਾਵੇਜ਼ ਸਨ | ਇਹ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ, ਜਿਸ 'ਚ ਜੇਬ੍ਹ ਕੱਟਣ ਵਾਲੇ ਦੀ ਪਛਾਣ ਸਾਫ਼ ਹੋ ਰਹੀ ਹੈ | ਸੀ.ਸੀ.ਟੀ.ਵੀ. ਫੁਟੇਜ 'ਚ ਪਤਾ ਲੱਗ ਰਿਹਾ ਹੈ ਕਿ ਖਰੀਦਦਾਰੀ 'ਚ ਰੁਝੇ ਹੋਏ ਅਸ਼ੋਕ ਕੁਮਾਰ ਪੁਰੀ ਵਲੋਂ ਆਪਣੀ ਪੈਂਟ ਦੀ ਪਿਛਲੀ ਜੇਬ੍ਹ 'ਚੋਂ ਪਰਸ ਕੱਢਣ ਅਤੇ ਦੁਕਾਨਦਾਰ ਨੂੰ ਪੈਸੇ ਦੇਣ ਤੋਂ ਬਾਅਦ ਦੀ ਸਾਰੀ ਕਾਰਗੁਜ਼ਾਰੀ ਨੂੰ ਦੁਕਾਨ 'ਤੇ ਮੌਜੂਦ ਇਕ ਵਿਅਕਤੀ ਬੜੇ ਧਿਆਨ ਨਾਲ ਦੇਖ ਰਿਹਾ ਸੀ | ਜਦੋਂ ਸ੍ਰੀ ਪੁਰੀ ਖਰੀਦਦਾਰੀ ਤੋਂ ਵਿਹਲੇ ਹੋ ਕੇ ਦੁਕਾਨ 'ਚੋਂ ਜਾਣ ਲੱਗੇ, ਤਾਂ ਉਨ੍ਹਾਂ 'ਤੇ ਨਿਗ੍ਹਾ ਰੱਖ ਰਹੇ ਵਿਅਕਤੀ ਨੇ, ਸ੍ਰੀ ਪੁਰੀ ਦੀ ਪੈਂਟ ਦੀ ਜੇਬ੍ਹ 'ਚੋਂ ਪਰਸ ਕੱਢ ਲਿਆ ਅਤੇ ਮੌਕੇ 'ਤੋਂ ਫ਼ਰਾਰ ਹੋ ਗਿਆ | ਅਸ਼ੋਕ ਪੁਰੀ ਨੇ ਇਸ ਸੰਬੰਧੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੂੰ ਸ਼ਿਕਾਇਤ ਅਤੇ ਸੀ.ਸੀ.ਟੀ.ਵੀ. ਫੁਟੇਜ ਦਿੱਤੀ ਹੈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪਟਾਕੇ ਖ਼ਰੀਦਣ ਲਈ ਲੋਕਾਂ ਦੀ ਉਮੜੀ ਭੀੜ, ਜਾਮ ਰਿਹਾ ਕੇ.ਐੱਮ.ਵੀ. ਕਾਲਜ ਰੋਡ ਅਗਲੀ ਖ਼ਬਰ ਤਿਉਹਾਰਾਂ ਨੇ ਕੀਤੇ ਸ਼ਰਾਬ ਕਾਰੋਬਾਰੀ ਮਾਲਾਮਾਲ, ਰੋਜ਼ਾਨਾ ਦੀ ਵਧੀ 50 ਲੱਖ ਦੀ ਵਿਕਰੀ <br/>
Ad Position 24
No active advertisement