ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਟਾਕੇ ਖ਼ਰੀਦਣ ਲਈ ਲੋਕਾਂ ਦੀ ਉਮੜੀ ਭੀੜ, ਜਾਮ ਰਿਹਾ ਕੇ.ਐੱਮ.ਵੀ. ਕਾਲਜ ਰੋਡ

Ad Position 21
No active advertisement
ਪਠਾਨਕੋਟ ਚੌਕ ਵਿਚ ਪਟਾਕਾ ਮਾਰਕੀਟ ਵਿਚ ਭੀੜ ਕਰਕੇ ਕੇ.ਐੱਮ.ਵੀ. ਕਾਲਜ ਰੋਡ 'ਤੇ ਜਾਮ ਵਿਚ ਫਸੀਆਂ ਗੱਡੀਆਂ | ਤਸਵੀਰਾਂ : ਮੁਨੀਸ਼ <br/> 19-10-2025
ਜਲੰਧਰ, 18 ਅਕਤੂਬਰ (ਸ਼ਿਵ)-ਪਟਾਕਾ ਮਾਰਕੀਟ ਵਿਚ ਪਟਾਕੇ ਲਗਾਉਣ ਲਈ ਮਸਲਾ ਹੱਲ ਹੋਣ ਤੋਂ ਬਾਅਦ ਅੱਜ ਪਟਾਕਿਆਂ ਦੀਆਂ ਦੁਕਾਨਾਂ ਸੱਜ ਗਈਆਂ ਤੇ ਪਟਾਕਿਆਂ ਦੀ ਖ਼ਰੀਦ ਕਰਨ ਲਈ ਅੱਜ ਵੱਡੀ ਗਿਣਤੀ ਵਿਚ ਲੋਕ ਪਠਾਨਕੋਟ ਚੌਕ ਵਿਚ ਪੁੱਜੇ ਹੋਏ ਸਨ | ਪਠਾਨਕੋਟ ਚੌਕ ਦੇ ਸਰਕਸ ਵਾਲੀ ਜ਼ਮੀਨ 'ਤੇ ਇਸ ਵਾਰ ਪਟਾਕਾ ਮਾਰਕੀਟ ਲਗਾਈ ਗਈ ਹੈ ਜਿਹੜੀ ਕਿ ਕਰੀਬ 5 ਏਕੜ ਵਿਚ ਹੈ | ਪਟਾਕਾ ਮਾਰਕੀਟ ਵਿਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਦੀ ਮਨਜੂਰੀ ਮਿਲਣ ਤੋਂ ਬਾਅਦ ਜਿੱਥੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਤੇ ਉੱਥੇ ਪਟਾਕਿਆਂ ਦੀ ਖ਼ਰੀਦ ਕਰਨ ਲਈ ਆਏ ਲੋਕਾਂ ਨੂੰ ਗੱਡੀਆਂ ਦੀ ਪਾਰਕਿੰਗ ਕਰਨ ਲਈ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਚੌਕ ਵਿਚ ਪਟਾਕਾ ਖ਼ਰੀਦਣ ਲਈ ਆਏ ਲੋਕਾਂ ਦੀਆਂ ਗੱਡੀਆਂ ਵੱਡੀ ਗਿਣਤੀ ਵਿਚ ਖੜੀਆਂ ਸੀ ਤਾਂ ਇਸ ਕਰਕੇ ਹੀ ਕੇ.ਐਮ.ਵੀ. ਕਾਲਜ ਰੋਡ 'ਤੇ ਦੁਪਹਿਰ ਬਾਅਦ ਗੱਡੀਆਂ ਦਾ ਜਾਮ ਲੱਗ ਗਿਆ ਜਿਸ ਕਰਕੇ ਲੋਕਾਂ ਨੂੰ ਕਈ ਘੰਟੇ ਤੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਇਸ ਰੋਡ 'ਤੇ ਐਨਾ ਜਾਮ ਲੱਗ ਗਿਆ ਸੀ ਕਿ ਕਈ ਲੋਕ ਤਾਂ 1 ਘੰਟੇ ਤੱਕ ਜਾਮ ਵਿਚ ਫਸੇ ਰਹੇ | ਬਰਲਟਨ ਪਾਰਕ ਵਿਚ 78 ਕਰੋੜ ਦੇ ਸਪੋਰਟਸ ਹੱਬ ਦੀ ਉਸਾਰੀ ਹੋਣ ਕਰਕੇ ਇਸ ਬਾਰ ਪਟਾਕੇ ਲਗਾਉਣ ਲਈ ਜਗਾ ਬਦਲ ਦਿੱਤੀ ਸੀ | ਬਰਲਟਨ ਪਾਰਕ ਵਿਚ ਚਾਹੇ 8 ਏਕੜ ਵਿਚ ਪਟਾਕਾ ਮਾਰਕੀਟ ਲੱਗਦੀ ਸੀ ਤਾਂ ਉੱਥੇ ਬਾਕੀ 40 ਏਕੜ ਜ਼ਮੀਨ ਦੀ ਕਾਫੀ ਜਗਾ 'ਤੇ ਗੱਡੀਆਂ ਦੀ ਪਾਰਕਿੰਗ ਹੋ ਜਾਂਦੀ ਸੀ ਤਾਂ ਇਸ ਦੇ ਬਾਵਜੂਦ ਵੀ ਕਈ ਗੱਡੀਆਂ ਪੁਲ ਦੇ ਕੋਲ ਖੜੀਆਂ ਕਰਨੀਆਂ ਪੈਂਦੀਆਂ ਸੀ ਜਦਕਿ ਪਠਾਨਕੋਟ ਚੌਕ ਵਿਚ ਜਿਹੜੀ ਪਟਾਕਾ ਮਾਰਕੀਟ ਲਗਾਈ ਗਈ ਹੈ, ਉਹ ਸਿਰਫ਼ 5 ਏਕੜ ਵਿਚ ਹੈ ਜਿਸ ਕਰਕੇ ਅੱਜ ਚੌਕ ਵਿਚ ਗੱਡੀਆਂ ਦਾ ਜਾਮ ਲੱਗ ਗਿਆ | ਉਂਜ ਪਟਾਕਾ ਕਾਰੋਬਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਚਾਰੇ ਹਲਕਿਆਂ ਵਿਚ ਜੇਕਰ ਜ਼ਮੀਨ ਦੇ ਕੇ ਉੱਥੇ ਹੀ ਪਟਾਕਾ ਮਾਰਕੀਟ ਲਗਾਈ ਜਾਵੇ ਤਾਂ ਇਸ ਨਾਲ ਕਾਫੀ ਰਾਹਤ ਮਿਲੇਗੀ | ਇਸ ਨੂੰ ਲੈ ਕੇ ਪਟਾਕਾ ਕਾਰੋਬਾਰੀ ਹਾਈਕੋਰਟ ਵਿਚ ਵੀ ਚਲੇ ਗਏ ਸਨ | ਉਂਝ ਪਟਾਕਾ ਮਾਰਕੀਟ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਪਟਾਕਾ ਕਾਰੋਬਾਰੀਆਂ ਨੂੰ ਅੱਜ ਕਾਫੀ ਰਾਹਤ ਮਿਲੀ ਤੇ ਪਟਾਕਿਆਂ ਦੀ ਖ਼ਰੀਦ ਕਰਨ ਲਈ ਅੱਜ ਵੱਡੀ ਗਿਣਤੀ ਵਿਚ ਗਾਹਕਾਂ ਦੇ ਆਉਣ ਨਾਲ ਦੁਕਾਨਦਾਰਾਂ ਨੂੰ ਵੀ ਕਾਫੀ ਰਾਹਤ ਮਿਲੀ | ਦੀਵਾਲੀ ਨੂੰ ਦੋ ਦਿਨ ਰਹਿਣ ਕਰਕੇ ਹੀ ਅੱਜ ਪਟਾਕਿਆਂ ਦੀ ਖ਼ਰੀਦ ਕਰਨ ਲਈ ਲੋਕਾਂ ਦੀ ਭੀੜ ਉਮੜੀ ਸੀ ਤੇ ਜੇਕਰ ਇਹ ਮਾਰਕੀਟ ਪਹਿਲਾਂ ਹੀ ਲਗਾਉਣ ਦੀ ਮਨਜ਼ੂਰੀ ਮਿਲ ਜਾਂਦੀ ਤਾਂ ਲੋਕਾਂ ਦੀ ਐਨੀ ਇੱਕ ਦਮ ਜ਼ਿਆਦਾ ਭੀੜ ਨਹੀਂ ਪੈਣੀ ਸੀ |
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁਪਏ ਲਾਉਣ ਦੇ ਬਾਵਜੂਦ ਪੀ.ਏ.ਪੀ. ਚੌਕ ਫਿਰ ਬਣਿਆ ਲਾਈਟਾਂ ਵਾਲਾ ਚੌਕ ਅਗਲੀ ਖ਼ਬਰ ਤਿਉਹਾਰਾਂ ਦੇ ਦਿਨਾਂ ਦੌਰਾਨ ਤੰਗ ਬਾਜ਼ਾਰਾਂ 'ਚ ਸਰਗਰਮ ਹੋਏ ਜੇਬ ਕਤਰੇ <br/>
Ad Position 24
No active advertisement