ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਰੋੜਾਂ ਰੁਪਏ ਲਾਉਣ ਦੇ ਬਾਵਜੂਦ ਪੀ.ਏ.ਪੀ. ਚੌਕ ਫਿਰ ਬਣਿਆ ਲਾਈਟਾਂ ਵਾਲਾ ਚੌਕ

Ad Position 21
No active advertisement
ਅਜੀਤ ਡੈਸਕ 19-10-2025
ਜਲੰਧਰ ਛਾਉਣੀ, 18 ਅਕਤੂਬਰ (ਪਵਨ ਖਰਬੰਦਾ)-ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਅਤੇ ਇੰਜੀਨੀਅਰਾਂ ਦੀ ਨਿਗਰਾਨੀ ਹੇਠ ਕਰੋੜਾਂ ਰੁਪਏ ਲਾ ਕੇ ਤਿਆਰ ਕੀਤਾ ਗਿਆ ਪੀ.ਏ.ਪੀ. ਫਲਾਈ ਓਵਰ ਜਿੱਥੇ ਵਾਹਨ ਚਾਲਕਾਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ ਤੇ ਅੱਜ ਵੀ ਅੰਮਿ੍ਤਸਰ ਅਤੇ ਪਠਾਨਕੋਟ ਆਦਿ ਵੱਲ ਨੂੰ ਜਾਣ ਵਾਲੇ ਵਾਹਨ ਚਾਲਕਾਂ ਨੂੰ ਮਜਬੂਰੀ 'ਚ ਰਾਮਾ ਮੰਡੀ ਚੌਕ ਤੋਂ ਯੂ ਟਰਨ ਲੈ ਕੇ ਵਾਪਿਸ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵਾਹਨ ਚਾਲਕਾਂ ਦੀ ਇਸ ਪ੍ਰੇਸ਼ਾਨੀ ਦਾ ਹੱਲ ਕੱਢਣ ਦੀ ਥਾਂ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀਆਂ 'ਚ ਪਾ ਦਿੱਤਾ ਗਿਆ ਹੈ ਤੇ ਹੁਣ ਪੀ.ਏ.ਪੀ. ਚੌਕ ਦੇ ਇੱਕ ਹੋਰ ਪਾਸੇ ਟ੍ਰੈਫ਼ਿਕ ਲਾਈਟਾਂ ਲਾ ਕੇ ਪੀ.ਏ.ਪੀ. ਚੌਕ ਨੂੰ ਇੱਕ ਵਾਰ ਫ਼ਿਰ ਤੋਂ ਲਾਈਟਾਂ ਵਾਲਾ ਚੌਕ ਬਣਾ ਦਿੱਤਾ ਗਿਆ ਹੈ ਤੇ ਹੁਣ ਇਸ ਚੌਕ ਕੇ ਸਾਰੇ ਹੀ ਪਾਸਿਉਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਟਰੈਫ਼ਿਕ ਲਾਈਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਲਾਈਟਾਂ ਨੂੰ ਚਾਲੂ ਵੀ ਕਰ ਦਿੱਤਾ ਗਿਆ ਹੈ | ਇੱਥੇ ਦੱਸਣਯੋਗ ਹੈ ਕਿ ਪੀ.ਏ.ਪੀ. ਚੌਕ 'ਚ ਲੱਗਣ ਵਾਲੇ ਜਾਮ ਤੋਂ ਵਾਹਨ ਚਾਲਕਾਂ ਨੂੰ ਨਿਜਾਤ ਦੁਆਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਇਸ ਚੌਕ 'ਤੇ ਫਲਾਈ ਓਵਰ ਤਿਆਰ ਕੀਤਾ ਗਿਆ ਸੀ, ਜਿਸ ਦੀ ਉਸਾਰੀ ਕਰੀਬ 10 ਸਾਲ ਤੱਕ ਬੰਦ ਹੋਣ ਤੋਂ ਬਾਅਦ ਕਿਸੇ ਨਾਂ ਕਿਸੇ ਤਰੀਕੇ ਇਸ ਨੂੰ ਚਾਲੂ ਕਰ ਦਿੱਤਾ ਗਿਆ ਸੀ ਪ੍ਰੰਤੂ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਉਸ ਸਮੇਂ ਦੇ ਇੰਜੀਅਨਰਾਂ ਦੀ ਨਾਲਾਇਕੀ ਕਰਕੇ ਬੇਢੰਗ ਤਰੀਕੇ ਨਾਲ ਤਿਆਰ ਕੀਤੇ ਗਏ ਇਸ ਫਲਾਈ ਓਵਰ 'ਤੇ ਪਹਿਲੇ ਹੀ ਦਿਨ ਕਈ ਵਾਹਨ ਆਪਸ 'ਚ ਟਕਰਾਉਣ ਕਾਰਨ ਹਾਦਸੇ ਹੋ ਗਏ ਸਨ, ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਬੀਐੱਸਐੱਫ ਚੌਕ ਤੋਂ ਪੀ.ਏ.ਪੀ. ਫਲਾਈ ਓਵਰ ਵੱਲ ਨੂੰ ਜਾਣ ਵਾਲੀ ਲੇਨ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੰਮਿ੍ਤਸਰ ਅਤੇ ਪਠਾਨਕੋਟ ਆਦਿ ਵੱਲ ਨੂੰ ਜਾਣ ਵਾਲੇ ਵਾਹਨ ਚਾਲਕਾਂ ਨੂੰ ਮਜਬੂਰੀ 'ਚ ਰਾਮਾ ਮੰਡੀ ਚੌਕ ਤੋਂ ਯੂ ਟਰਨ ਲੈ ਕੇ ਵਾਪਸ ਆਉਣਾ ਪੈਣ ਲੱਗ ਪਿਆ ਸੀ ਪ੍ਰੰਤੂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੀ.ਏ.ਪੀ. ਚੌਕ ਦੇ ਹਰ ਪਾਸੇ ਟ੍ਰੈਫ਼ਿਕ ਲਾਈਟਾਂ ਲਾ ਕੇ ਜਿੱਥੇ ਵਾਹਨ ਚਾਲਕਾਂ ਲਈ ਇੱਕ ਨਵੀਂ ਪੇ੍ਰਸ਼ਾਨੀ ਖੜ੍ਹੀ ਕਰ ਦਿੱਤੀ ਹੈ, ਉੱਥੇ ਹੀ ਇਸ ਚੌਕ ਨੂੰ ਮੁੜ ਤੋਂ 'ਪੀ.ਏ.ਪੀ. ਲਾਈਟਾਂ ਵਾਲਾ ਚੌਕ' ਬਣਾ ਦਿੱਤਾ ਗਿਆ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਚੌਕ 'ਚ ਲਾਈਟਾਂ ਲਾਉਣ ਕਾਰਨ ਹੁਣ ਦੂਰ-ਦੂਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗਣ ਕਾਰਨ ਜਾਮ ਲੱਗਣ ਲੱਗ ਪਿਆ ਹੈ ਤੇ ਇੱਥੇ ਚੌਕ 'ਚ ਤਾਇਨਾਤ ਟਰੈਫ਼ਿਕ ਪੁਲਿਸ ਦੇ ਕਰਮਚਾਰੀ ਟਰੈਫ਼ਿਕ ਨੂੰ ਸੁਚਾਰੂ ਕਰਨ ਦੀ ਥਾਂ ਚਾਲਾਨ ਕੱਟਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬੁੰਡਾਲਾ ਕੁੜੀਆਂ ਵਿਖੇ ਦੀਵੇ ਸਜਾਉਣ ਸੰਬੰਧੀ ਪੋ੍ਰਗਰਾਮ ਕਰਵਾਇਆ ਅਗਲੀ ਖ਼ਬਰ ਪਟਾਕੇ ਖ਼ਰੀਦਣ ਲਈ ਲੋਕਾਂ ਦੀ ਉਮੜੀ ਭੀੜ, ਜਾਮ ਰਿਹਾ ਕੇ.ਐੱਮ.ਵੀ. ਕਾਲਜ ਰੋਡ
Ad Position 24
No active advertisement