ਜਲੰਧਰ, 18 ਅਕਤੂਬਰ (ਪਵਨ ਖਰਬੰਦਾ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿੱਚ ਐਥਲੈਟਿਕਸ ਮੀਟ 2025-26 ਦਾ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਨਰਸਰੀ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ¢ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ ¢ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਬਿ੍ਗੇਡੀਅਰ ਵਿਭੋਰ ਪੰਤ (ਚੀਫ ਇੰਜੀਨਿਅਰ ਓਫ ਹੈੱਡ ਕੁਆਰਟਰਸ), ਸ਼ੁਭਾਸ਼ ਕੁਮਾਰ (ਜਲੰਧਰ ਜ਼ੋਨ ਅਰਬਨ ਅਸਟੇਟ), ਮਿਲਟਰੀ ਹਸਪਤਾਲ ਜਲੰਧਰ ਦੇ ਡਾ. ਮੇਜਰ ਅਪਰਾਜਿਤਾ ਅਤਰੇਆ, ਸਮਾਜ ਸੇਵਕਾ ਪਰਵੀਨ ਅਬਰੋਲ, ਕਿਏਟਿਵ ਕਿਡਜ਼ ਪਲੇ ਸਕੂਲ ਦੇ ਪਿ੍ੰਸੀਪਲ ਮੋਨਿਕਾ ਵਿਜ਼, ਏਸੀਪੀ ਰੂਪਦੀਪ ਕੌਰ, ਮਾਈ ਛੋਟਾ ਸਕੂਲ ਦੇ ਪਿ੍ੰਸੀਪਲ ਪਲਵੀ, ਸਟੇਟ ਪਬਲਿਕ ਸਕੂਲਜ਼ ਦੇ ਪ੍ਰਧਾਨ ਡਾ ਨਰੋਤਮ ਸਿੰਘ, ਮੀਤ ਪ੍ਰਧਾਨ ਡਾ ਗਗਨਦੀਪ ਕੌਰ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਨਮੋਲ ਸਿੰਘ, ਤਨਾਸ਼ਾ ਅਨਮੋਲ ਸਿੰਘ ਅਤੇ ਸਕੂਲ ਦੇ ਪਿ੍ੰਸੀਪਲ ਸਵੀਨਾ ਬਹਿਲ ਵਲੋਂ ਛੱਡੇ ਗਏ ਗੁਬਾਰਿਆਂ ਤੋਂ ਇਸ ਖੇਡ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ¢ ਕੋਆਰਡੀਨੇਟਰ ਮਮਤਾ ਗੋਇਲ ਅਤੇ ਸਕੂਲ ਦੇ ਪੀ.ਟੀ. ਅਧਿਆਪਕ ਸੁਮਿਤ ਕੁਮਾਰ, ਕੁਲਦੀਪ ਅਤੇ ਕੁਮਾਰੀ ਰੀਤਿਕਾ ਦੀ ਅਗਵਾਈ ਵਿੱਚ ਪ੍ਰੋਗਰਾਮਾਂ ਦੇ ਛੋਟੇ ਬੱਚਿਆਂ ਲਈ ਵੱਖ-ਵੱਖ ਦੌੜਾਂ ਜਿਵੇਂ ਟੈਡੀ ਬੀਅਰ ਰੇਸ, ਸਿੰਪਲ ਰੇਸ, ਬਿਲਡ ਦਾ ਨੰਬਰ ਰੇਸ, ਆਰਮੀ ਰੇਸ, ਰਨ ਵਿਦ ਸਵੈਗ, ਸੰਜੀਵਨੀ ਰੇਸ, ਬਟਨ ਅੱਪ ਦਾ ਸ਼ਰਟ ਰੇਸ, ਡਾਂਡੀਆ ਰੇਸ, ਹੁਲਾ-ਲੂਪ ਰੇਸ, ਸੈਕ ਰੇਸ ਹਰਡਲ ਰੇਸ ਆਦਿ ਖੇਡਾਂ ਦਾ ਪ੍ਰਦਰਸ਼ਨ ਕੀਤਾ ¢ ਇਸ ਤੋਂ ਇਲਾਵਾ ਸੀਨੀਅਰ ਵਿਦਿਆਰਥੀਆਂ ਲਈ ਵੱਖ-ਵੱਖ ਦÏੜਾਂ ਜਿਵੇਂ ਸਪੈਸ਼ਲ ਰੀਲੇ, 1500 ਮੀ.ਰੇਸ, 400 ਮੀਟਰ ਰੇਸ, ਬੈਕ ਟੂ ਬੈਕ, 200ਮੀ. ਰੇਸ, 100 ਮੀਟਰ ਰੇਸ, ਹਰਡਲ ਰੇਸ, ਥ੍ਰੀ ਲੈਗ ਰੇਸ, ਵਨ ਲੈਗ ਰੇਸ, ਸਾਈਕਲਿੰਗ ਰੇਸ ਆਦਿ ਖੇਡਾਂ ਦਾ ਪ੍ਰਦਰਸ਼ਨ ਕੀਤਾ ਗਿਆ ¢ ਇਸਦੇ ਨਾਲ ਹੀ ਜੈਵਲਿਨ ਥਰੋ, ਡਿਸਕਸ ਥਰੋ, ਸ਼ਾਟ ਪੁਟ, ਟੈੱਗ ਆਫ ਵਾਰ ਵਿੱਚ ਵੀ ਵਿਦਿਆਰਥੀਆਂ ਨੇ ਆਪਣੇ ਬਲ ਅਤੇ ਹਿੰਮਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਇਸ ਖੇਡ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ¢ ਵੱਖ-ਵੱਖ ਟਰੈਕ ਈਵੈਂਟਸ ਦੇ ਇਲਾਵਾ 'ਯੋਗਾ ਸ਼ੋ' ਵੀ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਆਸਣ ਕਰ ਕੇ ਦਿਖਾਏ¢ ਇਸ ਤੋਂ ਇਲਾਵਾ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਸਵਾਗਤ ਗੀਤ, ਡਾਂਸ ਅਤੇ ਪੰਜਾਬੀ ਲੋਕ ਨਾਚ ਗਿੱਧਾ ਵੀ ਪੇਸ਼ ਕੀਤਾ ¢ ਇਸ ਖੇਡ ਪ੍ਰੋਗਰਾਮ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਓਵਰਆਲ ਟਰਾਫ਼ੀ ਜਿੱਤਣ ਵਿੱਚ ਸਫਲ ਰਿਹਾ¢ ਜਿੱਤਣ ਵਾਲੇ ਬੱਚਿਆਂ ਨੂੰ ਗੋਲਡ, ਸਿਲਵਰ ਅਤੇ ਬ੍ਰੋਨ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ¢ ਇਸ ਮੌਕੇ ਮੁੱਖ ਮਹਿਮਾਨ ਬਿ੍ਗੇਡੀਅਰ ਵਿਭੋਰ ਪੰਤ ਨੇ ਜੇਤੂਆਂ ਨੂੰ ਮੁਬਾਰਕਾਂ ਦਿੱਤੀਆਂ | ਸਕੂਲ ਦੇ ਪ੍ਰੈਜੀਡੈਂਟ ਡਾਕਟਰ ਨਰੋਤਮ ਸਿੰਘ ਨੇ ਕਿਹਾ ਕਿ ਖੇਡਾਂ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ, ਇਸ ਲਈ ਸਾਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ ¢ ਅੰਤ ਵਿੱਚ ਸਕੂਲ ਦੇ ਪਿ੍ੰਸੀਪਲ ਸਵੀਨਾ ਬਹਿਲ ਨੇ ਆਏ ਹੋਏ ਮੁੱਖ ਮਹਿਮਾਨ ਤੇ ਹਾਜ਼ਰ ਲੋਕਾਂ ਦਾ ਸਕੂਲ ਦੇ ਇਸ ਖੇਡ ਪ੍ਰੋਗਰਾਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ¢