ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਹੈਪੀ ਨੇ ਮੇਅਰ ਕੋਲ ਲਾਈਟਾਂ ਤੇ ਸੜਕ ਦਾ ਮਸਲਾ ਉਠਾਇਆ <br/>

Ad Position 21
No active advertisement
ਮੇਅਰ ਵਿਨੀਤ ਧੀਰ ਨਾਲ ਗੱਲਬਾਤ ਕਰਦੇ ਹੋਏ ਹਰਸ਼ਰਨ ਕੌਰ ਹੈਪੀ | <br/> 19-10-2025
ਜਲੰਧਰ, ਵਾਰਡ ਨੰਬਰ 35 ਦੀ ਕਾਂਗਰਸ ਦੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਮੇਅਰ ਵਨੀਤ ਧੀਰ ਨਾਲ ਇੱਕ ਮੁਲਾਕਾਤ ਕਰਕੇ ਉਨ੍ਹਾਂ ਕੋਲ ਸਟਰੀਟ ਲਾਈਟਾਂ ਅਤੇ ਸੜਕਾਂ ਨੂੰ ਠੀਕ ਕਰਵਾਉਣ ਦਾ ਮੁੱਦਾ ਉਠਾਇਆ ਹੈ | ਸ੍ਰੀਮਤੀ ਹੈਪੀ ਨੇ ਮੇਅਰ ਵਨੀਤ ਧੀਰ ਨੂੰ ਦੱਸਿਆ ਕਿ ਮੈਂਬਰੋ ਚੌਕ ਤੋਂ ਲੈ ਕੇ ਟੀ-ਪੁਆਇੰਟ ਤੱਕ ਜਿਹੜੀ ਸੜਕ ਪਾਈਪਾਂ ਪਾਉਣ ਕਰਕੇ ਤੋੜੀ ਗਈ ਸੀ, ਉਸ ਨੂੰ ਠੀਕ ਕਰਵਾਉਣ ਦਾ ਕੰਮ ਜੰਗੀ ਪੱਧਰ 'ਤੇ ਕਰਵਾਇਆ ਜਾਵੇ ਕਿਉਂਕਿ ਅਜੇ ਵੀ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੈਪੀ ਨੇ ਮੇਅਰ ਤੋਂ ਮੰਗ ਕੀਤੀ ਕਿ ਸੜਕਾਂ ਦਾ ਕੰਮ ਜੰਗੀ ਪੱਧਰ 'ਤੇ ਕਰਵਾਇਆ ਜਾਣਾ ਚਾਹੀਦਾ ਹੈ | ਇਸ ਤੋਂ ਇਲਾਵਾ ਉਨਾਂ ਨੇ ਮੇਅਰ ਤੋਂ ਵਾਰਡ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਦਾ ਮੁੱਦਾ ਵੀ ਉਠਾਇਆ ਤਾਂ ਜੋ ਲੋਕਾਂ ਨੂੰ ਤਿਉਹਾਰਾਂ ਦੇ ਦਿਨਾਂ ਵਿਚ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਮੇਅਰ ਵਨੀਤ ਧੀਰ ਨੇ ਸ੍ਰੀਮਤੀ ਹੈਪੀ ਨੂੰ ਭਰੋਸਾ ਦਿੱਤਾ ਕਿ ਸੜਕਾਂ ਬਣਾਉਣ ਅਤੇ ਲਾਈਟਾਂ ਨੂੰ ਠੀਕ ਕਰਵਾਉਣ ਦਾ ਕੰਮ ਜਲਦੀ ਕਰਵਾ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ ਵੀ ਸ਼ਹਿਰ ਵਿਚ ਬੰਦ ਨੇ 10000 ਸਟਰੀਟ ਲਾਈਟਾਂ-ਬੇਰੀ <br/> ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਅਥਲੈਟਿਕਸ ਮੀਟ 2025-2026 ਦਾ ਸ਼ਾਨਦਾਰ ਸਮਾਗਮ ਕਰਵਾਇਆ
Ad Position 24
No active advertisement