ਜਲੰਧਰ, 18 ਅਕਤੂਬਰ (ਪਵਨ ਖਰਬੰਦਾ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵਲੋ ਸੰਚਾਲਿਤ ਅਤੇ ਪ੍ਰਬੰਧਿਤ 'ਦਿਸ਼ਾ ਐਨ ਇਨੀਸ਼ੀਏਟਿਵ' ਦੇ ਤਹਿਤ- ਇੰਨੋਸੈਂਟ ਹਾਰਟਸ ਕਾਲਜਾਂ ਅਤੇ ਸਕੂਲਾਂ ਨੇ 'ਦੀਵਾਲੀ ਫੀਏਸਟਾ' ਨੂੰ ਬਹੁਤ ਹੀ ਸ਼ਾਨ ਤੇ ਸ਼ੌਕ ਨਾਲ ਮਨਾਇਆ | ਇਸ ਤਿਉਹਾਰ ਵਿੱਚ ਖੁਸ਼ੀ, ਰਚਨਾਤਮਿਕਤਾ ਅਤੇ ਵਾਤਾਵਰਨ ਜਾਗਰੂਕਤਾ ਦਾ ਸੁੰਦਰ ਮਿਲਾਪ ਵੇਖਣ ਨੂੰ ਮਿਲਿਆ | ਪੰਜਾਂ ਕੈਂਪਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਰੌਸ਼ਨੀ, ਰੰਗਾਂ ਅਤੇ ਖੁਸ਼ੀਆਂ ਨਾਲ ਚਮਕ ਉਠੇ ਜਦੋਂ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਕਈ ਰਚਨਾਤਮਿਕ ਗਤੀਵਿਧੀਆਂ ਵਿੱਚ ਭਾਗ ਲਿਆ, ਜਿਨ੍ਹਾਂ ਵਿੱਚ ਉਨ੍ਹਾਂ ਦੀ ਕਲਪਨਾ ਅਤੇ ਟੀਮ ਵਰਕ ਸਾਫ਼ ਦਿੱਸਿਆ | ਗਤੀਵਿਧੀਆਂ ਵਿੱਚ ਮੋਮਬੱਤੀ ਅਤੇ ਦੀਵੇ ਸਜਾਉਣਾ, ਪੇਪਰ ਪਲੇਟ ਰੰਗੋਲੀ, ਤੋਰਣ (ਦਰਵਾਜ਼ੇ ਦੀ ਸਜਾਵਟ), ਗਲਾਸ ਅਰੋਮੈਟਿਕ ਕੈਂਡਲ ਬਣਾਉਣਾ ਵੱਲ ਐਮਬੈਲਿਸਮੈਂਟ ਅਤੇ ਰੰਗੋਲੀ ਮੁਕਾਬਲੇ ਸ਼ਾਮਿਲ ਸਨ | ਤਿਉਹਾਰਾਂ ਵਿੱਚ ਹੋਰ ਡੂੰਘਾਈ ਜੋੜਦਿਆਂ, ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਦੇ ਇਕੋ ਕਲੱਬ ਨੇ 'ਐਂਟੀ-ਕ੍ਰੈਕਰ ਅਤੇ ਐਂਟੀ-ਪਲਾਸਟਿਕ ਮੁਹਿੰਮ' ਚਲਾਈ, ਜਿਸ ਦਾ ਮਕਸਦ ਵਾਤਾਵਰਨ ਪਿਆਰ ਤਰੀਕੇ ਨਾਲ ਦੀਵਾਲੀ ਮਨਾਉਣ ਦੀ ਪ੍ਰੇਰਣਾ ਦੇਣਾ ਸੀ | ਭਵਿੱਖ ਦੇ ਅਧਿਆਪਕਾਂ ਨੇ ਆਪਣੇ ਟੀਚਿੰਗ ਪ੍ਰੈਕਟਿਸ ਸਕੂਲਾਂ ਵਿੱਚ ਪਟਾਖਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਨੁਕਸਾਨ ਬਾਰੇ ਜਾਗਰੂਕਤਾ ਫੈਲਾਈ |