ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਲੋਹੀਆਂ ਦੇ ਐੱਨ.ਐੱਸ. ਕਾਨਵੈਂਟ ਸਕੂਲ 'ਚ 'ਦੀਵਾਲੀ ਦੀ ਤਿਉਹਾਰ' ਮਨਾਇਆ <br/>

Ad Position 21
No active advertisement
ਲੋਹੀਆਂ ਦੇ 'ਐੱਨ.ਐੱਸ. ਕਾਨਵੈਂਟ ਹਾਈ ਸਕੂਲ' ਵਿਖੇ ਮਨਾਏ ਦਿਵਾਲੀ ਦੇ ਤਿਉਹਾਰ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਮੈਡਮ ਰੇਨੂੰ ਬਾਲਾ, ਉਪ-ਪ੍ਰਧਾਨ ਸੁਖਦੇਵ ਪਾਲ, ਅਕੈਡਮਿਕ ਕੰਸਲਟੈਂਟ ਮੈਡਮ ਚਰਨਜੀਤ ਕÏਰ ਅਤੇ ਹੋਰ ਅਧਿਆਪਕ ਬੱਚਿਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 19-10-2025
ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ 'ਐੱਨ.ਐੱਸ. ਕਾਨਵੈਂਟ ਹਾਈ ਸਕੂਲ' ਵਿਖੇ ਦੀਵਾਲੀ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ ਦੇ ਨਾਲ ਜੋੜਨ ਅਤੇ ਉਸਦੀ ਮਹੱਤਤਾ ਨੂੰ ਸਮਝਾਉਣ ਲਈ ਵਧੀਆ ਪੇਸ਼ਕਾਰੀ ਹੋ ਨਿਭੜਿਆ | ਇਸ ਪ੍ਰੋਗਰਾਮ 'ਚ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਮੈਡਮ ਰੇਨੂੰ ਬਾਲਾ, ਅਕੈਡਮਿਕ ਕੰਸਲਟੈਂਟ ਮੈਡਮ ਚਰਨਜੀਤ ਕÏਰ, ਉਪ-ਪ੍ਰਧਾਨ ਸੁਖਦੇਵ ਪਾਲ, ਇੰਦਰਜੀਤ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਸ਼ਾਮਿਲ ਹੋਏ ਅਤੇ ਸਾਰੀ ਹਾਜ਼ਰੀਨ ਨੂੰ ਦੀਵਾਲੀ ਦੇ ਤਿਉਹਾਰ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ | ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਾਰੀਆਂ ਜਮਾਤਾਂ ਦੇ ਕਮਰਿਆਂ ਨੂੰ ਬਹੁਤ ਹੀ ਵਧੀਆ ਅਤੇ ਆਕਰਸ਼ਕ ਢੰਗ ਨਾਲ ਸਜਾਇਆ ਗਿਆ¢ਸੀ ਅਤੇ ਵਿਦਿਆਰਥੀਆਂ ਨੇ ਦੀਵਾਲੀ ਨਾਲ ਸਬੰਧਤ ਕਵਿਤਾਵਾਂ, ਭਾਸ਼ਣ, ਰਾਹੀਂ ਦੀਵਾਲੀ ਦੇ ਸੱਚੇ ਅਰਥ ਨੂੰ ਦਰਸਾਇਆ | ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਕਈ ਹੋਰ ਗਤੀਵਿਧੀਆਂ ਜਿਵੇਂ ਰੰਗੋਲੀ ਬਣਾਉਣਾ, ਦੀਵੇ ਸਜਾਉਣਾ ਅਤੇ ਥਾਲੀ ਸਜਾਉਣਾ ਆਦਿ ਵਿਚ ਭਾਗ ਲਿਆ ਅਤੇ ਸ਼ਾਬਾਸ਼ੀ ਹਾਸਿਲ ਕੀਤੀ | ਸਕੂਲ ਦੇ ਪ੍ਰਧਾਨ ਮੈਡਮ ਰੇਨੂੰ ਬਾਲਾ ਅਤੇ ਉਪ-ਪ੍ਰਧਾਨ ਸ੍ਰੀ ਸੁਖਦੇਵ ਪਾਲ ਨੇ ਸਾਰਿਆਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ 'ਪ੍ਰਦੂਸ਼ਣ-ਮੁਕਤ' ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ¢ ਅੰਤ ਵਿਚ ਇਸ ਸ਼ੁਭ ਅਵਸਰ ਉੱਪਰ ਸਕੂਲ ਦੀ ਮੈਨੇਜਿੰਗ ਕਮੇਟੀ ਵੱਲੋਂ ਸਾਰੇ ਸਟਾਫ਼ ਮੈਂਬਰਾਂ ਨੂੰ ਦੀਵਾਲੀ ਦੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਗੁਲਜ਼ਾਰ ਥਿੰਦ ਨੇ ਨਗਰ ਪੰਚਾਇਤ ਦਫ਼ਤਰ ਦੇ ਸਟਾਫ਼ ਤੇ ਸਫ਼ਾਈ ਮੁਲਾਜ਼ਮਾਂ ਨਾਲ ਮਨਾਈ ਦੀਵਾਲੀ <br/> ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ
Ad Position 24
No active advertisement