ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪ੍ਰਧਾਨ ਗੁਲਜ਼ਾਰ ਥਿੰਦ ਨੇ ਨਗਰ ਪੰਚਾਇਤ ਦਫ਼ਤਰ ਦੇ ਸਟਾਫ਼ ਤੇ ਸਫ਼ਾਈ ਮੁਲਾਜ਼ਮਾਂ ਨਾਲ ਮਨਾਈ ਦੀਵਾਲੀ <br/>

Ad Position 21
No active advertisement
ਅਜੀਤ ਡੈਸਕ 19-10-2025
ਸ਼ਾਹਕੋਟ, 18 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਵਲੋਂ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਦੇ ਸਟਾਫ਼ ਤੇ ਸਫ਼ਾਈ ਮੁਲਾਜ਼ਮਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਦੇ ਪੀ.ਏ ਸੁੁਖਦੀਪ ਸਿੰਘ ਸੋਨੂੰ, ਸ਼੍ਰੀਮਤੀ ਪਰਮਜੀਤ ਕੌਰ ਬਜਾਜ ਐੱਮ.ਸੀ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ ਸ਼ਾਹਕੋਟ, ਟਿੰਪੀ ਕੁਮਰਾ ਸੀਨੀਅਰ ਕਾਂਗਰਸੀ ਆਗੂ ਤੇ ਰੋਮੀ ਗਿੱਲ ਸਾਬਕਾ ਐੱਮ.ਸੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਵਲੋਂ ਦਫ਼ਤਰੀ ਸਟਾਫ਼ ਤੇ ਸਫ਼ਾਈ ਮੁਲਾਜ਼ਮਾਂ ਨੂੰ ਦੀਵਾਲੀ ਦੇ ਤਿਉਹਾਰ ਦੀ ਖ਼ੁਸ਼ੀ ਵਿਚ ਮਠਿਆਈਆਂ ਤੇ ਤੋਹਫ਼ੇ ਭੇਟ ਕੀਤੇ ਗਏ | ਗੁਲਜ਼ਾਰ ਸਿੰਘ ਥਿੰਦ ਨੇ ਕਿਹਾ ਕਿ ਦੀਵਾਲੀ ਇਕ ਖ਼ੁਸ਼ੀਆਂ ਦਾ ਤਿਉਹਾਰ ਹੈ, ਜੋ ਸਭ ਨੂੰ ਰਲ-ਮਿਲ ਕੇ ਮਨਾਉਣਾ ਚਾਹੀਦਾ ਹੈ, ਇਸ ਨਾਲ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਉਨ੍ਹ੍ਹਾਂ ਵਲੋਂ ਨਗਰ ਪੰਚਾਇਤ ਦਫ਼ਤਰ ਦੇ ਸਟਾਫ਼ ਤੇ ਸਫ਼ਾਈ ਮੁਲਾਜ਼ਮਾਂ ਨਾਲ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਲੋਕ ਦੀਵਾਲੀ ਦੇ ਤਿਉਹਾਰ ਮੌਕੇ ਪਟਾਕੇ ਚਲਾਉਣ ਦੀ ਬਜਾਏ ਲੋੜਵੰਦਾਂ ਦੀ ਵੱਧ ਤੋਂ ਵੱਧ ਕਰਨ ਤੇ ਗਰੀਨ ਦੀਵਾਲੀ ਮਨਾਉਣ | ਇਸ ਮੌਕੇ ਮਨਦੀਪ ਸਿੰਘ ਕੋਟਲੀ ਕਲਰਕ, ਜਸਕਰਨ ਸਿੰਘ ਜੱਸੀ, ਸੁਮਿਤ ਰਿਹਾਨ, ਵਿਜੈ ਕੁਮਾਰ, ਸੁਨੀਲ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਸਟਰ ਸਾਧੂ ਸਿੰਘ ਨਸੀਰਪੁਰ ਦੀ ਯਾਦ 'ਚ 'ਮੋਰਚਰੀ ਗਿੱਦੜ ਪਿੰਡੀ' ਲਈ ਜਨਰੇਟਰ ਭੇਟ <br/> ਅਗਲੀ ਖ਼ਬਰ ਲੋਹੀਆਂ ਦੇ ਐੱਨ.ਐੱਸ. ਕਾਨਵੈਂਟ ਸਕੂਲ 'ਚ 'ਦੀਵਾਲੀ ਦੀ ਤਿਉਹਾਰ' ਮਨਾਇਆ <br/>
Ad Position 24
No active advertisement