ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਮਾਸਟਰ ਸਾਧੂ ਸਿੰਘ ਨਸੀਰਪੁਰ ਦੀ ਯਾਦ 'ਚ 'ਮੋਰਚਰੀ ਗਿੱਦੜ ਪਿੰਡੀ' ਲਈ ਜਨਰੇਟਰ ਭੇਟ <br/>

Ad Position 21
No active advertisement
ਅਜੀਤ ਡੈਸਕ 19-10-2025
ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਮਾਸਟਰ ਸਾਧੂ ਸਿੰਘ ਨਸੀਰਪੁਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਨਿੱਘੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ 'ਸਰਦਾਰ ਜੋਗਿੰਦਰ ਸਿੰਘ ਜਾਲਫ ਮੈਮੋਰੀਅਲ ਵੈਲਫੇਅਰ ਸੁਸਾਇਟੀ ਗਿੱਦੜ ਪਿੰਡੀ ਦੁਆਰਾ ਪਿੰਡ ਗਿੱਦੜ ਪਿੰਡੀ 'ਚ ਸਫ਼ਲਤਾਪੂਰਵਕ ਚਲਾਈ ਜਾ ਰਹੀ ਮੋਰਚਰੀ ਲਈ 15 ਕਿੱਲੋਵਾਟ ਦਾ ਜਨਰੇਟਰ ਭੇਟ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕਾ ਤੋਂ ਬਲਵਿੰਦਰ ਸਿੰਘ ਜਾਲਫ ਗਿੱਦੜ ਪਿੰਡੀ ਨੇ ਦੱਸਿਆ ਕਿ ਉਨ੍ਹਾਂ ਨੇ ਜਿੱਥੇ ਪਰਿਵਾਰ ਨਾਲ ਮਾਸਟਰ ਜੀ ਦੇ ਵਿਛੋੜੇ ਦਾ ਦੁੱਖ ਵੰਡਾਇਆ ਹੈ, ਉਥੇ ਪਰਿਵਾਰ ਵੱਲੋਂ ਵੱਡਮੁੱਲੀ ਭੇਟ ਦਾ ਧੰਨਵਾਦ ਵੀ ਕੀਤਾ ਹੈ ਕਿ ਉਨ੍ਹਾਂ ਦੀ ਇਸ ਭੇਟ ਨਾਲ ਹੁਣ ਬਿਜਲੀ ਬੰਦ ਹੋਣ ਉਪਰੰਤ ਵੀ ਲੋੜਵੰਦਾਂ ਨੂੰ ਮੋਰਚਰੀ ਦੇ ਫਰੀਜ਼ਰ ਚਲਾਉਣ ਦੀ ਸਹੂਲਤ ਪ੍ਰਦਾਨ ਹੋਵੇਗੀ | ਸਰਦਾਰ ਜੋਗਿੰਦਰ ਸਿੰਘ ਜਾਲਫ ਮੈਮੋਰੀਅਲ ਵੈਲਫੇਅਰ ਸੋਸਾਇਟੀ ਗਿੱਦੜਪਿੰਡੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਅੱਜ ਪਿੰਡ ਨਸੀਰਪੁਰ ਵਿਖੇ ਪਹੁੰਚ ਕੇ ਸਵ: ਮਾਸਟਰ ਸਾਧੂ ਸਿੰਘ ਦੀ ਪਤਨੀ ਮਾਤਾ ਜਸਵਿੰਦਰ ਕÏਰ, ਸਪੁੱਤਰਾਂ ਸਰਦਾਰ ਸੁਖਦੇਵ ਸਿੰਘ, ਸਰਦਾਰ ਗੁਰਮੀਤ ਸਿੰਘ, ਸਰਦਾਰ ਪਰਮਜੀਤ ਸਿੰਘ ਜਰਮਨ ਅਤੇ ਸਰਦਾਰ ਸਰਬਜੀਤ ਸਿੰਘ ਜਰਮਨ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ਅਤੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮÏਕੇ ਵੈਲਫੇਅਰ ਸੋਸਾਇਟੀ ਦੇ ਮੈਂਬਰ ਸਰਪੰਚ ਮੁਖਤਿਆਰ ਸਿੰਘ ਚੀਨੀਆਂ, ਯਾਦਵਿੰਦਰ ਸਿੰਘ ਕÏੜਾ, ਮੁਖਤਿਆਰ ਸਿੰਘ ਚੰਦੀ ਚੰਨਣਵਿੰਡੀ, ਗੁਰਸ਼ਰਨ ਸਿੰਘ ਰਾਮਗੜੀਆ, ਸੁਖਦੇਵ ਸਿੰਘ ਜੰਮੂ, ਸਾਹਿਲਦੀਪ ਸਿੰਘ ਅਤੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਵਸਾਏ ਗਏ ਸ੍ਰੀ ਅਨੰਦਪਰ ਸਾਹਿਬ ਨੂੰ ਜ਼ਿਲ੍ਹਾ ਬਣਾ ਕੇ ਕੀਤਾ ਜਾਵੇ ਵਿਕਸਿਤ ਅਗਲੀ ਖ਼ਬਰ ਪ੍ਰਧਾਨ ਗੁਲਜ਼ਾਰ ਥਿੰਦ ਨੇ ਨਗਰ ਪੰਚਾਇਤ ਦਫ਼ਤਰ ਦੇ ਸਟਾਫ਼ ਤੇ ਸਫ਼ਾਈ ਮੁਲਾਜ਼ਮਾਂ ਨਾਲ ਮਨਾਈ ਦੀਵਾਲੀ <br/>
Ad Position 24
No active advertisement