ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਵਸਾਏ ਗਏ ਸ੍ਰੀ ਅਨੰਦਪਰ ਸਾਹਿਬ ਨੂੰ ਜ਼ਿਲ੍ਹਾ ਬਣਾ ਕੇ ਕੀਤਾ ਜਾਵੇ ਵਿਕਸਿਤ

Ad Position 21
No active advertisement
ਅਜੀਤ ਡੈਸਕ 19-10-2025
ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ 'ਤੇ ਮਨਾ ਰਹੀ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅੱਗ ਸਿੱਖ ਤਾਲਮੇਲ ਕਮੇਟੀ ਵਲੋਂ ਮੰਗ ਰੱਖੀ ਗਈ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਜ਼ਮੀਨ ਖਰੀਦ ਕੇ ਵਸਾਏ ਗਏ ਨਗਰ 'ਚੱਕ ਨਾਨਕੀ', ਜਿਸਦਾ ਬਾਅਦ 'ਚ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖਿਆ ਗਿਆ ਅਤੇ ਦਿੱਸੀ ਵਿਖੇ ਸ਼ਹਾਦਤ ਪਾਉਣ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਭਾਈ ਜੀਵਨ ਸਿੰਘ ਲੈ ਕੇ ਆਏ, ਬਾਅਦ 'ਚ ਗੁਰੂ ਸਾਹਿਬ ਜੀ ਦੇ ਸੀਸ ਦਾ ਸਸਕਾਰ ਵੀ ਇਸੇ ਨਗਰ 'ਚ ਹੋਇਆ ਅਤੇ ਦਸਮੇਸ਼ ਪਿਤਾ ਵਲੋਂ ਇਸ ਜ਼ਮੀਨ 'ਤੇ ਹੀ 'ਖ਼ਾਲਸਾ ਪੰਥ' ਦੀ ਸਾਜਨਾ ਵੀ ਕੀਤੀ ਗਈ ਸੀ | ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਗੁਰਵਿੰਦਰ ਸਿੰਘ ਸਿੱਧੂ, ਸਤਪਾਲ ਸਿੰਘ ਸਿਦਕੀ ਅਤੇ ਹਰਵਿੰਦਰ ਸਿੰਘ ਚਿਟਕਾਰਾ ਨੇ ਕਿਹਾ ਕਿ ਆਪ ਸਰਕਾਰ ਇਸ ਨਗਰ ਦੀ ਮਹਾਨਤਾ ਨੂੰ ਦੇਖਦੇ ਹੋਏ ਇਸ ਨੂੰ ਜ਼ਿਲ੍ਹੇ ਦਾ ਦਰਜਾ ਦੇ ਕੇ ਇਸ ਨੂੰ ਵੱਡੇ ਪੱਧਰ 'ਤੇ ਵਿਕਸਤ ਕਰੇ | ਕਮੇਟੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਸ੍ਰੀ ਆਨੰਦਪੁਰ ਸਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਅੰਤਰ ਰਾਸ਼ਟਰੀ ਹਵਾਈ ਅੱਡਾ ਬਣਾਇਆ ਜਾਵੇ, ਤਾਂ ਜੋ ਦੇਸ਼-ਵਿਦੇਸ਼ ਦੀ ਸੰਗਤ ਹਵਾਈ ਯਾਤਰਾ ਕਰਕੇ, ਇਥੋਂ ਦੇ ਦਰਸ਼ਨ ਦਿਦਾਰੇ ਕਰਨ ਲਈ ਪਹੁੰਚ ਸਕੇ | ਇਸ ਮੌਕੇ ਗੁਰਵਿੰਦਰ ਸਿੰਘ ਨਾਗੀ, ਰਣਜੀਤ ਸਿੰਘ ਨੋਨੀ, ਹਰਪਾਲ ਸਿੰਘ ਪਾਲੀ, ਬੰਟੀ ਰਾਠੌਰ, ਕਰਮਜੀਤ ਸਿੰਘ ਨੂਰ, ਉੱਤਮ ਸਿੰਘ, ਹਰਨੇਕ ਸਿੰਘ ਨੇਕੀ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਚੌਕ ਵਿੱਚ ਲੱਗਣ ਵਾਲਾ ਜਾਮ ਬਣ ਰਿਹਾ ਹਰ ਕਿਸੇ ਲਈ ਮੁਸੀਬਤ ਅਗਲੀ ਖ਼ਬਰ ਮਾਸਟਰ ਸਾਧੂ ਸਿੰਘ ਨਸੀਰਪੁਰ ਦੀ ਯਾਦ 'ਚ 'ਮੋਰਚਰੀ ਗਿੱਦੜ ਪਿੰਡੀ' ਲਈ ਜਨਰੇਟਰ ਭੇਟ <br/>
Ad Position 24
No active advertisement