ਗੁਰਾਇਆ, 18 ਅਕਤੂਬਰ (ਬਲਵਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਬੁੰਡਾਲਾ ਕੁੜੀਆਂ ਬਲਾਕ ਗੁਰਾਇਆ-1 ਵਿਖੇ ਮਹੀਨਾ ਵਾਰ ਪੋ੍ਰਗਰਾਮ ਦੀਵੇ ਸਜਾਉਣ ਸਬੰਧੀ ਕਰਵਾਇਆ ਗਿਆ, ਜਿਸ ਵਿਚ ਸਕੂਲ ਅਧਿਆਪਕ ਸਕੂਲ ਇੰਚਾਰਜ ਪਿ੍ਤਪਾਲ ਕੌਰ, ਪੰਕਜ, ਸੀਮਾ, ਪ੍ਰਥਮ, ਸੋਨਾਲੀ (ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ) ਦੇ ਯਤਨਾਂ ਸਦਕਾ ਪ੍ਰੀ-ਪ੍ਰਾਇਮਰੀ ਜਮਾਤ ਦੇ ਬੱਚਿਆਂ ਲਈ ਮਹੀਨਾਵਾਰ ਪੋ੍ਰਗਰਾਮ ਕਰਵਾਇਆ | ਇਸ ਤੋਂ ਇਲਾਵਾ ਬੱਚਿਆਂ ਨੂੰ ਸਕੂਲ ਆਉਣ ਸਮੇਂ ਤਿਆਰ ਕਰਨ ਲਈ ਕਰਵਾਈਆਂ ਜਾ ਸਕਣ ਵਾਲੀਆਂ ਗਤੀਵਿਧੀਆਂ ਵਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ ਤੇ ਰੰਗ ਬਿਰੰਗੇ ਦੀਵੇ ਤਿਆਰ ਕੀਤੇ ਗਏ , ਦੱਸਿਆ ਕਿ ਸਿੱਖਿਆ ਵਿਭਾਗ ਦੀ ਹਦਾਇਤਾਂ ਮੁਤਾਬਿਕ ਹੀ ਪ੍ਰੀ-ਪ੍ਰਾਇਮਰੀ ਪੋ੍ਰਗਰਾਮ ਮਹੀਨਾਵਾਰ ਕਰਵਾਇਆ ਗਿਆ ਹੈ ਤਾਂ ਜੋ ਬੱਚਿਆਂ ਦੀਆਂ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਹੋ ਸਕੇ |