ਜਲੰਧਰ, 18 ਅਕਤੂਬਰ (ਡਾ. ਜਤਿੰਦਰ ਸਾਬੀ) 69ਵੀਆਂ ਪੰਜਾਬ ਸਕੂਲ ਖੇਡਾਂ ਦੇ ਅੰਡਰ 14, 17 ਤੇ 19 ਸਾਲ ਵਰਗ ਦੇ ਮੁਕਾਬਲੇ ਜੋ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਕਰਵਾਏ ਗਏ | ਅੰਡਰ 17 ਸਾਲ ਵਰਗ ਵਿਚੋਂ ਮੇਜਬਾਨ ਜਲੰਧਰ ਨੇ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ | ਗੁਰਦਾਸਪੁਰ ਨੇ ਦੂਜਾ ਤੇ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ 14 ਸਾਲ ਵਰਗ ਦੇ ਵਿਚੋਂ ਗੁਰਦਾਸਪੁਰ ਨੇ ਪਹਿਲਾ, ਲੁਧਿਆਣਾ ਨੇ ਦੂਜਾ ਤੇ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ | ਅੰਡਰ 19 ਸਾਲ ਵਰਗ ਦੇ ਮੁਕਾਬਲੇ ਵਿਚੋਂ ਗੁਰਦਾਸਪੁਰ ਨੇ ਪਹਿਲਾ, ਜਲੰਧਰ ਨੇ ਦੂਜਾ ਤੇ ਮੋਹਾਲੀ ਨੇ ਤੀਜਾ ਸਥਾਨ ਹਾਸਲ ਕੀਤਾ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਉਪ ਜਿਲਾ ਸਿੱਖਿਆ ਅਫਸਰ (ਸ) ਜਲੰਧਰ ਰਾਜੀਵ ਜੋਸ਼ੀ ਨੇ ਕੀਤੀ ਤੇ ਉਨ੍ਹਾਂ ਨੇ ਇਸ ਮੌਕੇ ਅੰਤਰ ਜ਼ਿਲ੍ਹਾ ਕੁਰਾਸ਼ ਟੂਰਨਾਮੈਂਟ ਦੇ ਚੰਗੇ ਤੇ ਵਧਾਈ ਆਯੋਜਨ ਲਈ ਸਟੇਟ ਐਵਾਰਡੀ ਸੁੁਰਿੰਦਰ ਕੁਮਾਰ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਪਿ੍ੰਸੀਪਲ ਸੁਖਦੇਵ ਲਾਲ ਬੱਬਰ, ਪਿ੍ੰਸੀਪਲ ਯੋਗੇਸ਼ ਕੁਮਾਰ, ਅਮਨਦੀਪ ਕੌਂਡਲ, ਸੁਰਿੰਦਰਪਾਲ ਸਿੰਘ, ਇਕਬਾਲ ਸਿੰਘ, ਸੁਰਜੀਤ ਵਾਲੀਆ, ਪਵਨ ਕੁਮਾਰ, ਆਸ਼ਾ, ਓਮਾ ਦੱਤਾ, ਪ੍ਰੀਆ, ਨਿਸ਼ਾ, ਵਿਸ਼ਾਲ ਸ਼ਰਮਾ, ਨਰੇਸ਼ ਕੁਮਾਰ, ਸੁਲਿੰਦਰ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ |