02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਦੁਬਈ ਦੀ ਕੂੜਾ ਸੰਭਾਲ ਪ੍ਰਾਜੈਕਟ ਵਾਲੀ ਕੰਪਨੀ ਜਲੰਧਰ 'ਚ ਕੰਮ ਕਰਨ ਲਈ ਤਿਆਰ

Ad Position 21
No active advertisement
ਅਜੀਤ ਡੈਸਕ 04-11-2025
ਜਲੰਧਰ, 3 ਨਵੰਬਰ (ਸ਼ਿਵ)- ਦੁਬਈ 'ਚ ਇੱਕ ਕਾਨਫ਼ਰੰਸ 'ਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਪਰਤੇ ਮੇਅਰ ਵਨੀਤ ਧੀਰ ਨੇ ਜਿੱਥੇ ਦੁਬਈ ਦੇ ਕੂੜਾ ਪ੍ਰਬੰਧਨ ਦੇ ਕੰਮ ਨੂੰ ਬਿਹਤਰ ਦੱਸਦਿਆਂ ਕਿਹਾ ਹੈ ਕਿ ਦੁਬਈ ਵਿਚ ਜਿਸ ਕੰਪਨੀ ਵਲੋਂ ਕੂੜਾ ਪ੍ਰਬੰਧਨ ਦਾ ਕੰਮ ਕੀਤਾ ਜਾ ਰਿਹਾ ਹੈ, ਉਸ ਨਾਲ ਉਨ੍ਹਾਂ ਦੀ ਹੋਈ ਮੀਟਿੰਗ ਵਿਚ ਕੰਪਨੀ ਨੇ ਜਲੰਧਰ ਵਿਚ ਤਾਜ਼ਾ ਆਉਂਦੇ ਕੂੜੇ ਤੋਂ ਬਿਜਲੀ ਬਣਾ ਕੇ ਦੇਣ ਦੀ ਇੱਛਾ ਜ਼ਾਹਿਰ ਕੀਤੀ ਹੈ | ਸ੍ਰੀ ਵਨੀਤ ਧੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਡੁਬਈ ਵਿਚ ਕੂੜਾ ਪ੍ਰਬੰਧਨ ਦਾ ਕੰਮ ਕਰਨ ਵਾਲੀ ਕੰਪਨੀ ਅਧਿਕਾਰੀਆਂ ਨਾਲ ਕਾਫੀ ਵਿਸਥਾਰਤ ਗੱਲਬਾਤ ਹੋਈ ਹੈ | ਕੰਪਨੀ ਵਲੋਂ ਰੋਜ਼ਾਨਾ ਦੇ ਆਉਂਦੇ ਕੂੜੇ ਤੋਂ ਬਿਜਲੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਉੱਥੋਂ
ਦੇ ਲੋਕ ਵੀ ਪੂਰਾ ਸਹਿਯੋਗ ਕਰਦੇ ਹਨ ਤੇ ਉਨ੍ਹਾਂ ਵਲੋਂ ਸੜਕਾਂ 'ਤੇ ਕੂੜਾ ਨਹੀਂ ਸੁੱਟਿਆ ਜਾਂਦਾ ਹੈ | ਸ੍ਰੀ ਧੀਰ ਨੇ ਦੱਸਿਆ ਕਿ ਕੰਪਨੀ ਦਾ ਕਹਿਣਾ ਸੀ ਕਿ ਉਹ ਜਲੰਧਰ ਵਿਚ ਕੂੜਾ ਸੰਭਾਲ ਪ੍ਰਾਜੈਕਟ 'ਤੇ ਬਿਨਾਂ ਰਕਮ ਲਏ ਕੰਮ ਕਰਨ ਲਈ ਤਿਆਰ ਹਨ | ਉਨ੍ਹਾਂ ਨੂੰ ਸਿਰਫ਼ 4 ਏਕੜ ਜ਼ਮੀਨ ਤੋਂ ਇਲਾਵਾ ਰੋਜ਼ਾਨਾ 500 ਟਨ ਕੂੜੇ ਦੀ ਲੋੜ ਹੋਵੇਗੀ ਜਿਸ ਤੋਂ ਉਹ ਬਿਜਲੀ ਬਣਾ ਕੇ ਉਸ ਨੂੰ ਵੇਚਣ ਦਾ ਕੰਮ ਕਰਨਗੇ | ਮੇਅਰ ਨੇ ਦੱਸਿਆ ਕਿ ਕੰਪਨੀ ਇੱਕ ਦਰਜਨ ਤੋਂ ਜ਼ਿਆਦਾ ਦੇਸ਼ਾਂ ਵਿਚ ਕੂੜਾ ਪ੍ਰਬੰਧਨ ਦਾ ਕੰਮ ਕਰ ਰਹੀ ਹੈ | ਉਹ ਇਸ ਮਾਮਲੇ ਵਿਚ ਜਲਦੀ ਹੀ ਚੰਡੀਗੜ੍ਹ ਵਿਚ ਗੱਲਬਾਤ ਕਰਕੇ ਕੰਪਨੀ ਅਧਿਕਾਰੀਆਂ ਦੀ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨਾਲ ਉਨ੍ਹਾਂ ਦੀ ਮੀਟਿੰਗ ਰਖਵਾਉਣਗੇ | ਸ਼ਹਿਰ ਦੇ ਸੀਵਰ ਸਿਸਟਮ ਨੂੰ ਹੋਰ ਬਿਹਤਰ ਬਣਾਉਣ ਬਾਰੇ ਵੀ ਮੇਅਰ ਨੇ ਦੱਸਿਆ ਕਿ ਡੁਬਈ ਵਿਚ ਉਨਾਂ ਦੀ ਚੇਣਈ ਦੇ ਇੱਕ ਇੰਜ. ਨਾਲ ਗੱਲਬਾਤ ਹੋਈ ਸੀ ਜਿਹੜੇ ਕਿ ਜਲੰਧਰ ਆਉਣਗੇ | ਉਕਤ ਇੰਜ. ਦਾ ਕਹਿਣਾ ਸੀ ਕਿ ਸੀਵਰ ਦੇ ਇਲਾਕਿਆਂ ਦੀ ਪਹਿਲਾਂ ਪਛਾਣ ਕੇ ਹੀ ਚੋਣਵੇਂ ਇਲਾਕਿਆਂ ਵਿਚ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰਾਂ ਦੀ ਸਫ਼ਾਈ ਕਰਵਾ ਜਾ ਸਕਦੀ ਹੈ | ਮੇਅਰ ਨੇ ਦੱਸਿਆ ਕਿ ਦੁਬਈ ਵਿਚ ਜ਼ਮੀਨ ਦੀ ਘਾਟ ਹੋਣ ਕਾਰਨ ਲਗਾਤਾਰ ਕਈ ਮੰਜ਼ਿਲਾਂ ਬਣਾਈਆਂ ਜਾ ਰਹੀਆਂ ਹਨ | ਸਗੋਂ ਕਈ ਸਾਲ ਪਹਿਲਾਂ ਬਰਸਾਤਾਂ ਵਿਚ ਕਈ ਇਲਾਕੇ ਪਾਣੀ ਵਿਚ ਡੁੱਬਣ ਤੋਂ ਬਾਅਦ ਹੁਣ ਡੁਬਈ ਵਿਚ 245 ਫੁੱਟ ਤੋਂ ਲੈ ਕੇ 300 ਫੁਟ ਹੇਠਾਂ ਸੀਵਰ ਦੀ ਪਾਈਪ ਪਾਈ ਜਾ ਰਹੀ ਹੈ, ਜਿਸ ਨਾਲ ਕਿਸੇ ਤਰ੍ਹਾਂ ਦੀ ਸੀਵਰੇਜ ਸਮੱਸਿਆ ਪੈਦਾ ਨਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਅਜਮੇਰ ਤੋਂ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਨੂੰ ਲੈ ਕੇ ਜਲੰਧਰ ਪਹੁੰਚੀ ਪੁਲਿਸ, ਪਨਾਹ ਦੇਣ ਵਾਲੇ ਵੀ ਕਾਬੂ ਅਗਲੀ ਖ਼ਬਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਦੇ ਵਾਇਰਲ ਮੈਸੇਜ ਨੇ ਕੌਂਸਲਰਾਂ 'ਚ ਛੇੜੀ ਕੰਬਣੀ
Ad Position 24
No active advertisement