ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਨੂਰਮਹਿਲ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 04-11-2025
ਜੰਡਿਆਲਾ ਮੰਜਕੀ, 3 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਿਸ਼ਾਹੀ (ਸੱਤਵੀਂ) ਨੂਰਮਹਿਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਗੁਰਦੁਆਰਾ ਸੱਤਵੀਂ ਪਾਤਸ਼ਾਹੀ ਸਾਹਿਬ ਤੋ ਰਵਾਨਾ ਹੋਇਆ ਤੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਉਪਰੋਕਤ ਗੁਰਦੁਆਰਾ ਸਾਹਿਬ ਪਹੁੰਚਿਆ | ਵੱਖ-ਵੱਖ ਥਾਵਾਂ 'ਤੇ ਸੰਗਤਾਂ ਦੇ ਛਕਣ ਵਾਸਤੇ ਲੰਗਰ ਲਗਾਏ ਗਏ | ਨਗਰ ਕੀਰਤਨ 'ਚ ਨਗਾਰਾ ਅਤੇ ਗਤਕਾ ਪਾਰਟੀਆਂ ਨੇ ਵੀ ਆਪੋ ਆਪਣੇ ਜੌਹਰ ਦਿਖਾਏ | ਗੁਰਪੁਰਬ ਸਬੰਧੀ 5 ਨਵੰਬਰ ਦਿਨ ਬੁੱਧਵਾਰ ਨੂੰ ਅਖੰਡ ਪਾਠ ਦੀ ਸੰਪੂਰਨਤਾ ਹੋਵੇਗੀ | ਉਪਰੰਤ ਆਨੰਦਮਈ ਕੀਰਤਨ ਅਤੇ ਅਰਦਾਸ ਹੋਵੇਗੀ |
ਸਜਾਏ ਗਏ ਨਗਰ ਕੀਰਤਨ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ | ਨਗਰ ਕੀਰਤਨ 'ਚ ਅਵਤਾਰ ਸਿੰਘ ਲਾਲ ਕੋਠੀ,ਰਘੁਵੀਰ ਸਿੰਘ,ਮਾਸਟਰ ਜਸਵਿੰਦਰ ਸਿੰਘ, ਜਸਮਿੰਦਰ ਸਿੰਘ ਲਾਂਬਾ, ਗੁਰਨਾਮ ਸਿੰਘ ਕੰਦੋਲਾ , ਕਰਮਜੀਤ ਸਿੰਘ, ਉੱਜਲ ਸਿੰਘ ਲਾਂਬਾ, ਸ਼ੇਰ ਸਿੰਘ ਸੇਤੀਆ, ਅਜੀਤ ਸਿੰਘ ਪਾਲੀ, ਵਿੱਕੀ ਲਾਂਬਾ, ਹਰਦੇਵ ਸਿੰਘ, ਜਸਵਿੰਦਰ ਸਿੰਘ ਰਿਟਾਇਰਡ ਨਗਰ ਕੌਂਸਲ, ਬਲਵੀਰ ਸਿੰਘ ਚੀਮਾਂ, ਲਖਵਿੰਦਰ ਸਿੰਘ ਹੋਠੀ,ਭੁਪਿੰਦਰ ਸਿੰਘ ਮੈਨੇਜਰ,ਗੁਰਮੀਤ ਸਿੰਘ ਇੰਸਪੈਕਟਰ ਅਤੇ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ. ਪੀ. ਡਾ. ਮੁਕੇਸ਼ ਕੁਮਾਰ ਨੇ ਉਚੇਚੇ ਤੌਰ 'ਤੇ ਕੀਤੀ ਸ਼ਿਰਕਤ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਵਲੋਂ 'ਯੁੱਧ ਨਸ਼ਿਆਂ... ਅਗਲੀ ਖ਼ਬਰ ਰੂਪਰਾ ਪਰਿਵਾਰ ਨੇ ਛੋਲੇ ਭਟੂਰਿਆਂ ਦਾ ਲੰਗਰ ਲਗਾਇਆ
Ad Position 24
No active advertisement