ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਕਰਵਾਈ ਇੰਟਰ ਹਾਊਸ ਸੀਨੀਅਰ ਸਪੋਰਟਸ ਮੀਟ-ਅੰਮਿ੍ਤਾ ਪ੍ਰੀਤਮ ਹਾਊਸ ਰਿਹਾ ਜੇਤੂ
ਅਜੀਤ ਡੈਸਕ
04-11-2025
ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਨੇ ਇੰਟਰ ਹਾਊਸ ਸਪਰੋਟਸ ਮੀਟ ਦੀ ਸ਼ੁਰੂਆਤ ਜੋਤੀ ਉੱਜਵਲ ਕਰਕੇ ਕੀਤੀ | ਇਸ ਤੋਂ ਬਾਅਦ ਚਾਰੇ ਹਾਊਸ ਕਲਪਨਾ ਚਾਵਲਾ, ਮਦਰ ਟਰੇਸਾ ਹਾਊਸ, ਅੰਮਿ੍ਤਾ ਪ੍ਰੀਤਮ ਹਾਊਸ ਤੇ ਹੈਲਨ ਕੈਲਰ ਹਾਊਸ ਦੁਆਰਾ ਮਾਰਚ ਪਾਸਟ ਕੀਤਾ ਗਿਆ | ਪਿ੍ੰਸੀਪਲ ਡਾ: ਕੰਵਰ ਨੀਲ ਕਮਲ ਨੇ ਬਾਅਦ ਵਿਚ ਖੇਡ ਮੁਕਬਾਲੇ ਸ਼ੁਰੂ ਕਰਵਾਏ, ਜਿਨ੍ਹਾਂ ਦੇ ਵਿਚ 50 ਤੇ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, ਲੈਮਨ ਰੇਸ, ਬੋਰੀ ਦੌੜ, ਤਿੰਨ ਲੇਗ ਦੌੜ ਮੁਕਾਬਲੇ, ਲੋਂਗ ਜੰਪ, ਜੈਵਲਿੰਗ ਥਰੋ, ਹਾਕੀ ਬਾਲ ਥਰੋ, ਰਿਲੇਅ ਦੋੜ ਕਰਵਾਈ ਗਈ, ਜਿਨ੍ਹਾਂ ਵਿਚ ਬੱਚਿਆਂ ਨੇ ਬੜ੍ਹੇ ਹੀ ਉਤਸ਼ਾਹ ਦੇ ਨਾਲ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਇਨ੍ਹਾਂ ਇੰਟਰ ਹਾਊਸ ਮੁਕਾਬਲਿਆਂ ਦੇ ਵਿਚ ਅੰਮਿ੍ਤਾ ਪ੍ਰੀਤਮ ਹਾਊਸ ਜੇਤੂ ਰਿਹਾ | ਜੇਤੂ ਵਿਦਿਆਰਥੀਆਂ ਨੂੰ ਗੋਲਡ, ਸਿਲਵਰ ਤੇ ਬਰਾਊਾਜ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਸਪੋਰਟਸ ਮੀਟ ਨੂੰ ਨੇਪਰੇ ਚਾੜ੍ਹਨ ਵਿਚ ਅਧਿਆਪਕਾਂ ਸੁਰਿੰਦਰ ਕੌਰ, ਐਕਟੀਵਿਟੀ ਕੋਆਰਡੀਨੇਟਰ ਸੁਖਵੰਤ ਸਿੰਘ, ਲਖਬੀਰ ਕੌਰ, ਸਵੇਤਾ, ਸ਼ੁਭਮ ਨੇ ਮੁੱਖ ਭੂਮਿਕਾ ਨਿਭਾਈ | ਵਿਦਿਆਰਥੀਆਂ ਵੱਲੋਂ ਭੰਗੜਾ ਪਾ ਕੇ ਇਸ ਸਮਾਗਮ ਦੀ ਸਮਾਪਤੀ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ |